ਪੂਜਨੀਕ ਗੁਰੂ ਜੀ ਨੇ ਕਿਸਾਨ ਨੂੰ ਲਵਾ ਕੇ ਦਿੱਤਾ ਟਿਊਬਵੈੱਲ ਅਤੇ ਤਿੰਨ ਜ਼ਰੂਰਤਮੰਦ ਪਰਿਵਾਰਾਂ ਦੀ ਬੇਟੀਆਂ ਦਾ ਕਰਵਾਇਆ ਵਿਆਹ
MSG Bhandara News: (ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 107ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦਾ ਭੰਡਾਰਾ ਐਤਵਾਰ ਨੂੰ ਦੇਸ਼-ਵਿਦੇਸ਼ ’ਚ ਧੂਮ-ਧਾਮ ਨਾਲ ਮਨਾਇਆ ਗਿਆ। ਪਵਿੱਤਰ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ। ਪੂਜਨੀਕ ਗੁਰੂ ਜੀ ਨੇ ਇੱਸ ਮੌਕੇ ’ਤੇ ਜਿੱਥੇ ਇੱਕ ਜ਼ਰੂਰਤਮੰਦ ਕਿਸਾਨ ਨੂੰ ਉਸ ਦੇ ਖੇਤ ’ਚ ਟਿਊਬਵੈੱਲ ਲਵਾ ਕੇ ਦਿੱਤਾ, ਉੱਥੇ ਹੀ ਤਿੰਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦਾ ਵਿਆਹ ਕਰਵਾਇਆ ਅਤੇ ਲੜਕੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਸ਼ਗਨ ਅਤੇ ਘਰੇਲੂ ਜ਼ਰੂਰਤ ਦਾ ਪੂਰਾ ਸਾਮਾਨ ਦਿੱਤਾ।
ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ’ਚ ਲੱਗੇ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਹੋਰ ਭਲਾਈ ਦੇ ਕਾਰਜਾਂ ’ਤੇ ਆਏ ਖਰਚ ਲਈ ਪੂਜਨੀਕ ਗੁਰੂ ਜੀ ਨੇ ਆਪਣੀ ਨੇਕ ਮਿਹਨਤ ਦੀ ਕਮਾਈ ’ਚੋਂ ਚੈੱਕ ਪ੍ਰਦਾਨ ਕੀਤਾ ਪਵਿੱਤਰ ਭੰਡਾਰੇ ਮੌਕੇ ਦੇਸ਼-ਵਿਦੇਸ਼ ’ਚ ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ। ਪਵਿੱਤਰ ਭੰਡਾਰਾ ਸਵੇਰੇ 10:30 ਵਜੇ ਸ਼ੁਰੂ ਹੋਇਆ ਇਸ ਮੌਕੇ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਪੂਜਨੀਕ ਗੁਰੂ ਜੀ ਨੂੰ ਇਸ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ। ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਇਆ। MSG Bhandara News
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਨਵਤਾ ਨੂੰ ਸਹੀ ਮਾਰਗ ਦਿਖਾਇਆ : ਪੂਜਨੀਕ ਗੁਰੂ ਜੀ


ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਦਿਨ ਸਾਧ-ਸੰਗਤ ਲਈ ਬਹੁਤ ਮਾਣ ਵਾਲਾ ਹੈ, ਕਿਉਂਕਿ ਇਸੇ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕਰਕੇ ਮਾਨਵਤਾ ਨੂੰ ਸਹੀ ਮਾਰਗ ਦਿਖਾਇਆ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਡੈੱਪਥ ਮੁਹਿੰਮ ਤਹਿਤ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਤੁੰਦਰਸਤ, ਸਾਕਾਰਾਤਮਕ ਅਤੇ ਸੰਸਕਾਰਯੁਕਤ ਜੀਵਨ ਅਪਣਾਉਣ ਦਾ ਮਾਰਗ ਦੱਸਿਆ।
