25 ਜਨਵਰੀ ਦਾ ਨਾਂਅ ਸੁਣਦਿਆਂ ਹੀ ਰੂਹ ਅਨੰਦ ਨਾਲ ਭਰਪੂਰ ਹੋ ਉੱਠਦੀ ਹੈ। ਸੰਤਾਂ ਦੇ ਅਵਤਾਰ ਧਾਰਨ ਵਾਲਾ ਦਿਨ ਮਨੁੱਖਤਾ ਲਈ ਵਰਦਾਨ ਹੁੰਦਾ ਹੈ, ਅਜਿਹਾ ਦਿਨ ਤਿਉਹਾਰ ਬਣ ਜਾਂਦਾ ਹੈ, ਕਿਉਂਕਿ ਸੰਤਾਂ ਦਾ ਸ਼ੁੱਭ ਆਗਮਨ ਮਨੁੱਖਤਾ ਦੀ ਤਕਦੀਰ ਲਿਖਦਾ ਹੈ। ਰੂਹਾਨੀਅਤ, ਇਨਸਾਨੀਅਤ ਤੇ ਸੱਭਿਆਚਾਰ ਹੀ ਕਿਸੇ ਕੌਮ/ਮੁਲਕ/ਸਮਾਜ ਖੇਤਰ ਦੀ ਖੁਸ਼ਹਾਲੀ, ਅਮਨ-ਅਮਾਨ ਤੇ ਭਾਈਚਾਰੇ ਰੂਪੀ ਮਹਿਲ ਦੀ ਨੀਂਹ ਹੁੰਦੇ ਹਨ।
ਵਿਗਿਆਨ, ਤਕਨੀਕਾਂ, ਅਕਲਾਂ ਪਦਾਰਥਕ ਤਰੱਕੀ ਤਾਂ ਦੇ ਸਕਦੀਆਂ ਹਨ ਪਰ ਜ਼ਿੰਦਗੀ ’ਚ ਸੰਤੁਸ਼ਟੀ ਤੇ ਅਨੰਦ ਰੂਹਾਨੀ ਰਹਿਬਰ ਦੀ ਅਗਵਾਈ ਨਾਲ ਹੀ ਮਿਲਦਾ ਹੈ। ਜੇਕਰ ਪਦਾਰਥਕ ਤਰੱਕੀ ਹੀ ਆਪਣੇ-ਆਪ ’ਚ ਸੰਪੂਰਨ ਹੁੰਦੀ ਹੈ ਤਾਂ ਦੁਨੀਆ ਕਦੋਂ ਦੀ ਸਵਰਗ ਬਣੀ ਹੁੰਦੀ। ਰੂਹਾਨੀਅਤ ਤੋਂ ਬਿਨਾ ਇਨਸਾਨੀ ਜੀਵਨ ਆਦਰਸ਼ ਨੂੰ ਹਾਸਲ ਨਹੀਂ ਕਰ ਸਕਦਾ।
MSG Bhandara
ਸੱਚੇ ਸੰਤ ਰੂਹਾਨੀਅਤ ਦਾ ਹੋਕਾ ਦੇ ਕੇ ਸੜਦੇ-ਬਲ਼ਦੇ ਸੰਸਾਰ ਦੇ ਦੁਖੀ ਲੋਕਾਂ ਦੇ ਦਿਲਾਂ ’ਚ ਠੰਢ ਵਰਤਾਉਂਦੇ ਹਨ। ਉਹਨਾਂ ਦੇ ਬਚਨ ਸੁਣ ਕੇ ਬੇਗੁਨਾਹਾਂ ’ਤੇ ਤਲਵਾਰਾਂ ਖਿੱਚਣ ਵਾਲਿਆਂ ਦੇ ਹੱਥ ਥਾਏਂ ਰੁਕ ਜਾਂਦੇ ਹਨ। ਪਾਪੀ ਭਗਤ ਬਣ ਜਾਂਦੇ ਹਨ। ਲੋਕਾਂ ਦਾ ਖੂਨ ਚੂਸ-ਚੂਸ ਧਨ ਜੋੜਨ ਵਾਲੇ ਤੌਬਾ ਕਰਕੇ ਦਾਨੀ ਬਣ ਜਾਂਦੇ ਹਨ। ਦੁਸ਼ਮਣੀਆਂ ਭਾਈਚਾਰੇ ’ਚ ਬਦਲ ਜਾਂਦੀਆਂ ਹਨ। ਨਫ਼ਰਤਾਂ ਤੇ ਈਰਖਾ ’ਚ ਫਸੇ ਲੋਕ ਪਿਆਰ ਦੇ ਰਾਹ ਤੁਰ ਪੈਂਦੇ ਹਨ।
25 ਜਨਵਰੀ ਦੇ ਪਵਿੱਤਰ ਦਿਹਾੜੇ ਨੂੰ ਇਸ ਧਰਤੀ ’ਤੇ ਸੱਚੇ ਸਤਿਗੁਰੂ, ਰੂਹਾਨੀ ਰਹਿਬਰ ਸਰਵ-ਸਾਂਝੀਵਾਲਤਾ ਦੀ ਮੂਰਤ, ਸਮਾਜ ਸੁਧਾਰਕ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਜੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਆਪ ਜੀ ਨੇ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਜਗ੍ਹਾ ਬਿਠਾ ਕੇ, ਇੱਕੋ ਜਿਹਾ ਵਿਹਾਰ ਕਰਕੇ ਇੱਕੋ ਹੀ ਪਰਮਾਤਮਾ ਦੀ ਭਗਤੀ ਤੇ ਨੇਕੀਆਂ ਦਾ ਸੱਚਾ ਪਾਠ ਪੜ੍ਹਾਇਆ।
ਆਪ ਜੀ ਨੇ ਜਦੋਂ ਪਵਿੱਤਰ ਗੁਰਗੱਦੀ ਸੰਭਾਲੀ ਤਾਂ ਇਹ ਉਹ ਦੌਰ ਸੀ ਜਦੋਂ ਦੁਨੀਆ ਦੋ ਜੰਗਾਂ ਦੀ ਮਾਰ ਸਹਿ ਕੇ ਵੀ ਤੀਜੀ ਜੰਗ ਲਈ ਤਿਆਰੀਆਂ ਖਿੱਚ ਰਹੀ ਸੀ। ਦੁਨੀਆ ਭਰ ’ਚ ਨਸਲਾਂ, ਰੰਗਾਂ ਤੇ ਮੁਲਕਾਂ ਦੇ ਨਾਂਅ ’ਤੇ ਝਗੜੇ ਹੋ ਰਹੇ ਸਨ।
MSG Bhandara
ਅਖੌਤੀ ਆਧੁਨਿਕਤਾ ਦੇ ਹੱਲੇ ਕਾਰਨ ਭਾਰਤੀ ਸੱਭਿਆਚਾਰ ਦੇ ਮਹਾਨ ਮੁੱਲਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੁੱਲ੍ਹਣ ਲੱਗੇ ਸਨ, ਭ੍ਰਿਸ਼ਟਾਚਾਰ ਜ਼ੋਰ ਫੜ੍ਹਨ ਲੱਗਾ ਸੀ, ਹਰਾਮਖੋਰੀ ਦੇ ਅੱਡੇ ਵਧਣ ਲੱਗੇ ਸਨ। ਇਸ ਕਾਲੇ ਦੌਰ ’ਚ ਆਪ ਜੀ ਨੇ ਸੱਚ ਦਾ ਅਜਿਹਾ ਚਾਨਣ ਫੈਲਾਇਆ ਕਿ ਲੱਖਾਂ ਲੋਕ ਸ਼ਰਾਬ ਤੇ ਹੋਰ ਨਸ਼ੇ ਛੱਡ ਕੇ ਸਤਿਸੰਗ ਸੁਣਨ ਤੇ ਭਗਤੀ ਕਰਨ ਦੇ ਰਾਹ ਤੁਰ ਪਏ। ਵਿਦੇਸ਼ ਵੱਸਦੇ ਲੋਕਾਂ ਨੇ ਜਦੋਂ ਸਰਸਾ ’ਚ ਰੂਹਾਨੀ ਜੋਤ ਦਾ ਪ੍ਰਕਾਸ਼ ਵੇਖਿਆ ਤਾਂ ਉਹ ਲੋਕ ਸੱਤ ਸਮੁੰਦਰ ਪਾਰੋਂ ਸ਼ਰਧਾ ਵੱਸ ਸਰਸੇ ਵੱਲ ਖਿੱਚੇ ਆਏ।
Read Also : ਪ੍ਰੇਸ਼ਾਨ ਨਾ ਰਹੇ ਕੋਈ ਇਨਸਾਨ, ਹਰ ਚਿਹਰੇ ’ਤੇ ਖਿੜੇ ‘ਮੁਸਕਾਨ’
ਅੱਜ ਆਪ ਜੀ ਦਾ ਨੌਜਵਾਨ ਸਰੂਪ, ਤੀਜੀ ਬਾਡੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਨੀਆ ਭਰ ’ਚ ਡੇਰਾ ਸੱਚਾ ਸੌਦਾ ਦੇ ਸੰਦੇਸ਼ ਨੂੰ ਫੈਲਾ ਰਹੇ ਹਨ ਅਤੇ ਸਵਾ ਸੱਤ ਕਰੋੜ ਤੋਂ ਵੱਧ ਲੋਕ ਨਸ਼ੇ ਤੇ ਹੋਰ ਬੁਰਾਈਆਂ ਛੱਡ ਕੇ ਮਾਨਵਤਾ ਦੀ ਸੇਵਾ ’ਚ ਦਿਨ-ਰਾਤ ਜੁਟੇ ਹੋਏ ਹਨ। ਏਸ਼ੀਆ, ਅਫਰੀਕਾ, ਅਮਰੀਕਾ, ਯੁੂਰਪ, ਅਸਟਰੇਲੀਆ ਕੋਈ ਵੀ ਮਹਾਂਦੀਪ ਅਜਿਹਾ ਨਹੀਂ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨਸਾਨੀਅਤ ਦੀ ਸੇਵਾ ’ਚ ਨਾ ਜੁਟੇ ਹੋਣ।
ਅਜਿਹੇ ਮਹਾਨ ਸਤਿਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਸਾਰੀ ਸ੍ਰਿਸ਼ਟੀ ਨੂੰ ਕੋਟਿ-ਕੋਟਿ ਵਧਾਈ ਹੋਵੇ।
ਸੰਪਾਦਕ














