ਲੋਕਾਂ ਚਾਈਨੀਜ਼ ਡੋਰੀ ਵੇਚਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
Ban On China Door: (ਮੇਵਾ ਸਿੰਘ) ਅਬੋਹਰ। ਬਸੰਤ ਪੰਚਮੀ ਵਾਲੇ ਦਿਨ ਅਬੋਹਰ ਸ਼ਹਿਰ ’ਚ ਚਾਈਨਾ ਡੋਰ ਦੀ ਵਰਤੋਂ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਜਪੀਰ ਨਗਰ ਦੇ ਰਹਿਣ ਵਾਲੇ ਭੁਪਿੰਦਰ (27) ਪੁੱਤਰ ਮਦਨ ਲਾਲ ਦੇ ਚਾਈਨਾ ਡੋਰ ਗਲ ’ਚ ਪੈਣ ਕਾਰਨ, ਭੁਪਿੰਦਰ ਦੀ ਧੌਣ ’ਤੇ ਡੂੰਘਾ ਜਖ਼ਮ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 15 ਟਾਂਕੇ ਲਾਏ। ਨਾਜ਼ੁਕ ਹਾਲਤ ਕਾਰਨ ਉਸਨੂੰ ਉਚਿੱਤ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Central Government News: ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਜਾਣੋ
ਜਾਣਕਾਰੀ ਅਨੁਸਾਰ ਭੁਪਿੰਦਰ ਆਪਣੇ ਪਿਤਾ ਮਦਨ ਲਾਲ ਨੂੰ ਅਬੋਹਰ ਬੱਸ ਸਟੈਂਡ ਤੋਂ ਮੋਟਰ ਸਾਈਕਲ ਤੇ ਘਰ ਲਿਆ ਰਿਹਾ ਸੀ। ਜਦੋਂ ਉਹ ਧਰਮਨਗਰੀ ਗਲੀ ਨੰ 7 ਦੇ ਨੇੜੇ ਲੰਘ ਰਿਹਾ ਸੀ, ਤਾਂ ਸੜਕ ਤੇ ਲਟਕਦੀ ਇੱਕ ਚਾਈਨੀਜ਼ ਡੋਰੀ ਅਚਾਨਕ ਉਸਦੀ ਗਰਦਨ ’ਚ ਫਸ ਗਈ। ਜਿਸ ਕਾਰਨ ਉਹ ਜਖ਼ਮੀ ਹੋ ਕੇ ਸੜਕ ’ਤੇ ਡਿੱਗ ਗਿਆ ਦਰਦ ਨਾਲ ਤੜਫ ਰਹੇ ਭੁਪਿੰਦਰ ਨੂੰ ਉਸਦੇ ਪਿਤਾ ਮਦਨ ਲਾਲ ਨੇ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ। ਬਸੰਤ ਪੰਚਮੀ ਵਾਲੇ ਦਿਨ ਸਵੇਰੇ ਵਾਪਰੀ, ਇਸ ਘਟਨਾ ਨਾਲ ਲੋਕਾਂ ਵਿੱਚ ਕਾਫੀ ਲੋਕ ਕਾਫੀ ਗੁੱਸਾ ਨਜ਼ਰ ਆਇਆ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਖਾਸਕਰ ਪੁਲਿਸ ਪ੍ਰਸਾਸਨ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖ਼ਤ ਕਾਰਵਾਈ ਕਰੇ ਤਾਂ ਅਜਿਹੀਆਂ ਘਟਨਾਂ ਤੋਂ ਬਚਾਅ ਹੋ ਸਕਦਾ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਜਾਂ ਇਲਾਕੇ ਵਿੱਚ ਜੋ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।














