ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News T20 World Cup...

    T20 World Cup: ਬੰਗਲਾਦੇਸ਼ ਟੀ20 ਵਿਸ਼ਵ ਕੱਪ ਤੋਂ ਬਾਹਰ, ਨਹੀਂ ਸੁਣੀ ICC ਦੀ ਗੱਲ, ਭਾਰਤ ’ਚ ਖੇਡਣ ਤੋਂ ਕੀਤਾ ਇਨਕਾਰ

    T20 World Cup 2026
    T20 World Cup: ਬੰਗਲਾਦੇਸ਼ ਟੀ20 ਵਿਸ਼ਵ ਕੱਪ ਤੋਂ ਬਾਹਰ, ਨਹੀਂ ਸੁਣੀ ICC ਦੀ ਗੱਲ, ਭਾਰਤ ’ਚ ਖੇਡਣ ਤੋਂ ਕੀਤਾ ਇਨਕਾਰ

    ਸਕਾਟਲੈਂਡ ਨੂੰ ਮਿਲ ਸਕਦੈ ਮੌਕਾ | T20 World Cup 2026

    • ਆਈਸੀਸੀ ਨੇ ਜਗ੍ਹਾ ਤੇ ਗਰੁੱਪ ਬਦਲਣ ਦੀ ਮੰਗ ਕੀਤੀ ਸੀ ਰੱਦ

    T20 World Cup 2026: ਸਪੋਰਟਸ ਡੈਸਕ। ਬੰਗਲਾਦੇਸ਼ ਨੇ ਭਾਰਤ ’ਚ ਟੀ-20 ਵਿਸ਼ਵ ਕੱਪ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ ਨੂੰ ਰਾਸ਼ਟਰੀ ਟੀਮ ਦੇ ਖਿਡਾਰੀਆਂ ਨਾਲ ਬੈਠਕ ਤੋਂ ਬਾਅਦ ਬੰਗਲਾਦੇਸ਼ ਦੇ ਖੇਡ ਸਲਾਹਕਾਰ ਆਸਿਫ ਨਜ਼ਰੁਲ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਾਂ ਪਰ ਭਾਰਤ ’ਚ ਸਾਡੇ ਖਿਡਾਰੀਆਂ ਤੇ ਸਪੋਰਟ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ। ਇਸ ਦੇ ਨਾਲ ਹੀ ਬੀਸੀਬੀ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਆਈਸੀਸੀ ਨਾਲ ਗੱਲ ਕਰਾਂਗੇ ਤੇ ਉਨ੍ਹਾਂ ਨੂੰ ਸਾਡੀਆਂ ਚਿੰਤਾਵਾਂ ਵੱਲ ਧਿਆਨ ਦੇਣ ਲਈ ਕਹਾਂਗੇ। ਆਈਸੀਸੀ ਬੋਰਡ ਦੀ ਮੀਟਿੰਗ ’ਚ ਕੁਝ ਫੈਸਲੇ ਹੈਰਾਨੀਜਨਕ ਸਨ।

    ਇਹ ਖਬਰ ਵੀ ਪੜ੍ਹੋ : Indian Army Vehicle Accident: ਫੌਜ ਦੀ ਗੱਡੀ 200 ਫੁੱਟ ਖੱਡ ’ਚ ਡਿੱਗੀ, 10 ਜਵਾਨਾਂ ਦੀ ਮੌਤ

    ਬੰਗਲਾਦੇਸ਼ ਇਸ ਮੁੱਦੇ ’ਤੇ ਆਪਣੀ ਲੜਾਈ ਜਾਰੀ ਰੱਖੇਗਾ ਤੇ ਆਈਸੀਸੀ ਨਾਲ ਗੱਲਬਾਤ ਬੰਦ ਨਹੀਂ ਕਰੇਗਾ। ਇਸ ਤੋਂ ਇੱਕ ਦਿਨ ਪਹਿਲਾਂ 21 ਜਨਵਰੀ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਨੇ ਬੰਗਲਾਦੇਸ਼ ਕ੍ਰਿਕੇਟ ਬੋਰਡ (ਬੀਸੀਬੀ) ਨੂੰ ਭਾਰਤ ਵਿੱਚ ਵਿਸ਼ਵ ਕੱਪ ਖੇਡਣ ਦਾ ਫੈਸਲਾ ਕਰਨ ਲਈ ਇੱਕ ਦਿਨ ਦਾ ਸਮਾਂ ਦਿੱਤਾ ਸੀ। ਆਈਸੀਸੀ ਨੇ ਬੋਰਡ ਮੀਟਿੰਗ ’ਚ ਸਥਾਨ ਬਦਲਣ ਦੀ ਬੀਸੀਬੀ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਸੀ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਨੇ ਭਾਰਤ ਦੀ ਬਜਾਏ ਸ਼੍ਰੀਲੰਕਾ ’ਚ ਮੈਚ ਕਰਵਾਉਣ ਲਈ ਕਿਹਾ ਸੀ। T20 World Cup 2026

