Recharge Ground Water: 39 ਲੱਖ ਤੋਂ ਵੱਧ ਧਰਤੀ ਹੇਠਲੇ ਪਾਣੀ ਲਈ ਰੀਚਾਰਜ ਸਿਸਟਮ ਸਥਾਪਤ ਕੀਤੇ, 1.42 ਕਰੋੜ ਢਾਂਚਿਆਂ ਦਾ ਟੀਚਾ
Recharge Ground Water: ਨਵੀਂ ਦਿੱਲੀ (ਏਜੰਸੀ)। ਦੇਸ਼ ਵਿੱਚ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਵੱਡੀ ਗਿਣਤੀ ਵਿੱਚ ਕੰਮ ਚੱਲ ਰਹੇ ਹਨ। ਵੀਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਸਤੰਬਰ 2024 ਵਿੱਚ ਸ਼ੁਰੂ ਕੀਤੀ ਗਈ ‘ਕੈਚ ਦ ਰੇਨ – ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ)’ ਪਹਿਲਕਦਮੀ ਦੇ ਤਹਿਤ ਹੁਣ ਤੱਕ 39.6 ਲੱਖ ਤੋਂ ਵੱਧ ਭੂਮੀਗਤ ਪਾਣੀ ਰੀਚਾਰਜ ਅਤੇ ਪਾਣੀ ਇਕੱਠਾ ਕਰਨ ਦੇ ਪ੍ਰਾਜੈਕਟ ਪੂਰੇ ਕੀਤੇ ਗਏ ਹਨ। ਇਸ ਪਹਿਲਕਦਮੀ ਦਾ ਉਦੇਸ਼ ਭਵਿੱਖ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਮੀਂਹ ਦਾ ਪਾਣੀ ਸਟੋਰ ਕਰਨਾ, ਪਾਣੀ ਦੇ ਸਰੋਤਾਂ ਨੂੰ ਰੀਚਾਰਜ ਕਰਨਾ, ਬੋਰਵੈੱਲ ਰੀਚਾਰਜ ਅਤੇ ਰੀਚਾਰਜ ਸ਼ਾਫਟ ਵਰਗੇ ਤਰੀਕਿਆਂ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਿਹਤਰ ਬਣਾਉਣਾ ਹੈ।
ਸਰਕਾਰ ਦਾ ਬਨਾਉਟੀ ਭੂਮੀਗਤ ਪਾਣੀ ਰੀਚਾਰਜ ਮਾਸਟਰ ਪਲਾਨ ਵੱਖ-ਵੱਖ ਖੇਤਰਾਂ ਦੀਆਂ ਭੂਗੋਲਿਕ ਸਥਿਤੀਆਂ ਦੇ ਅਧਾਰ ’ਤੇ ਰੀਚਾਰਜ ਤਕਨੀਕਾਂ ਨੂੰ ਅਪਣਾਉਣ ’ਤੇ ਜ਼ੋਰ ਦਿੰਦਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਲੱਗਭੱਗ 1.42 ਕਰੋੜ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਭੂਮੀਗਤ ਪਾਣੀ ਰੀਚਾਰਜ ਢਾਂਚੇ ਬਣਾਉਣ ਦਾ ਟੀਚਾ ਹੈ, ਜਿਸ ਨਾਲ ਲੱਗਭੱਗ 185 ਅਰਬ ਘਣ ਮੀਟਰ ਧਰਤੀ ਹੇਠਲੇ ਪਾਣੀ ਨੂੰ ਭਰਿਆ ਜਾ ਸਕੇ। ਧਰਤੀ ਹੇਠਲੇ ਪਾਣੀ ਪਾਣੀ ਭਾਰਤ ਦੀ ਜਲ ਸੁਰੱਖਿਆ ਦਾ ਇੱਕ ਮੁੱਖ ਥੰਮ੍ਹ ਹੈ।
Recharge Ground Water
