ਸਾਡੇ ਨਾਲ ਸ਼ਾਮਲ

Follow us

13.6 C
Chandigarh
Tuesday, January 27, 2026
More
    Home Breaking News Medical Resea...

    Medical Research: ਸੱਚਖੰਡ ਵਾਸੀ ਹਰੰਬਸ ਸਿੰਘ ਇੰਸਾਂ ਨੇ ਸਰੀਰਦਾਨੀ ਹੋਣ ਦਾ ਖੱਟਿਆ ਮਾਣ

    Medical Research
    ਸੀਤੋਗੁੰਨੋ: ਸਰੀਰਦਾਨੀ ਹਰਬੰਸ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਇਨਸੈਟ ’ਚ ਸਰੀਰਦਾਨੀ ਹਰਬੰਸ ਸਿੰਘ ਇੰਸਾਂ ਦੀ ਫਾਇਲ ਫੋਟੋ। ਤਸਵੀਰਾਂ : ਮੇਵਾ ਸਿੰਘ

    ਪਿੰਡ ਭਾਗੂ ਦੇ ਤੀਸਰੇ ਸਰੀਰਦਾਨੀ ਤੇ ਬਲਾਕ ਸੀਤੋਗੁੰਨੋ ਦੇ ਚੌਥੇ ਸਰੀਰਦਾਨੀ ਬਣੇ

    Medical Research: ਸੀਤੋਗੁੰਨੋ, (ਮੇਵਾ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਹਰਬੰਸ ਸਿੰਘ ਇੰਸਾਂ ਪੁੱਤਰ ਭਗਵਾਨ ਸਿੰਘ ਵਾਸੀ ਭਾਗੂ, ਬਲਾਕ ਸੀਤੋਗੁੰਨੋ, ਜ਼ਿਲ੍ਹਾ ਫਾਜ਼ਿਲਕਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਐਸਜੀਆਰਆਰ ਇੰਸਟੀਚਿਊਟ ਆਫ ਮੈਡੀਕਲ ਤੇ ਹੈਲਥ ਸਾਇੰਸਜ਼ ਪਟੇਲ ਨਗਰ ਦੇਹਰਾਦੂਨ (ਉਤਰਾਖੰਡ) ਨੂੰ ਦਾਨ ਕੀਤਾ ਗਿਆ।

    ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਰਬੰਸ ਸਿੰਘ ਇੰਸਾਂ (82) ਸਵੇਰੇ ਕਰੀਬ 8ਕੁ ਵਜੇ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣੇ ਜਿਉਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਉਨ੍ਹਾਂ ਦੀ ਧਰਮ ਪਤਨੀ ਮਾਤਾ ਗੁਰਦੇਵ ਕੌਰ ਇੰਸਾਂ, ਬੇਟੇ ਗੁਰਸੇਵਕ ਸਿੰਘ ਇੰਸਾਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਤੇ ਸਮੂਹ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ। Medical Research

    ਇਹ ਵੀ ਪੜ੍ਹੋ: Malout News: ਅੱਖਾਂ ਦਾਨ ਸੰਮਤੀ ਮਲੋਟ ਨੂੰ ਗਣਤੰਤਰ ਦਿਵਸ ਸਮਾਰੋਹ ਮੌਕੇ ਕੀਤਾ ਸਨਮਾਨਿਤ

    ਸਰੀਰਦਾਨੀ ਹਰਬੰਸ ਸਿੰਘ ਇੰਸਾਂ ਨੇ ਪਿੰਡ ਭਾਗੂ ਦੇ ਤੀਸਰੇ ਅਤੇ ਬਲਾਕ ਸੀਤੋਗੁੰਨੋ ਦੇ ਚੌਥੇ ਸਰੀਰਦਾਨੀ ਬਣਕੇ ਡੇਰਾ ਸੱਚਾ ਸੌਦਾ ਦੇ ਰਿਕਾਰਡ ਵਿਚ ਮਾਣ ਹਾਸਲ ਕੀਤਾ ਹੈ। ਸਰੀਰਦਾਨੀ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਕੇ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚੋਂ ਦੀ ਹੁੰਦੀ ਹੋਈ ਪਿੰਡ ਦੀ ਸਾਂਝੀ ਸੱਥ ਵਿਚ ਆ ਕੇ ਸਮਾਪਿਤ ਹੋਈ, ਜਿੱਥੋਂ ਸਮੂਹ ਪਰਿਵਾਰ ਨੇ ਸਾਧ-ਸੰਗਤ ਤੇ ਜਿੰਮੇਵਾਰਾਂ ਤੋਂ ਇਲਾਵਾ ਪਿੰਡ ਦੇ ਮੋਹਤਬਾਰਾਂ ਦੀ ਮੌਜ਼ੂਦਗੀ ਵਿਚ ਪਵਿੱਤਰ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ।

    ਬੇਟਿਆਂ ਦੇ ਨਾਲ-ਨਾਲ ਬੇਟੀਆਂ ਨੇ ਵੀ ਪਿਤਾ ਦੀ ਅਰਥੀ ਨੂੰ ਲਾਇਆ ਮੋਢਾ

    ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਚੱਲਣ ਸਮੇਂ ਜਿਥੇ ਸਰੀਰਦਾਨੀ ਹਰਬੰਸ ਸਿੰਘ ਦੇ ਬੇਟੇ ਗੁਰਸੇਵਕ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ ਪੰਜਾਬ, ਬੇਟੇ ਗੁਰਬਾਜ ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ, ਉੱਥੇ ਬੇਟੀ ਪਰਮਜੀਤ ਕੌਰ ਨੇ ਵੀ ਡੇਰਾ ਸੱਚਾ ਸੌਦਾ ਵੱਲੋਂ ਬੇਟਾ-ਬੇਟੀ ਇਕ ਸਮਾਨ ਬਣਾਈ ਗੁਰਮਰਯਾਦਾ ਅਨੁਸਾਰ ਭਰੀਆਂ ਅੱਖਾਂ ਨਾਲ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ।

    Medical Research
    ਸੀਤੋਗੁੰਨੋ: ਮੈਡੀਕਲ ਖੋਜਾਂ ਲਈ ਰਵਾਨਗੀ ਸਮੇਂ ਬੇਟਿਆਂ ਦੇ ਨਾਲ ਬੇਟੀਆਂ ਵੀ ਅਰਥੀ ਨੂੰ ਮੋਢਾ ਲਾਉਂਦੀਆਂ ਹੋਈਆਂ।

    ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਹਰਬੰਸ ਸਿੰਘ ਇੰਸਾਂ ਅਮਰ ਰਹੇ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਹਰਬੰਸ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਮੌਕੇ ਪਿੰਡ ਦੇ ਮੋਹਤਬਾਰਾਂ ਨੇ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਤੇ ਕਿਹਾ ਸਮਾਜ ਵਿਚ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਹਰ ਕਿਸੇ ਨੂੰ ਸਮਾਜ ਅੰਦਰ ਸਾਂਝੀਵਾਲਤਾ ਕਾਇਮ ਰੱਖਣ ਲਈ ਹਿੱਸਾ ਲੈਣਾ ਚਾਹੀਦਾ ਹੈ।

    ਸਰੀਰਦਾਨੀ ਹਰਬੰਸ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ ਅਤੇ ਐਡਵੋਕੇਟ ਵਿਵੇਕ ਇੰਸਾਂ ਨੇ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ, ਦੇਹਾਂਤ ਉਪਰੰਤ ਅੱਖਾਂਦਾਨ, ਜਿਉਂਦੇ ਜੀਅ ਅੰਗਦਾਨ ਕਰਨ ਵਰਗੀ ਮਹਾਨ ਸੇਵਾ ਸਮੂਹ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ਸਦਕਾ ਕਰ ਰਹੀ ਹੈ।

    ਇਹ ਵੀ ਪੜ੍ਹੋ: Best Sarpanch Award: ਗਣਤੰਤਰ ਦਿਵਸ ਮੌਕੇ ਬਾਦਸ਼ਾਹਪੁਰ ਦੇ ਸਰਪੰਚ ਸ੍ਰੀਮਤੀ ਲਖਬੀਰ ਕੌਰ ਬਾਜਵਾ ਨੂੰ ਸ਼ਾਨਦਾਰ ਸੇਵਾਵਾ…

    ਇਸ ਮੌਕੇ ਸਰੀਰਦਾਨੀ ਦੇ ਪਰਿਵਾਰਕ ਮੈਂਬਰਾਂ ਗੁਰਸੇਵਕ ਸਿੰਘ ਇੰਸਾਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿਚ ਕ੍ਰਿਸ਼ਨ ਲਾਲ ਜੇਈ ਇੰਸਾਂ, ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ ਤੋਂ ਇਲਾਵਾ ਦੁਲੀ ਚੰਦ ਇੰਸਾਂ, ਬਲਵਿੰਦਰ ਰਾਮ ਇੰਸਾਂ(ਮੈਂਬਰ ਮਨੇਜਮੈਂਟ ਕਮੇਟੀ ਸਿਰਸਾ) ਸੱਚੇ ਨਮਰ ਸੇਵਾਦਾਰ ਭੈਣਾਂ ਵਿਚ ਨਿਰਮਲਾ ਇੰਸਾਂ, ਆਸ਼ਾ ਇੰਸਾਂ, ਰੀਟਾ ਇੰਸਾਂ, ਰੇਨੂੰ ਇੰਸਾਂ, ਐਡਵੋਕੇਟ ਵਿਵੇਕ ਇੰਸਾਂ,

    ਰਾਮ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ ਬੱਲੂਆਣਾ, ਰਾਮ ਸਰੂਪ ਇੰਸਾਂ ਬਲਾਕ ਪ੍ਰੇਮੀ ਸੇਵਕ ਅਬੋਹਰ, ਜੀਤਪਾਲ ਇੰਸਾਂ, ਸਹੀ ਰਾਮ ਇੰਸਾਂ, ਰਾਜਿੰਦਰ ਇੰਸਾਂ, ਬਲਕਾਰ ਸਿੰਘ ਇੰਸਾਂ ਪ੍ਰੇਮੀ ਸ਼ੇਵਕ ਭਾਗੂ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਹੋਰ ਵੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।