
ਗ਼ਰੀਬ ਕਿਸਾਨਾਂ ਦੀ ਭਲਾਈ ਲਈ ਮੁਫ਼ਤ ਦੇਣਗੇ ਚੰਗੀ ਕੁਆਲਿਟੀ ਦੇ ਬੀਜ
- ਮੁਫ਼ਤ ਸਿਹਤ ਜਾਂਚ ਕੈਂਪ ’ਚ ਦਿਲ ਦੇ ਰੋਗਾਂ ਦੀ ਹੋਈ ਜਾਂਚ, ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
- 10 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ
- ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ’ਚ ਸੇਵਾ ਦਾ ਮਹਾਂਕੁੰਭ ਲਗਾਤਾਰ ਜਾਰੀ
ਸਰਸਾ (ਸੁਨੀਲ ਵਰਮਾ)। ਖੇਤੀ ਦੀ ਨੀਂਹ ਹੀ ‘ਬੀਜ’ ਹਨ, ਅਤੇ ਜੇਕਰ ਉਹੀ ਨਕਲੀ ਹੋਣ, ਤਾਂ ਕਿਸਾਨ ਦੀ ਪੂਰੀ ਮਿਹਨਤ ਮਿੱਟੀ ’ਚ ਮਿਲ ਜਾਂਦੀ ਹੈ। ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਨਕਲੀ ਅਤੇ ਘਟੀਆ ਬੀਜ ਫਸਲਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਕਿਸਾਨ ਕਰਜ਼ੇ ਦੇ ਜਾਲ ’ਚ ਫਸ ਰਹੇ ਹਨ। ਧਰਤੀ ਪੁੱਤਰਾਂ ਦੀ ਇਸ ਦੁਰਦਸ਼ਾ ਨੂੰ ਸਮਝਦੇ ਹੋਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਵੱਡਾ ਕਦਮ ਚੁੱਕਿਆ ਅਤੇ ਇੱਕ ਨਵੇਂ ਭਲਾਈ ਕਾਰਜ ਦੀ ਸ਼ੁਰੂਆਤ ਕੀਤੀ। ਇਸ ਕਾਰਜ ਤਹਿਤ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਗ਼ਰੀਬ ਕਿਸਾਨਾਂ ਨੂੰ ਮੁਫ਼ਤ ਉੱਚ-ਗੁਣਵੱਤਾ ਵਾਲੇ ਫਸਲਾਂ ਦੇ ਬੀਜ ਮੁਫ਼ਤ ਪ੍ਰਦਾਨ ਕਰਨਗੇ ਤਾਂ ਜੋ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੌਰਾਨ ਡੇਰਾ ਸੱਚਾ ਸੌਦਾ ’ਚ ਮਾਨਵਤਾ ਭਲਾਈ ਦੇ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵੀਰਵਾਰ ਨੂੰ 10 ਅਤਿ ਜ਼ਰੂਰਤਮੰਦ ਔਰਤਾਂ ਨੂੰ ਫੂਡ ਬੈਂਕ ਮੁਹਿੰਮ ਤਹਿਤ ਮੁਫ਼ਤ ਰਾਸ਼ਨ ਵੀ ਦਿੱਤਾ ਗਿਆ।
Read Also : ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਸੇਵਾ ਦੇ ਮਹਾਂਕੁੰਭ ਦੇ ਤਹਿਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਚੱਲ ਰਹੇ ਵਿਸ਼ਾਲ ਸਿਹਤ ਜਾਂਚ ਕੈਂਪਾਂ ਦੀ ਲੜੀ ’ਚ ਵੀਰਵਾਰ ਨੂੰ ਹਸਪਤਾਲ ’ਚ ਦਿਲ ਦੇ ਰੋਗਾਂ ਦੀ ਜਾਂਚ ਸਬੰਧੀ ਕੈਂਪ ਲਾਇਆ ਗਿਆ। ਜਿਸ ਵਿੱਚ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਵਤਾਰ ਸਿੰਘ ਕਲੇਰ, ਕਾਰਡੀਓਲੋਜਿਸਟ ਡਾ. ਸੁਨੀਲ ਸਾਗਰ, ਐੱਮਡੀ ਮੈਡੀਸਨ ਡਾ. ਮੀਨਾਕਸ਼ੀ, ਡਾ. ਹਰਸ਼ਿਕਾ ਖੱਤਰੀ, ਡਾ. ਮੋਨੀਸ਼ਾ, ਡਾ. ਦ੍ਰਿਸ਼ਟੀ, ਡਾ. ਕਨਿਕਾ, ਡਾ. ਕੁਲਭੂਸ਼ਣ ਅਤੇ ਡਾ. ਪ੍ਰਦੀਪ ਨੇ ਸੇਵਾਵਾਂ ਦਿੱਤੀਆਂ ਕੈਂਪ ’ਚ ਦਿਲ ਦੇ ਰੋਗਾਂ ਬਾਰੇ ਜਾਂਚ ਕਰਕੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਢੁਕਵੀਂ ਸਲਾਹ ਅਤੇ ਦਵਾਈਆਂ ਦਿੱਤੀਆਂ।
ਇਸ ਦੌਰਾਨ ਐੱਮਐੱਸਜੀ ਨੈਚਰੋਪੈਥੀ ਹਸਪਤਾਲ ’ਚ ਕੁਦਰਤੀ ਵਿਧੀਆਂ ਨਾਲ ਮਰੀਜ਼ਾਂ ਦਾ ਇਲਾਜ ਲਗਾਤਾਰ ਜਾਰੀ ਰਿਹਾ। ਨੈਚਰੋਪੈਥੀ ’ਚ ਡਾ. ਰਵੀ ਕੁਮਾਰ, ਡਾ. ਬਿਜੋਏ, ਡਾ. ਰੁਪੇਸ਼ ਕੁਮਾਰ ਅਤੇ ਡਾ. ਐੱਮ. ਨੰਦਿਨੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕੈਂਪਾਂ ਵਿੱਚ ਮਰੀਜ਼ਾਂ ਦਾ ਪਿੱਠ ਦਰਦ, ਮੋਟਾਪਾ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਜ਼ੁਕਾਮ, ਐਲਰਜੀ, ਦਮਾ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਦਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ, ਮਿਹਨਤ ਦੀ ਕਮਾਈ ’ਚੋਂ ਕਰ ਰਹੇ ਹਨ।
ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਨੇਚਰ ਕੰਪੇਨ ਦੇ ਤਹਿਤ ਹੁਣ ਤੱਕ 26 ਕਰੋੜ, 7 ਲੱਖ 38 ਹਜ਼ਾਰ 427 ਬੂਟੇ ਲਾ ਚੁੱਕਾ ਹੈ ਇਸ ਤੋਂ ਇਲਾਵਾ 10 ਲੱਖ 69 ਹਜ਼ਾਰ 600 ਲੀਟਰ ਤੋਂ ਵੱਧ ਖੂਨ ਦਾਨ ਕਰਕੇ ਹਸਪਤਾਲਾਂ ਵਿੱਚ ਇਲਾਜ ਅਧੀਨ ਲੱਖਾਂ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ।
ਪੂਜਨੀਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਸਰਸਾ ਜ਼ਿਲ੍ਹੇ ਦੇ ਨੇਜੀਆ ਪਿੰਡ ਦੇ ਗ਼ਰੀਬ ਕਿਸਾਨ ਪ੍ਰਹਿਲਾਦ ਨੂੰ ਉਸ ਦੇ ਖੇਤ ’ਚ ਟਿਊਬਵੈੱਲ ਲਵਾ ਕੇ ਅਤੇ ਕਮਰਾ ਬਣਾ ਕੇ ਦਿੱਤਾ ਸੀ, ਜਿਸ ਨਾਲ ਉਸ ਦੀ ਸਿੰਚਾਈ ਸਬੰਧੀ ਸਮੱਸਿਆ ਦਾ ਹੱਲ ਹੋਇਆ ਦੱਸ ਦੇਈਏ ਕਿ ਇਹ ਕਿਸਾਨ ਖੇਤ ’ਚ ਸਿੰਚਾਈ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਸੀ।