    ਬੰਗਲਾਦੇਸ਼ ਨੇ ਕਿਉਂ ਭਾਰਤ ’ਚ ਖੇਡਣ ਤੋਂ ਕੀਤਾ ਇਨਕਾਰ, ਜਾਣੋ 2 ਵੱਡੇ ਕਾਰਨ

    • ਬੰਗਲਾਦੇਸ਼ ’ਚ ਹਿੰਦੂਆਂ ਦੇ ਲਗਾਤਾਰ ਹੋ ਰਹੇ ਕਤਲਾਂ ਦੇ ਵਿਰੋਧ ਵਿੱਚ ਬੀਸੀਸੀਆਈ ਨੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ ’ਚੋਂ ਕੱਢ ਦਿੱਤਾ ਹੈ। ਬੋਰਡ ਦੇ ਕਹਿਣ ’ਤੇ ਕੇਕੇਆਰ ਨੇ ਰਹਿਮਾਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ। ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਇਸ ਦਾ ਵਿਰੋਧ ਕੀਤਾ ਹੈ।
    • ਬੰਗਲਾਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੇ ਮੁਸਤਫਿਜ਼ੁਰ ਦੀ ਬਰਖਾਸਤਗੀ ਨੂੰ ਮੁੱਦਾ ਬਣਾਇਆ ਹੈ। ਜਦੋਂ ਯੂਨਸ ਸਰਕਾਰ ’ਤੇ ਦਬਾਅ ਵਧਿਆ ਤਾਂ ਉਸ ਨੇ ਆਪਣੇ ਦੇਸ਼ ’ਚ ਆਈਪੀਐਲ ਦੇ ਪ੍ਰਸਾਰਣ ’ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਕੱਪ ਨਾ ਖੇਡਣ ਦੀ ਮੰਗ ਉੱਠੀ ਸੀ। ਇਹ ਮੰਗ ਸੁਰੱਖਿਆ ਚਿੰਤਾਵਾਂ ’ਤੇ ਆਧਾਰਿਤ ਸੀ। ਆਈਸੀਸੀ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਹੈ।

    ਬੰਗਲਾਦੇਸ਼ ਦੇ ਭਾਰਤ ’ਚ ਨਾ ਖੇਡਣ ਦਾ ਕੀ ਨੁਕਸਾਨ ਹੋ ਸਕਦਾ ਹੈ?

