Delhi Air Quality: ਨਵੀਂ ਦਿੱਲੀ। ਸ਼ੁੱਕਰਵਾਰ ਨੂੰ ਪਏ ਮੀਂਹ ਤੇ ਰਾਸ਼ਟਰੀ ਰਾਜਧਾਨੀ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਬਾਵਜੂਦ, ਸ਼ਨਿੱਚਰਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ ‘ਮਾੜੀ’ ਸ਼੍ਰੇਣੀ ਵਿੱਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦੇ ਕੁਝ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ‘ਬਹੁਤ ਮਾੜਾ’ ਸ਼੍ਰੇਣੀ ਵਿੱਚ ਰਿਹਾ। ਸੀਬੀਸੀਬੀ ਦੇ ਅੰਕੜਿਆਂ ਅਨੁਸਾਰ, ਅੱਜ ਸਵੇਰੇ ਦਿੱਲੀ ਦਾ ਔਸਤ ਏਕਿਊਆਈ ‘ਮਾੜੀ’ ਸ਼੍ਰੇਣੀ ਵਿੱਚ ਰਿਹਾ, ਜਿਸ ਵਿੱਚ ਬਰੀਕ ਕਣਾਂ ਦੀ ਜ਼ਿਆਦਾ ਗਾੜ੍ਹਾਪਣ (ਪੀਐੱਮ 2.5) ਸੀ। ਚਾਂਦਨੀ ਚੌਕ ’ਚ ਹਵਾ ਦੀ ਗੁਣਵੱਤਾ ਸਭ ਤੋਂ ਮਾੜੀ ਦਰਜ ਕੀਤੀ ਗਈ, ਜਿਸਦਾ ਏਕਿਊਆਈ 306 ਸੀ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ’ਚ ਰੇਲ ਪਟੜੀ ’ਤੇ ਧਮਾਕਾ, ਮਾਲਗੱਡੀ ਦਾ ਇੰਜਣ ਨੁਕਸਾਨਿਆ
ਸਿਰੀ ਫੋਰਟ ਵਿੱਚ 302, ਵਜ਼ੀਰਪੁਰ ਵਿੱਚ 297 ਤੇ ਆਨੰਦ ਵਿਹਾਰ ਵਿੱਚ 291 ਦਾ ਏਕਿਊਆਈ ਦਰਜ ਕੀਤਾ ਗਿਆ। ਸਵੇਰੇ 9 ਵਜੇ ਦੇ ਕਰੀਬ, ਦਵਾਰਕਾ ਸੈਕਟਰ 8 ਵਿੱਚ 286 ਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 273 ਦਾ ਏਕਿਊਆਈ ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕਿ ਮੀਂਹ ਨੇ ਤਾਪਮਾਨ ’ਚ ਕਮੀ ਲਿਆਂਦੀ ਹੈ, ਪ੍ਰਦੂਸ਼ਣ ਦੇ ਪੱਧਰ ਵਿੱਚ ਉਮੀਦ ਅਨੁਸਾਰ ਸੁਧਾਰ ਨਹੀਂ ਹੋਇਆ ਹੈ। ਅਸ਼ੋਕ ਵਿਹਾਰ 282 ਦੇ ਏਕਿਊਆਈ ਨਾਲ ਪ੍ਰਦੂਸ਼ਿਤ ਰਿਹਾ, ਜਦੋਂ ਕਿ ਸੋਨੀਆ ਵਿਹਾਰ ’ਚ 272 ਦਰਜ ਕੀਤਾ ਗਿਆ। ਜ਼ੀਰੋ ਤੇ 50 ਦੇ ਵਿਚਕਾਰ ਏਕਿਊਆਈ ਨੂੰ ‘ਚੰਗਾ’, 51 ਤੇ 100 ‘ਸੰਤੁਸ਼ਟੀਜਨਕ’, 101 ਅਤੇ 200 ‘ਮੱਧਮ’, 201 ਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’, ਅਤੇ 401 ਅਤੇ 500 ‘ਗੰਭੀਰ’ ਮੰਨਿਆ ਜਾਂਦਾ ਹੈ।