ਆਪ ਜੀ ਨੇ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਸਰਪੰਚਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਪੱਧਰ ’ਤੇ ਨਸ਼ੇ ਖਿਲਾਫ਼ ਮਤਾ ਪਾਸ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਦਾ ਕਿਸੇ ਵੀ ਤਰ੍ਹਾਂ ਨਾਲ ਸਹਿਯੋਗ ਨਾ ਕਰਨ ਨਾਲ ਹੀ ਪੂਜਨੀਕ ਗੁਰੂ ਜੀ ਨੇ ਦੇਸ਼ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਸਮਾਜਿਕ ਸੰਗਠਨਾਂ ਨੂੰ ਇਕਜੁੱਟ ਹੋ ਕੇ ਨਸ਼ਾ ਛਡਾਓ ਮੁਹਿੰਮ ’ਚ ਸਰਗਰਮੀ ਨਾਲ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ਾ ਅੱਜ ਸਮਾਜ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਦੋਂ ਸਾਰੇ ਧਰਮਾਂ ਦੇ ਪ੍ਰਤੀਨਿਧੀ ਮਿਲ ਕੇ ਮਾਨਵਤਾ ਦੇ ਇਸ ਸੰਕਟ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਗੇ, ਤਾਂ ਹੀ ਸਮਾਜ ਨੂੰ ਨਸ਼ਾ ਮੁਕਤ ਬਣਾ ਕੇ ਇੱਕ ਤੰਦਰੁਸਤ, ਸੰਸਕਾਰਮਈ ਅਤੇ ਸਸ਼ਕਤ ਰਾਸ਼ਟਰ ਦਾ ਨਿਰਮਾਣ ਸੰਭਵ ਹੋ ਸਕੇਗਾ ਅਤੇ ਅਜਿਹੀਆਂ ਕੋਸ਼ਿਸ਼ਾਂ ਨਾਲ ਭਾਰਤ ’ਚੋਂ ਨਸ਼ਾ ਜ਼ਰੂਰ ਖਤਮ ਹੋਵੇਗਾ।
ਤਿੰਨਾਂ ਲੜਕੀਆਂ ਨੂੰ ਦਿੱਤਾ ਇੱਕ-ਇੱਕ ਲੱਖ ਰੁਪਏ ਦਾ ਸ਼ਗਨ ਅਤੇ ਘਰੇਲੂ ਜ਼ਰੂਰਤ ਦਾ ਸਾਮਾਨ

ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕਈ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ।ਪੂਜਨੀਕ ਗੁਰੂ ਜੀ ਵੱਲੋਂ ਗ਼ਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ ਅਤੇ ਹਰ ਲੜਕੀ ਨੂੰ ਇੱਕ-ਇੱਕ ਲੱਖ ਰੁਪਏ ਦਾ ਚੈੱਕ ਅਤੇ ਘਰ-ਗ੍ਰਿਹਸਥੀ ਦੀ ਜ਼ਰੂਰਤ ਦਾ ਸਾਮਾਨ ਪ੍ਰਦਾਨ ਕੀਤਾ ਗਿਆ ਨਾਲ ਹੀ ਸੇਵਾ ਦੇ ਮਹਾਂਕੁੰਭ ਅਭਿਆਨ ਦੇ ਤਹਿਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲੱਗੇ ਵਿਸ਼ਾਲ ਸਿਹਤ ਜਾਂਚ ਕੈਂਪਾਂ ’ਚ ਗ਼ਰੀਬ ਮਰੀਜ਼ਾਂ ਦੇ ਮੁਫ਼ਤ ਇਲਾਜ ’ਤੇ ਆਏ ਪੂਰੇ ਖਰਚ ਦਾ ਚੈੱਕ ਪ੍ਰਦਾਨ ਕੀਤਾ ਗਿਆ।
ਇਹ ਵੀ ਪੜ੍ਹੋ: MSG Bhandara: ਤਸਵੀਰਾਂ ’ਚ ਵੇਖੋ ਪਵਿੱਤਰ ਐਮਐਸਜੀ ਭੰਡਾਰੇ ਦੀਆਂ ਝਲਕੀਆਂ
ਪਿੰਡ ਨੇਜੀਆ ਖੇੜਾ ਦੇ ਅਤਿ ਜ਼ਰੂਰਤਮੰਦ ਕਿਸਾਨ ਪ੍ਰਹਲਾਦ ਨੂੰ ਉਸ ਦੇ ਖੇਤ ’ਚ ਟਿਊਬਵੈੱਲ ਲਾਉਣ ’ਤੇ ਆਏ ਖਰਚ ਦਾ ਚੈੱਕ ਪ੍ਰਦਾਨ ਕੀਤਾ ਗਿਆ ਅਤੇ ਖੇਤ ’ਚ ਬਣਵਾਏ ਗਏ ਕਮਰੇ ਦੀ ਚਾਬੀ ਵੀ ਉਸ ਨੂੰ ਦਿੱਤੀ ਗਈ। ਗ਼ਰੀਬ ਔਰਤਾਂ ਨੂੰ ਸਵੈ-ਰੁਜ਼ਗਾਰ ਲਈ ਸਿਲਾਈ ਮਸ਼ੀਨਾਂ, ਇੱਕ ਜ਼ਰੂਰਤਮੰਦ ਦਿਵਿਆਂਗ ਨੂੰ ਇਲੈਕਟ੍ਰਿਕ ਟ੍ਰਾਈਸਾਈਕਲ, ਨਸ਼ਾ ਛੱਡਣ ਵਾਲਿਆਂ ਨੂੰ ਸੇਫ ਮੁਹਿੰਮ ਤਹਿਤ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ’ਤੇ ਆਏ ਖਰਚ ਦੇ ਚੈੱਕ ਪ੍ਰਦਾਨ ਕੀਤੇ ਗਏ, ਨਾਲ ਹੀ ਗ਼ਰੀਬ ਬੱਚਆਂ ਨੂੰ ਕੱਪੜੇ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਪੋਸ਼ਣ ਕਿੱਟਾਂ ਅਤੇ ਠੰਢ ਤੋਂ ਬਚਾਅ ਲਈ ਕੰਬਲ ਵੰਡਣ ’ਤੇ ਹੋਏ ਖਰਚ ਦੇ ਚੈੱਕ ਵੀ ਸੌਂਪੇ ਗਏ। ਇਨ੍ਹਾਂ ਸਾਰੇ ਸੇਵਾ ਕਾਰਜਾਂ ਦਾ ਖਰਚ ਪੂਜਨੀਕ ਗੁਰੂ ਜੀ ਵੱਲੋਂ ਚੁੱਕਿਆ ਗਿਆ।














