Winter Home Heating Tips: ਸਰਦੀਆਂ ਦਾ ਮੌਸਮ ਆਉਂਦੇ ਹੀ ਠੰਢ ਤੋਂ ਬਚਾਅ ਸਭ ਤੋਂ ਵੱਡੀ ਲੋੜ ਬਣ ਜਾਂਦਾ ਹੈ। ਠੰਢੀਆਂ ਹਵਾਵਾਂ, ਘੱਟ ਤਾਪਮਾਨ ਅਤੇ ਕੋਹਰਾ ਘਰ ਦੇ ਅੰਦਰ ਵੀ ਠੰਢਕ ਪੈਦਾ ਕਰ ਦਿੰਦੇ ਹਨ। ਅਜਿਹੇ ਮੌਸ਼ਮ ’ਚ ਘਰ ਨੂੰ ਗਰਮ ਅਤੇ ਆਰਾਮਦਾਇਕ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਪਰਿਵਾਰ ਦੇ ਸਾਰੇ ਮੈਂਬਰ ਸਿਹਤਮੰਦ ਰਹਿਣ। ਹੇਠਾਂ ਕੁਝ ਸੋਖੇ, ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਦੱਸੇ ਗਏ ਹਨ, ਜਿਨ੍ਹਾਂ ਨਾਲ ਸਰਦੀਆਂ ਵਿੱਚ ਘਰ ਨੂੰ ਗਰਮ ਰੱਖਿਆ ਜਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : 25th Foundation Day Green S: ਪ੍ਰੇਸ਼ਾਨ ਨਾ ਰਹੇ ਕੋਈ ਇਨਸਾਨ, ਹਰ ਚਿਹਰੇ ’ਤੇ ਖਿੜੇ ‘ਮੁਸਕਾਨ’
ਧੁੱਪ ਦੀ ਸਹੀ ਵਰਤੋਂ | Winter Home Heating Tips
ਘਰ ਨੂੰ ਕੁਦਰਤੀ ਤੌਰ ’ਤੇ ਗਰਮ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਸੂਰਜ ਦੀ ਧੁੱਪ ਹੈ। ਸਵੇਰੇ ਅਤੇ ਦੁਪਹਿਰ ਦੀ ਧੁੱਪ ਨੂੰ ਘਰ ਦੇ ਅੰਦਰ ਆਉਣ ਦਿਓ। ਖਿੜਕੀਆਂ ਦੇ ਸਾਹਮਣੇ ਭਾਰੇ ਪਰਦੇ ਦਿਨ ਵਿੱਚ ਹਟਾ ਕੇ ਰੱਖੋ, ਤਾਂ ਜੋ ਧੁੱਪ ਸਿੱਧੀ ਕਮਰੇ ਵਿੱਚ ਪਹੁੰਚ ਸਕੇ। ਧੁੱਪ ਨਾਲ ਕਮਰੇ ਦੀ ਫਰਸ਼ ਅਤੇ ਕੰਧਾਂ ਗਰਮ ਹੁੰਦੀਆਂ ਹਨ, ਜਿਸ ਨਾਲ ਦੇਰ ਤੱਕ ਗਰਮਾਹਟ ਬਣੀ ਰਹਿੰਦੀ ਹੈ।
ਮੋਟੇ ਪਰਦੇ ਅਤੇ ਕਾਰਪੈਟ
ਇਹ ਚੀਜ਼ਾਂ ਘਰ ਨੂੰ ਗਰਮ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ। ਸਰਦੀਆਂ ਵਿੱਚ ਹਲਕੇ ਪਰਦਿਆਂ ਦੀ ਥਾਂ ਮੋਟੇ ਅਤੇ ਗੂੜ੍ਹੇ ਰੰਗ ਦੇ ਪਰਦੇ ਲਾਓ। ਫਰਸ਼ ਉੱਤੇ ਦਰੀ ਜਾਂ ਕਾਰਪੈਟ ਵਿਛਾਉਣ ਨਾਲ ਠੰਢ ਉੱਤੇ ਨਹੀਂ ਆਉਂਦੀ ਅਤੇ ਪੈਰਾਂ ਨੂੰ ਆਰਾਮ ਮਿਲਦਾ ਹੈ।
ਕਮਰਿਆਂ ਦੀ ਸਹੀ ਸਜਾਵਟ | Winter Home Heating Tips
