ਮੈਂ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਜੈਅੰਤੀ ’ਤੇ ਹਜ਼ੂਰ ਮਹਾਰਾਜ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਰੇ ਡੇਰਾ ਸ਼ਰਧਾਲੂਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਸ਼ਾਹ ਸਤਿਨਾਮ ਜੀ ਮਹਾਰਾਜ ਇੱਕ ਮਹਾਨ ਸੰਤ ਸਨ, ਜਿਨ੍ਹਾਂ ਨੇ ਸਮਾਜ ਵਿੱਚ ਪ੍ਰੇਮ, ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦਿੱਤਾ। Vidhan Sabha Haryana
ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਜੀਵਨ ਦੇ ਸਹੀ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਮਾਜ ਵਿੱਚ ਪ੍ਰਚੱਲਿਤ ਮਾਸਾਹਾਰ, ਸ਼ਰਾਬ, ਨਸ਼ਾਖੋਰੀ, ਅੰਧਵਿਸ਼ਵਾਸ, ਜਾਤੀਵਾਦ, ਦਾਜ ਪ੍ਰਥਾ ਤੇ ਕੰਨਿਆ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਛੁਡਵਾਉਂਦੇ ਹੋਏ ਰਾਮ-ਨਾਮ, ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਿਆ ਅਤੇ ਸਨਾਤਨ ਪ੍ਰਣਾਲੀ ਅਤੇ ਪਵਿੱਤਰ ਵੇਦਾਂ ਦਾ ਪ੍ਰਚਾਰ-ਪ੍ਰਸਾਰ ਕੀਤਾ।
Read Also : ਸ਼ੁੱਭ ਦਿਨ ਆਇਆ ਜੀ, ਮਾਨਵਤਾ ਦੀ ਤਕਦੀਰ ਲਿਖਦੈ ਸੰਤਾਂ ਦਾ ਆਗਮਨ
ਉਨ੍ਹਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਅੱਜ ਸਮਾਜ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ, ਸਫਾਈ ਮਹਾਅਭਿਆਨ, ਜਿਉਂਦੇ ਜੀ ਖੂਨਦਾਨ, ਮੌਤ ਤੋਂ ਬਾਅਦ ਅੱਖਾਂ ਦਾਨ, ਅੰਗ ਦਾਨ ਅਤੇ ਗੁਰਦਾ ਦਾਨ ਸਮੇਤ ਸੈਂਕੜੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਸਵੈ-ਬੋਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ ਹਨ ਅਤੇ ਸਾਨੂੰ ਸਮਾਜ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਅੱਜ ਕਰੋੜਾਂ ਲੋਕਾਂ ਨਸ਼ਾ ਅਤੇ ਹੋਰ ਬੁਰਾਈਆਂ ਛੱਡ ਕੇ ਸੱਭਿਅਕ ਜੀਵਨ ਜਿਉਂ ਰਹੇ ਹਨ। ਮੈਂ ਫਿਰ ਪੂਜਨੀਕ ਸੰਤ ਸ਼ਾਹ ਸਤਿਨਾਮ ਜੀ ਮਹਾਰਾਜ ਦੇ 107ਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਕੋਟਿਨ-ਕੋਟਿ ਨਮਨ ਕਰਦਾ ਹਾਂ।
-ਹਰਵਿੰਦਰ ਕਲਿਆਣ, ਸਪੀਕਰ ਹਰਿਆਣਾ ਵਿਧਾਨ ਸਭਾ














