Free Medical Camp: ਸੈਂਕੜੇ ਮਰੀਜ਼ਾਂ ਨੇ ਲਿਆ ਲਾਭ, ਪੂਜਨੀਕ ਗੁਰੂ ਜੀ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ ਮੁਫਤ ਕੈਂਪ ਦਾ ਸਿਲਸਿਲਾ ਜਾਰੀ
Free Medical Camp: ਸਰਸਾ (ਸੱਚ ਕਹੂੰ ਨਿੳਜ਼)। ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਵਿਸ਼ਾਲ ਮੁਫਤ ਸਿਹਤ ਜਾਂਚ ਕੈਂਪ ਲਗਾਤਾਰ ਜਾਰੀ ਹਨ। ਇਨ੍ਹਾਂ ਕੈਂਪਾਂ ਜ਼ਰੀਏ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਬਿਹਤਰ, ਆਧੁਨਿਕ ਅਤੇ ਕੁਦਰਤੀ ਇਲਾਜ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ।
ਇਸ ਲੜੀ ’ਚ ਐੱਮਐੱਸਜੀ ਨੈਚਰੋਪੈਥੀ ਹਸਪਤਾਲ ’ਚ ਕੁਦਰਤੀ ਇਲਾਜ ਵਿਧੀ ਨਾਲ ਇਲਾਜ ਲਈ ਚੱਲ ਰਿਹਾ ਵਿਸੇਸ਼ ਮੁਫਤ ਕੈਂਪ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਕੈਂਪ ’ਚ ਡਾ. ਰਵੀ, ਡਾ. ਵਿਜੋਯ, ਡਾ. ਰੁਪੇਸ਼ ਅਤੇ ਡਾ. ਨੰਦਿਨੀ ਦੀ ਵਿਸੇਸ਼ ਟੀਮ ਵੱਲੋਂ ਕਮਰ ਦਰਦ, ਮੋਟਾਪਾ, ਜ਼ਿਆਦਾ ਵਜ਼ਨ , ਸ਼ੂਗਰ, ਗੋਢਿਆਂ ਦੀ ਸਮੱਸਿਆ, ਬਲੱਡ ਪ੍ਰੈਸ਼ਰ, ਚਿੰਤਾ, ਸਰਦੀ-ਖੰਘ, ਪੈਰਾਂ ’ਚ ਦਰਦ, ਐਲਰਜੀ ਅਤੇ ਅਸਥਮਾ ਵਰਗੀਆਂ ਬਿਮਾਰੀਆਂ ਦਾ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ’ਚ ਇਸ ਕੈਂਪ ਦਾ ਲਾਭ ਉਠਾ ਰਹੇ ਹਨ। ਉਥੇ 22 ਜਨਵਰੀ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਸ਼ੂਗਰ ਅਤੇ ਥਾਇਰਾਇਡ ਰੋਗਾਂ ਦੀ ਜਾਂਚ ਲਈ ਵਿਸੇਸ਼ ਕੈਂਪ ਲਾਏ ਗਏ।
Free Medical Camp
ਇਸ ਕੈਂਪ ’ਚ ਰਾਜਸਥਾਨ ਦੇ ਸ੍ਰੀਗੰਗਾਨਗਰ ਤੋਂ ਡਾ. ਅਤੁਲ ਢੀਂਗਰਾ, ਬਠਿੰਡਾ ਤੋਂ ਡਾ. ਯਸ਼ਪ੍ਰੀਤ, ਸ਼ਿਮਲਾ ਤੋਂ ਡਾ. ਮੋਨਿਸ਼ਾ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ, ਡਾ. ਮਿਨਾਕਸ਼ੀ, ਡਾ. ਹਰਸ਼ਿਕਾ ਖੱਤਰੀ, ਡਾ. ਸੰਦੀਪ ਭਾਦੂ, ਡਾ. ਪ੍ਰਦੀਪ , ਡਾ. ਸਿਮਰਨ ਕੌਰ , ਡਾ. ਦੀਪਿਕਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ , ਡੇਰਾ ਸੱਚਾ, ਸਰਸਾ ’ਚ ਸਤਿਸੰਗ ਪੰਡਾਲ ਅੰਦਰ ਔਰਤਾਂ ’ਚ ਵਧਦੇ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ਲਈ ਇੱਕ ਵਿਸੇਸ਼ ਜਾਗਰੂਕਤਾ ਕੈਂਪ ਲਾਇਆ ਜਾਵੇਗਾ।
Read Also : ਸੇਵਾ ਦਾ ਮਹਾਂਕੁੰਭ: ਡੇਰਾ ਸੱਚਾ ਸੌਦਾ ’ਚ ਮੈਡੀਕਲ ਕੈਂਪ ਲਗਾਤਾਰ ਜਾਰੀ, ਮਰੀਜਾਂ ਨੂੰ ਮਿਲ ਰਿਹੈ ਭਰਪੂਰ ਲਾਭ
ਇਸ ’ਚ ਮਹਿਲਾ ਡਾਕਟਰ ਔਰਤਾਂ ਨੂੰ ਖੁਦ ਜਾਂਚ ਕਰਕੇ ਸ਼ੁਰੂਆਤੀ ਲੱਛਣ ਪਛਾਣਨ ਦੇ ਤਰੀਕਿਆਂ ਦੀ ਜਾਣਕਾਰੀ ਦੇਣਗੇ। ਨਾਲ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫਤ ਡੈਂਟਲ ਕੈਂਪ ਵੀ ਲਾਇਆ ਜਾਵੇਗਾ, ਜਿੱਥੇ ਦੰਦਾਂ ਨਾਲ ਸਬੰਧਿਤ ਸਮੱਸਿਆਵਾਂ ਦੀ ਜਾਂਚ ਅਤੇ ਸਲਾਹ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ’ਚ ਪਹੁੰਚ ਕੇ ਇਨ੍ਹਾਂ ਸਿਹਤ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ।














