ਸਾਡੇ ਨਾਲ ਸ਼ਾਮਲ

Follow us

15.9 C
Chandigarh
Saturday, January 24, 2026
More
    Home Breaking News ‘ਪਿਤਾ ਜੀ’ ਤਾਂ...

    ‘ਪਿਤਾ ਜੀ’ ਤਾਂ ਬਹੁਤ ਹੀ ਪੂਜਨੀਕ ਸ਼ਬਦ ਹੈ

    Param Pita Ji
    Param Pita Ji: ‘ਪਿਤਾ ਜੀ’ ਤਾਂ ਬਹੁਤ ਹੀ ਪੂਜਨੀਕ ਸ਼ਬਦ ਹੈ

    ਸੰਨ 1967 ਦੀ ਗੱਲ ਹੈ। ਇਸ ਤੋਂ ਪਹਿਲਾਂ ਸਾਧ-ਸੰਗਤ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param Pita Ji) ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਕਹਿ ਕੇ ਬੁਲਾਉਂਦੀ ਸੀ। ਉਸ ਸਮੇਂ ਡੇਰੇ ’ਚ ਰਹਿਣ ਵਾਲੇ ਸੇਵਾਦਾਰ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਕਹਿ ਕੇ ਸੰਬੋਧਨ ਕਰਦੇ ਸਨ। ਇੱਕ ਦਿਨ ਕੁਝ ਜੀਐੱਸਐੱਮ ਸੇਵਾਦਾਰ ਆਪਸ ’ਚ ਗੱਲਬਾਤ ਕਰਦੇ ਹੋਏ ਕਹਿਣ ਲੱਗੇ ਕਿ ਅੱਜ ਤੋਂ ਅਸੀਂ ਬਾਬਾ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਿਆ ਕਰਾਂਗੇ।

    ਉੱਥੇ ਮੌਜ਼ੂਦ ਹੋਰ ਸੇਵਾਦਾਰਾਂ ਨੇ ਵੀ ਇਸ ਗੱਲ ਨੂੰ ਲੈ ਕੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਤੇ ਬਹੁਤ ਖੁਸ਼ ਹੋਏ। ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਤੇਰਾਵਾਸ ’ਚੋਂ ਬਾਹਰ ਪੰਡਾਲ ’ਚ ਪਧਾਰੇ। ਸੇਵਾਦਾਰਾਂ ਨੇ ਬੇਨਤੀ ਕੀਤੀ, ‘‘ਬਾਬਾ ਜੀ, ਅੱਜ ਤੋਂ ਅਸੀਂ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਾਂਗੇ।’’

    Read Also : ਨੈਚਰੋਪੈਥੀ ਦਾ ਵਿਸ਼ੇਸ਼ ਮੁਫਤ ਕੈਂਪ ਪੰਜਵੇਂ ਦਿਨ ਵੀ ਰਿਹਾ ਜਾਰੀ

    ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਉਣ ਲੱਗੇ ਕਿ ਬੇਟਾ, ‘ਪਿਤਾ ਜੀ’ ਸ਼ਬਦ ਤਾਂ ਅਤਿ ਸਤਿਕਾਰ ਵਾਲਾ ਸ਼ਬਦ ਹੈ। ਇਸ ਤੋਂ ਬਾਅਦ ਉਸੇ ਦਿਨ ਤੋਂ ਹੀ ਪੂਜਨੀਕ ਪਰਮ ਪਿਤਾ ਜੀ ਨੂੰ ਬਾਬਾ ਜੀ ਨਾ ਕਹਿ ਕੇ ‘ਪਿਤਾ ਜੀ’ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ।