ਨੌਜਵਾਨ ਲੁਟੇਰਿਆਂ ਤੋਂ ਬਰਾਮਦ ਕੀਤੀ ਹਮਲੇ ਦੌਰਾਨ ਵਰਤੀ ਬਰੀਜਾ ਕਾਰ 9500 ਅਤੇ ਹਮਲੇ ਦੇ ਵਿੱਚ ਵਰਤੀ ਗਈ ਰਾੜ
Robbery Case: ਲਹਿਰਾਗਾਗਾ, (ਰਾਜ ਸਿੰਗਲਾ)। ਬੀਤੇ ਕੁਝ ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਨੇੜੇ ਪਿੰਡ ਗਾਗਾ ਅਤੇ ਸੰਗਤਪੁਰਾ ਦੀ ਹੱਦ ਨੇੜੇ ਰਾਤ ਨੂੰ ਇੱਕ ਲੁੱਟ ਦੀ ਵਾਰਦਾਤ ਵਾਪਰੀ ਸੀ, ਜਿਸ ਦੇ ਵਿੱਚ ਲੁਟੇਰਿਆਂ ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ ਲਗਭਗ 35 ਹਜ਼ਾਰ ਰੁਪਏ ਅਤੇ ਕੁਝ ਦਸਤਾਵੇਜ਼ ਖੋਹ ਲਏ ਹਨ। ਇਸ ਘਟਨਾ ਨੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Martyrs’ Memorial: ਸ਼ਹੀਦਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ : ਵਿਧਾਇਕ ਗੈਰੀ ਬੜਿੰਗ
ਲਹਿਰਾਗਾਗਾ ਦੇ ਡੀਐਸਪੀ ਰਣਵੀਰ ਸਿੰਘ, ਥਾਣਾ ਇੰਚਾਰਜ ਮਨਪ੍ਰੀਤ ਸਿੰਘ, ਅਤੇ ਚੌਂਕੀ ਲਹਿਰਾਂ ਇੰਚਾਰਜ ਗੁਰਦੇਵ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੇਸ ਦੇ ਵਿੱਚ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਵੀ ਕੋਈ ਇਸ ਘਟਨਾ ਦੇ ਵਿੱਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।। ਡੀਐਸਪੀ ਰਣਵੀਰ ਸਿੰਘ ਨੇ ਆਖਿਆ ਕਿ ਟੀਮਾਂ ਬਣਾਈਆਂ ਜਾਣਗੀਆਂ ਤਾਂ ਜੋ ਇਹੋ ਜਿਹੀਆਂ ਘਟਨਾ ’ਤੇ ਨੱਥ ਪਾਈ ਜਾਵੇ । Robbery Case













