ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News Farewell Cere...

    Farewell Ceremony: ਨਗਰ ਕੌਂਸਲ ਮਾਲੇਰਕੋਟਲਾ ਵਿਖੇ ਗੁਰਚਰਨ ਸਿੰਘ ਇੰਸਾਂ ਨੂੰ ਦਿੱਤੀ ਰਿਟਾਇਰਮੈਂਟ ਪਾਰਟੀ

    Farewell Ceremony
    ਮਾਲੇਰਕੋਟਲਾ: ਸੇਵਾ ਮੁਕਤ ਪਾਰਟੀ ਮੌਕੇ ਸਮੂਹ ਸਟਾਫ ਅਤੇ ਰਿਸ਼ਤੇਦਾਰ ਤੇ ਦੋਸਤ-ਮਿੱਤਰ।

    ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੇਵਾਵਾਂ ਦੀ ਖੁੱਲ੍ਹ ਕੇ ਕੀਤੀ ਗਈ ਸਰਾਹਣਾ

    Farewell Ceremony: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਨਗਰ ਕੌਂਸਲ ਦਫ਼ਤਰ ਮਾਲੇਰਕੋਟਲਾ ਵਿਖੇ ਸੇਵਾ ਮੁਕਤ ਕਰਮਚਾਰੀਆਂ ਦੇ ਸਨਮਾਨ ਲਈ ਇਕ ਸ਼ਾਨਦਾਰ ਰਿਟਾਇਰਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਨਗਰ ਕੌਂਸਲ ਦੇ ਅਧਿਕਾਰੀ, ਕਰਮਚਾਰੀ ਅਤੇ ਯੂਨੀਅਨ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਮਾਰੋਹ ਦੌਰਾਨ ਸੇਵਾ ਮੁਕਤ ਸ. ਗੁਰਚਰਨ ਸਿੰਘ ਇੰਸਾਂ ਜੇ.ਈ. (ਇਲੈਕਟ੍ਰੀਕਲ) ਨੂੰ ਹਾਰ ਪਹਿਨਾ ਕੇ, ਯਾਦਗਾਰੀ ਮੋਮੈਂਟੋ ਅਤੇ ਤੋਹਫੇ ਭੇਂਟ ਕਰਦਿਆਂ ਭਰਪੂਰ ਸਨਮਾਨ ਨਾਲ ਵਿਦਾਈ ਦਿੱਤੀ ਗਈ। ਸਮਾਰੋਹ ਨੂੰ ਸੰਬੋਧਨ ਕਰਦਿਆਂ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਾਧਵਾ, ਅਸ਼ਰਫ ਅਬਦੁੱਲਾ, ਗੁਰਪ੍ਰੀਤ ਸਿੰਘ (ਐਮ.ਈ.) , ਨਰਿੰਦਰ ਗਰਗ (ਏ. ਐੱਮ.ਈ) ਅਤੇ ਹੋਰ ਸਾਥੀ ਕਰਮਚਾਰੀਆਂ ਨੇ ਕਿਹਾ ਕਿ ਸ. ਗੁਰਚਰਨ ਸਿੰਘ ਇੰਸਾਂ ਜੇ.ਈ. ਵੱਲੋਂ ਨਗਰ ਕੌਂਸਲ ਮਾਲੇਰਕੋਟਲਾ ਨੂੰ ਦਿੱਤੀਆਂ ਗਈਆਂ ਸੇਵਾਵਾਂ ਅਤਿ- ਸਲਾਹੁਣਯੋਗ ਅਤੇ ਯਾਦਗਾਰ ਰਹੀਆਂ ਹਨ।

    ਉਨ੍ਹਾਂ ਦੱਸਿਆ ਕਿ 18 ਅਗਸਤ 1988 ਤੋਂ ਲੈ ਕੇ ਹੁਣ ਤੱਕ ਸ. ਗੁਰਚਰਨ ਸਿੰਘ ਇੰਸਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਨਿਸ਼ਠਾ ਨਾਲ ਨਿਭਾਈ, ਜਿਸ ਸਦਕਾ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਵੀ ਵਿਸ਼ੇਸ਼ ਸਥਾਨ ਬਣਾਇਆ। ਆਪਣੇ ਸੰਬੋਧਨ ਦੌਰਾਨ ਸ. ਗੁਰਚਰਨ ਸਿੰਘ ਇੰਸਾਂ ਨੇ ਸਮੂਹ ਅਧਿਕਾਰੀਆਂ ਅਤੇ ਸਾਥੀ ਕਰਮਚਾਰੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੇ ਭਵਿੱਖ ਵਿੱਚ ਕਦੇ ਵੀ ਨਗਰ ਕੌਂਸਲ ਮਾਲੇਰਕੋਟਲਾ ਨੂੰ ਉਨ੍ਹਾਂ ਦੀ ਲੋੜ ਪਈ ਤਾਂ ਉਹ ਆਪਣੀਆਂ ਹਰ ਸੰਭਵ ਸੇਵਾਵਾਂ ਦੇਣ ਲਈ ਤਿਆਰ ਰਹਿਣਗੇ।

    Farewell Ceremony
    ਮਾਲੇਰਕੋਟਲਾ: ਸੇਵਾ ਮੁਕਤ ਪਾਰਟੀ ਮੌਕੇ ਸਮੂਹ ਸਟਾਫ ਅਤੇ ਰਿਸ਼ਤੇਦਾਰ ਤੇ ਦੋਸਤ-ਮਿੱਤਰ।

    Farewell Ceremony

    ਇਹ ਵੀ ਪੜ੍ਹੋ: Honesty News Punjab: ਡੇਰਾ ਸ਼ਰਧਾਲੂ ਨੇ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

    ਸਮਾਰੋਹ ਦੀ ਸਟੇਜ ਕਾਰਵਾਈ ਕਰਮਦੀਨ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤੀ ਗਈ। ਇਸ ਮੌਕੇ ਪ੍ਰਧਾਨ ਮੈਡਮ ਨਸਰੀਨ ਅਸ਼ਰਫ਼ ਅਬਦੁੱਲਾ ਦੇ ਪਤੀ ਅਸ਼ਰਫ ਅਬਦੁੱਲਾ, ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਾਧਵਾ, ਗੁਰਪ੍ਰੀਤ ਸਿੰਘ (ਐਮ.ਈ.), ਮੇਜਰ ਸਿੰਘ (ਐਸ.ਓ.), ਪੂਜਾ ਜਿੰਦਲ ਅਕਾਊਂਟੈਂਟ, ਪਰਮਜੀਤ ਸਿੰਘ ਸੈਨੀਟਰੀ ਸੁਪਰਵਾਈਜ਼ਰ, ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਣ, ਜਨਰਲ ਸਕੱਤਰ ਅਜ਼ਹਰ ਅਲੀ ਖਾਨ ਸਮੇਤ ਹੋਰ ਅਹੁਦੇਦਾਰ ਅਤੇ ਸਾਥੀ ਕਰਮਚਾਰੀ ਵੀ ਮੌਜੂਦ ਸਨ। Farewell Ceremony