ਖੇਤੀਬਾੜੀ, ਪੀਣ ਵਾਲਾ ਪਾਣੀ ਅਤੇ ਵਾਤਾਵਰਨ ਧਰਤੀ ਹੇਠਲੇ ਪਾਣੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਹਾਲਾਂਕਿ ਜ਼ਿਆਦਾ ਕੱਢਣਾ, ਪਾਣੀ ਦੀ ਵਿਗੜਦੀ ਗੁਣਵੱਤਾ, ਅਤੇ ਜਲਵਾਯੂ ਪਰਿਵਰਤਨ ਨੇ ਧਰਤੀ ਹੇਠਲੇ ਪਾਣੀ ’ਤੇ ਦਬਾਅ ਵਧਾਇਆ ਹੈ, ਜਿਸ ਕਾਰਨ ਇਸ ਦੇ ਸਹੀ ਅਤੇ ਟਿਕਾਊ ਪ੍ਰਬੰਧਨ ਦੀ ਲੋੜ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਨੇ ਨੀਤੀਗਤ ਸੁਧਾਰਾਂ, ਵਿਗਿਆਨਕ ਅਧਿਐਨਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਜਨਤਕ ਭਾਗੀਦਾਰੀ ’ਤੇ ਅਧਾਰਿਤ ਇੱਕ ਵਿਆਪਕ ਯੋਜਨਾ ਅਪਣਾਈ ਹੈ।
Read Also : ਪੰਜਾਬ ’ਚ ਪਲੇਅ-ਵੇਅ ਸਕੂਲਾਂ ਲਈ ਹੁਕਮ ਜਾਰੀ, ਅਣਗਹਿਲੀ ’ਤੇ ਹੋਵੇਗੀ ਸਖ਼ਤ ਕਾਰਵਾਈ
ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ, ਦੇਸ਼ ਭਰ ਵਿੱਚ 43,000 ਤੋਂ ਵੱਧ ਭੂਮੀਗਤ ਪਾਣੀ ਨਿਗਰਾਨੀ ਸਟੇਸ਼ਨ, 712 ਜਲ ਸ਼ਕਤੀ ਕੇਂਦਰ ਅਤੇ 53,264 ਅਟਲ ਜਲ ਗੁਣਵੱਤਾ ਜਾਂਚ ਕੇਂਦਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਟਲ ਭੂਜਲ ਯੋਜਨਾ (ਅਟਲ ਜਲ) ਦੇ ਤਹਿਤ ਪਾਣੀ ਦੀ ਤੰਗੀ ਵਾਲੇ ਸੂਬਿਆਂ ਜਿਵੇਂ ਕਿ ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਭਾਈਚਾਰਕ ਪੱਧਰ ’ਤੇ ਭੂਮੀਗਤ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ 6.68 ਲੱਖ ਹੈਕਟੇਅਰ ਤੋਂ ਵੱਧ ਖੇਤਰ ਵਿੱਚ ਬਿਹਤਰ ਪਾਣੀ ਦੀ ਵਰਤੋਂ ਯਕੀਨੀ ਬਣਾਈ ਗਈ ਹੈ।
ਡੇਰਾ ਸੱਚਾ ਸੌਦਾ ’ਚ ਸਾਲਾਂ ਤੋਂ ਚੱਲ ਰਿਹਾ ਵਾਟਰ ਰੀਚਾਰਜ ਸਿਸਟਮ
ਪਾਣੀ ਦੀ ਬੂੰਦ-ਬੂੰਦ ਦੀ ਮਹੱਤਤਾ ਸਮਝਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ’ਚ ਦਹਾਕਿਆਂ ਤੋਂ ਵਾਟਰ ਰੀਚਾਰਜ ਸਿਸਟਮ ਲੱਗੇ ਹੋਏ ਹਨ।ਡੇਰਾ ਸੱਚਾ ਸੌਦਾ ਨੇ ਪਾਣੀ ਦੀ ਮੁੜ ਵਰਤੋਂ ਪ੍ਰਣਾਲੀ ਵੀ ਸਥਾਪਿਤ ਕੀਤੀ ਹੈ, ਜਿਸ ਨਾਲ ਉਸੇ ਪਾਣੀ ਨੂੰ ਕਈ ਵਾਰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੂਜਨੀਕ ਗੁਰੂ ਵੱਲੋਂ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਵੱਖ-ਵੱਖ ਢਾਂਚੇ ਸਥਾਪਤ ਕੀਤੇ ਗਏ ਹਨ। ਆਲਮ ਇਹ ਹੈ ਕਿ ਵੱਖ-ਵੱਖ ਸੂਬਿਆਂ ਦੇ ਕਿਸਾਨ ਅਤੇ ਸਰਕਾਰੀ ਵਿਭਾਗ ਅਕਸਰ ਡੇਰਾ ਸੱਚਾ ਸੌਦਾ ਵੱਲੋਂ ਲਾਗੂ ਕੀਤੇ ਜਾ ਰਹੇ ਪਾਣੀ ਦੇ ਭੰਡਾਰਨ ਅਤੇ ਵਰਤੋਂ ਪ੍ਰਣਾਲੀ ਨੂੰ ਵੇਖਣ ਲਈ ਅਕਸਰ ਆਉਂਦੇ ਰਹਿੰਦੇ ਹਨ।














