Aditya Chaudhary: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਚਲਾਈ ਜਾ ਰਹੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੇ ਨੌਜਵਾਨ ਆਲਰਾਊਂਡਰ ਆਦਿੱਤਿਆ ਚੌਧਰੀ ਸ਼ਨਿੱਚਰਵਾਰ ਨੂੰ ਬੀਸੀਸੀਆਈ ਵੱਲੋਂ ਕਰਵਾਈ ਜਾ ਰਹੀ ਘਰੇਲੂ ਮੁਕਾਬਲੇ ਰਣਜੀ ਟਰਾਫੀ ’ਚ ਸਰਵਿਸਿਜ਼ ਟੀਮ ਵੱਲੋਂ ਖੇਡਦੇ ਹੋਏ ਆਪਣਾ ਜੌਹਰ ਵਿਖਾ ਰਹੇ ਹਨ।
ਇਸ ਖਿਡਾਰੀ ਨੇ ਆਪਣੀਆਂ ਸਾਰੀਆਂ ਉਪਲੱਬਧੀਆਂ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ ਹੈ। ਦੱਸ ਦੇਈਏ ਕਿ ਆਦਿੱਤਿਆ ਚੌਧਰੀ ਨੇ ਕਈ ਸਾਲਾਂ ਤੱਕ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ’ਚ ਕੋਚਿੰਗ ਲਈ, ਜਿਸ ਦੀ ਬਦੌਲਤ ਇਸ ਖਿਡਾਰੀ ਨੇ ਪਹਿਲਾਂ ਹਰਿਆਣਾ ਟੀਮ ਵੱਲੋਂ ਵਿਜੈ ਹਜ਼ਾਰੇ ਟਰਾਫੀ ਤੇ ਰਣਜੀ ਟਰਾਫੀ ਖੇਡੀ, ਉਸ ਤੋਂ ਬਾਅਦ ਇਨ੍ਹਾਂ ਦੀ ਨੇਵੀ (ਜਲ ਸੈਨਾ) ’ਚ ਸਪੋਰਟਸ ਕੋਟੇ ਤਹਿਤ ਨੌਕਰੀ ਲੱਗ ਗਈ ਤੇ ਹੁਣ ਇਹ ਸੈਨਾ ਦੀ ਟੀਮ ਸਰਵਿਸਿਜ਼ ਵੱਲੋਂ ਕ੍ਰਿਕਟ ਖੇਡ ਰਹੇ ਹਨ।
Shah Satnam Ji Cricket Academy
ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੀ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲਰਾਊਂਡਰ ਆਦਿੱਤਿਆ ਚੌਧਰੀ ਨੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ’ਚ ਕਈ ਸਾਲਾਂ ਤੱਕ ਕ੍ਰਿਕਟ ਦੇ ਗੁਰ ਸਿੱਖੇ। ਉਨ੍ਹਾਂ ਦੱਸਿਆ ਕਿ ਉਹ ਛੇਵੀਂ ਜਮਾਤ ’ਚ ਪੜ੍ਹਦੇ ਸਨ ਜਦੋਂ ਅਕੈਡਮੀ ’ਚ ਆਏ ਸਨ।
Read Also : Shah Satnam Ji Girls School ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ
ਉਹ 2024-25 ’ਚ ਹਰਿਆਣਾ ਟੀਮ ਵੱਲੋਂ ਵੀ ਵਿਜੈ ਹਜ਼ਾਰੇ ਟਰਾਫੀ ਤੇ ਰਣਜੀ ਟਰਾਫੀ ’ਚ ਖੇਡੇ ਸਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2025-26 ’ਚ ਵਿਜੈ ਹਜ਼ਾਰੇ ਟਰਾਫੀ ਤੇ ਹੁਣ ਰਣਜੀ ਟਰਾਫੀ ’ਚ ਸਰਵਿਸਿਜ਼ ਦੀ ਟੀਮ ਗਰੁੱਪ ਸੀ ’ਚ ਬੰਗਾਲ ਦੇ ਵਿਰੁੱਧ ਬੰਗਾਲ ਕ੍ਰਿਕਟ ਅਕੈਡਮੀ ਗਰਾਊਂਡ, ਕਲਿਆਣੀ (ਪੱਛਮੀ ਬੰਗਾਲ) ’ਚ ਖੇਡ ਰਹੇ ਹੈ।
ਸ਼ਾਹ ਸਤਿਨਾਮ ਜੀ ਅਕੈਡਮੀ ਤੇ ਸ਼ਾਹ ਸਤਿਨਾਮ ਬੁਆਇਜ਼ ਸਕੂਲ/ਕਾਲਜ ਦੇ ਵਿਦਿਆਰਥੀ ਰਹੇ ਆਦਿੱਤਿਆ ਚੌਧਰੀ ਦੀ ਇਸ ਉਪਲੱਬਧੀ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਖੇਡ ਇੰਚਾਰਜ ਚਰਨਜੀਤ ਸਿੰਘ, ਸਪੋਰਟਸ ਐੱਚਓਡੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਨੇ ਵਧਾਈ ਦਿੱਤੀ ਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।