    1. ਬੰਗਲਾਦੇਸ਼ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ ਕਿਉਂਕਿ ਉਸ ਨੇ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਉਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ ਹੈ। ਕਿਉਂਕਿ, ਆਈਸੀਸੀ ਨੇ ਬੰਗਲਾਦੇਸ਼ ਦੇ ਮੈਚਾਂ ਦਾ ਸਥਾਨ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ।
    2. ਬੀਸੀਸੀਆਈ ਵੀ ਸੀਰੀਜ਼ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਬੀਸੀਬੀ ਦੇ ਇਨਕਾਰ ਤੋਂ ਬਾਅਦ ਬੀਸੀਸੀਆਈ ਬੰਗਲਾਦੇਸ਼ ਨਾਲ ਦੁਵੱਲੀ ਸੀਰੀਜ਼ ਖੇਡਣ ਤੋਂ ਵੀ ਇਨਕਾਰ ਕਰ ਸਕਦਾ ਹੈ। ਇਸ ਨਾਲ ਬੰਗਲਾਦੇਸ਼ ਕ੍ਰਿਕਟ ਟੀਮ ਅਤੇ ਬੋਰਡ ਨੂੰ ਸਿੱਧਾ ਨੁਕਸਾਨ ਹੋਵੇਗਾ। ਮੌਜੂਦਾ ਸਮੇਂ ’ਚ ਕਿਸੇ ਵੀ ਵਿਦੇਸ਼ੀ ਕ੍ਰਿਕੇਟ ਬੋਰਡ ਦੀ ਸਭ ਤੋਂ ਵੱਧ ਕਮਾਈ ਭਾਰਤ ਨਾਲ ਖੇਡਣ ਤੋਂ ਹੁੰਦੀ ਹੈ।
    3. ਬੰਗਲਾਦੇਸ਼ ਵਿਸ਼ਵ ਕ੍ਰਿਕੇਟ ’ਚ ਅਲੱਗ-ਥਲੱਗ ਹੋ ਜਾਵੇਗਾ। ਆਈਸੀਸੀ ਦੇ ਪ੍ਰਸਤਾਵ ਨੂੰ ਸਵੀਕਾਰ ਨਾ ਕਰਨ ਨਾਲ ਬੀਸੀਬੀ ਵਿਸ਼ਵ ਕ੍ਰਿਕੇਟ ’ਚ ਅਲੱਗ-ਥਲੱਗ ਹੋ ਜਾਵੇਗਾ। ਕਾਰਨ- ਬੁੱਧਵਾਰ ਨੂੰ ਹੋਈ ਆਈਸੀਸੀ ਬੋਰਡ ਦੀ ਬੈਠਕ ’ਚ 14 ਦੇਸ਼ਾਂ ਨੇ ਬੰਗਲਾਦੇਸ਼ ਦੇ ਖਿਲਾਫ ਵੋਟ ਕੀਤਾ ਸੀ। ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਹੀ ਸਮਰਥਨ ਮਿਲਿਆ ਹੈ।
    4. ਆਈਪੀਐਲ ਵਰਗੀਆਂ ਹੋਰ ਲੀਗਾਂ ’ਚ ਵੀ ਨੁਕਸਾਨ ਹੋਵੇਗਾ। ਆਈਪੀਐਲ ਦੀਆਂ ਜ਼ਿਆਦਾਤਰ ਟੀਮਾਂ ਦੀ ਵਿਸ਼ਵ ਦੀਆਂ ਹੋਰ ਟੀ-20 ਲੀਗਾਂ ’ਚ ਵੀ ਸ਼ਮੂਲੀਅਤ ਹੈ। ਮੁੰਬਈ ਇੰਡੀਅਨਜ਼ ਵਰਗੀਆਂ ਫਰੈਂਚਾਇਜ਼ੀ ਵੀ ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਇੰਗਲੈਂਡ ’ਚ ਆਯੋਜਿਤ ਲੀਗਾਂ ’ਚ ਆਪਣੀਆਂ ਟੀਮਾਂ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ। ਬੀਸੀਬੀ ਦੇ ਰੁਖ ਤੋਂ ਬਾਅਦ ਭਾਰਤੀ ਫਰੈਂਚਾਇਜ਼ੀ ਦੂਜੀ ਲੀਗ ਤੋਂ ਵੀ ਬੰਗਲਾਦੇਸ਼ੀ ਕ੍ਰਿਕੇਟਰਾਂ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ।
    5. ਬੰਗਲਾਦੇਸ਼ੀ ਕ੍ਰਿਕੇਟਰਾਂ ਦੀ ਸਪਾਂਸਰਸ਼ਿਪ ਘੱਟ ਜਾਵੇਗੀ। ਬੰਗਲਾਦੇਸ਼ੀ ਕ੍ਰਿਕੇਟਰਾਂ ਨੂੰ ਭਾਰਤੀ ਕੰਪਨੀਆਂ ਤੋਂ ਮਿਲਣ ਵਾਲੀ ਆਮਦਨ ਘੱਟ ਜਾਵੇਗੀ। ਇਸ ਸਮੇਂ ਭਾਰਤ ਦੀਆਂ ਕਈ ਬੈਟ ਕੰਪਨੀਆਂ ਬੰਗਲਾਦੇਸ਼ ਦੇ ਕ੍ਰਿਕੇਟਰਾਂ ਨੂੰ ਪ੍ਰਮੋਟ ਕਰਦੀਆਂ ਹਨ। ਮੌਜ਼ੂਦਾ ਵਿਵਾਦ ਕਾਰਨ ਅਜਿਹੇ ਦੋ ਕ੍ਰਿਕੇਟਰਾਂ ਦੇ ਕਰਾਰ ਨੂੰ ਰੋਕ ਦਿੱਤਾ ਗਿਆ ਸੀ। ਜੇਕਰ ਵਿਵਾਦ ਵਧਦਾ ਹੈ ਤਾਂ ਇਹ ਠੇਕੇ ਰੱਦ ਕੀਤੇ ਜਾ ਸਕਦੇ ਹਨ।

    ਸਕਾਟਲੈਂਡ ਨੂੰ ਮਿਲ ਸਕਦੈ ਮੌਕਾ | T20 World Cup 2026

    ਬੰਗਲਾਦੇਸ਼ ਦੇ ਵਿਸ਼ਵ ਕੱਪ ਤੋਂ ਹਟਣ ਤੋਂ ਬਾਅਦ ਸਕਾਟਲੈਂਡ ਨੂੰ ਮੌਕਾ ਮਿਲਣਾ ਲਗਭਗ ਤੈਅ ਹੈ। ਹਾਲੀਆ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਰੈਂਕਿੰਗ ਦੇ ਆਧਾਰ ’ਤੇ ਸਕਾਟਲੈਂਡ ਨੂੰ ਵਿਸ਼ਵ ਕੱਪ ’ਚ ਮੌਕਾ ਦਿੱਤਾ ਜਾ ਸਕਦਾ ਹੈ। ਜਿਵੇਂ ਕਿ 2009 ’ਚ ਜ਼ਿੰਬਾਬਵੇ ਦੇ ਹਟਣ ਵੇਲੇ ਹੋਇਆ ਸੀ। ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਭਾਰਤ ਤੇ ਸ਼੍ਰੀਲੰਕਾ ’ਚ ਖੇਡਿਆ ਜਾਣਾ ਹੈ। ਬੰਗਲਾਦੇਸ਼ ਨੂੰ ਟੂਰਨਾਮੈਂਟ ਵਿੱਚ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ। ਇਸ ਦੇ ਤਿੰਨ ਗਰੁੱਪ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਖੇਡੇ ਜਾਣੇ ਹਨ। ਟੀਮ ਦਾ ਆਖ਼ਰੀ ਗਰੁੱਪ ਪੜਾਅ ਮੈਚ ਮੁੰਬਈ ’ਚ ਖੇਡਿਆ ਜਾਣਾ ਹੈ।