ਮੁੰਬਈ (ਏਜੰਸੀ)। ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮਹਾਰਾਸ਼ਟਰ ਦੇ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਹੋਣਗੇ। ਉਹ ਸ਼ਨਿੱਚਰਵਾਰ ਸਵੇਰੇ ਵਿਧਾਇਕ ਦਲ ਦੀ ਮੀਟਿੰਗ ਲਈ ਮੁੰਬਈ ਪਹੁੰਚੇ। ਉਹ ਇਸ ਸਮੇਂ ਅਜੀਤ ਦੇ ਸਰਕਾਰੀ ਨਿਵਾਸ, ਦੇਵਗਿਰੀ ’ਚ ਆਪਣੇ ਪੁੱਤਰ ਪਾਰਥ ਦੇ ਨਾਲ ਹੈ। 62 ਸਾਲਾ ਸੁਨੇਤਰਾ ਇਸ ਸਮੇਂ ਮਹਾਰਾਸ਼ਟਰ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੀ ਮੈਂਬਰ ਨਹੀਂ ਹਨ। ਐਨਸੀਪੀ ਦੇ ਵਿਧਾਇਕ ਦਲ ਅਤੇ ਵਿਧਾਨ ਪਰੀਸ਼ਦ ਦੇ ਮੈਂਬਰਾਂ ਦੀ ਇੱਕ ਮੀਟਿੰਗ ਸ਼ਨਿੱਚਰਵਾਰ ਦੁਪਹਿਰ 2 ਵਜੇ ਹੋਵੇਗੀ।
ਇਹ ਖਬਰ ਵੀ ਪੜ੍ਹੋ : Youth Leaving Farming: ਅਜੋਕੀ ਜਵਾਨੀ ਦਾ ਖੇਤੀ ਕਿੱਤੇ ਤੋਂ ਮੁੜਦਾ ਮੂੰਹ
ਜਿੱਥੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ। ਉਨ੍ਹਾਂ ਦੇ ਨਾਂਅ ਦੇ ਐਲਾਨ ਤੋਂ ਬਾਅਦ, ਉਨ੍ਹਾਂ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਸਹੁੰ ਚੁੱਕ ਸਮਾਗਮ ਸ਼ਾਮ 5 ਵਜੇ ਹੋਣ ਦੀ ਉਮੀਦ ਹੈ। ਸੁਨੇਤਰਾ ਇਸ ਸਮੇਂ ਰਾਜ ਸਭਾ ਮੈਂਬਰ ਹਨ। ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਜਾਵੇਗਾ। ਜਾਣਕਾਰੀ ਮੁਤਾਬਕ ਕਿ ਅਜੀਤ ਦੇ ਵੱਡੇ ਪੁੱਤਰ ਪਾਰਥ ਪਵਾਰ ਨੂੰ ਰਾਜ ਸਭਾ ਲਈ ਵਿਚਾਰਿਆ ਜਾ ਰਿਹਾ ਹੈ, ਹਾਲਾਂਕਿ ਪਾਰਟੀ ਤੇ ਪਰਿਵਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। Sunetra Pawar
28 ਜਨਵਰੀ ਨੂੰ ਬਾਰਾਮਤੀ ’ਚ ਹੋਏ ਇੱਕ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ। ਅਜੀਤ ਕੋਲ ਵਿੱਤ, ਆਬਕਾਰੀ ਤੇ ਖੇਡ ਵਿਭਾਗਾਂ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਸੀ। ਜਾਣਕਾਰੀ ਮੁਤਾਬਕ, ਵਿੱਤ ਮੰਤਰਾਲਾ ਮੁੱਖ ਮੰਤਰੀ ਫੜਨਵੀਸ ਕੋਲ ਹੀ ਰਹਿ ਸਕਦਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਰਦ ਪਵਾਰ ਐਨਸੀਪੀ ਦੇ ਦੋਵਾਂ ਧੜਿਆਂ ਦੇ ਰਲੇਵੇਂ ਬਾਰੇ ਅੰਤਿਮ ਫੈਸਲਾ ਲੈਣਗੇ, ਜਿਸ ਬਾਰੇ ਅਜੀਤ ਪਵਾਰ ਗੱਲਬਾਤ ਕਰ ਰਹੇ ਹਨ। Sunetra Pawar













