21 ਵਿਅਕਤੀ ਸਨ ਸਵਾਰ, 11 ਜ਼ਖਮੀ | Indian Army Vehicle Accident
Indian Army Vehicle Accident: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਇੱਕ ਸੜਕ ਹਾਦਸੇ ’ਚ ਦਸ ਫੌਜ ਦੇ ਜਵਾਨ ਸ਼ਹੀਦ ਹੋ ਗਏ ਹਨ ਤੇ ਸੱਤ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਭਦਰਵਾਹ-ਚੰਬਾ ਸੜਕ ’ਤੇ ਖਾਨੀ ਟੌਪ ਨੇੜੇ ਵਾਪਰਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦਾ ਬੁਲੇਟਪਰੂਫ ਵਾਹਨ, ਜਿਸ ’ਚ 17 ਜਵਾਨ ਸਵਾਰ ਸਨ, ਨੇੜਲੀ ਚੌਕੀ ਵੱਲ ਜਾ ਰਿਹਾ ਸੀ ਜਦੋਂ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜੋ 200 ਫੁੱਟ ਡੂੰਘੀ ਖੱਡ ’ਚ ਜਾ ਡਿੱਗਿਆ। ਸੂਚਨਾ ਮਿਲਣ ’ਤੇ, ਫੌਜ ਤੇ ਪੁਲਿਸ ਨੇ ਸਾਂਝੇ ਤੌਰ ’ਤੇ ਬਚਾਅ ਕਾਰਜ ਸ਼ੁਰੂ ਕੀਤਾ।
ਇਹ ਖਬਰ ਵੀ ਪੜ੍ਹੋ : Punjab School Timings: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਵੇਖੋ ਨਵਾਂ ਸਮਾਂ
ਦਸ ਫੌਜੀਆਂ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕਰ ਲਈਆਂ ਗਈਆਂ ਹਨ। 7 ਜ਼ਖਮੀ ਫੌਜੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਦੇ ਫੌਜੀ ਹਸਪਤਾਲ ’ਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ। ਬਾਕੀ ਜ਼ਖਮੀਆਂ ਦਾ ਨੇੜਲੇ ਫੌਜੀ ਮੈਡੀਕਲ ਕੇਂਦਰਾਂ ’ਚ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।