ਕੰਧਾਂ ਉੱਤੇ ਮੋਟੇ ਪਰਦੇ ਜਾਂ ਵਾਲ ਹੈਂਗਿੰਗ ਲਗਾਉਣ ਨਾਲ ਠੰਢ ਘੱਟ ਮਹਿਸੂਸ ਹੁੰਦੀ ਹੈ। ਲੱਕੜ ਦਾ ਫਰਨੀਚਰ ਲੋਹੇ ਦੇ ਫਰਨੀਚਰ ਨਾਲੋਂ ਠੰਢ ਘੱਟ ਛੱਡਦਾ ਹੈ, ਇਸ ਲਈ ਜੇ ਸੰਭਵ ਹੋਵੇ ਤਾਂ ਲੱਕੜ ਦੇ ਫਰਨੀਚਰ ਦੀ ਵਰਤੋਂ ਕਰੋ।
ਦਰਵਾਜ਼ੇ ਤੇ ਖਿੜਕੀਆਂ ਦੀ ਵਿਵਸਥਾ
ਸਭ ਤੋਂ ਪਹਿਲਾਂ ਦਰਵਾਜ਼ਿਆਂ ਅਤੇ ਖਿੜਕੀਆਂ ਦੀ ਸਹੀ ਵਿਵਸਥਾ ਕਰੋ। ਸਰਦੀਆਂ ਵਿੱਚ ਠੰਢੀ ਹਵਾ ਅਕਸਰ ਦਰਵਾਜ਼ਿਆਂ ਅਤੇ ਖਿੜਕੀਆਂ ਦੇ ਛੋਟੇ-ਛੋਟੇ ਗੈਪਾਂ ਰਾਹੀਂ ਅੰਦਰ ਆ ਜਾਂਦੀ ਹੈ। ਇਨ੍ਹਾਂ ਥਾਵਾਂ ਉੱਤੇ ਰਬੜ ਸਟ੍ਰਿਪ, ਕੱਪੜਾ ਜਾਂ ਮੋਟਾ ਪਰਦਾ ਲਗਾ ਕੇ ਠੰਢੀ ਹਵਾ ਨੂੰ ਰੋਕੋ। ਰਾਤ ਦੇ ਸਮੇਂ ਖਿੜਕੀਆਂ ਚੰਗੀ ਤਰ੍ਹਾਂ ਬੰਦ ਰੱਖੋ ਅਤੇ ਦਿਨ ਵਿੱਚ ਧੁੱਪ ਆਉਣ ਲਈ ਥੋੜ੍ਹੀ ਦੇਰ ਖੋਲ੍ਹੋ।
ਹੀਟਰ ਅਤੇ ਬਲੋਅਰ ਦੀ ਸੁਰੱਖਿਅਤ ਵਰਤੋਂ
ਬਹੁਤ ਜ਼ਿਆਦਾ ਠੰਢ ਵਿੱਚ ਹੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਸ ਨੂੰ ਲੰਬੇ ਸਮੇਂ ਤੱਕ ਚਾਲੂ ਨਾ ਰੱਖੋ। ਕਮਰੇ ਵਿੱਚ ਥੋੜ੍ਹੀ-ਥੋੜ੍ਹੀ ਦੇਰ ਵੈਂਟੀਲੇਸ਼ਨ ਜ਼ਰੂਰੀ ਹੈ। ਹੀਟਰ ਦੇ ਨੇੜੇ ਕੱਪੜੇ ਸੁਕਾਉਣ ਜਾਂ ਬਲਣਸ਼ੀਲ ਵਸਤੂਆਂ ਰੱਖਣ ਤੋਂ ਬਚੋ।
ਗਿੱਲੇ ਕੱਪੜੇ ਤੇ ਪਾਣੀ ਕਮਰੇ ਵਿੱਚ ਨਾ ਰੱਖੋ | Winter Home Heating Tips
ਘਰ ਦੇ ਅੰਦਰ ਨਮੀ ਘੱਟ ਰੱਖੋ, ਕਿਉਂਕਿ ਨਮੀ ਨਾਲ ਠੰਢ ਜ਼ਿਆਦਾ ਲੱਗਦੀ ਹੈ। ਗਿੱਲੇ ਕੱਪੜੇ ਜਾਂ ਪਾਣੀ ਨਾਲ ਭਰੀਆਂ ਬਾਲਟੀਆਂ ਕਮਰੇ ਵਿੱਚ ਨਾ ਰੱਖੋ। ਜੇ ਸੰਭਵ ਹੋਵੇ ਤਾਂ ਧੁੱਪ ਵਿੱਚ ਕੱਪੜੇ ਸੁਕਾਓ।
ਰੰਗਾਂ ਦੀ ਗਰਮਾਹਟ | Winter Home Heating Tips
ਗਰਮ ਰੰਗਾਂ ਅਤੇ ਲਾਈਟਿੰਗ ਦਾ ਵੀ ਸਕਾਰਾਤਮਕ ਅਸਰ ਪੈਂਦਾ ਹੈ। ਪੀਲੀ ਜਾਂ ਹਲਕੇ ਨਾਰੰਗੀ ਰੰਗ ਦੀ ਰੌਸ਼ਨੀ ਨਾਲ ਕਮਰੇ ਵਿੱਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ। ਇਨ੍ਹਾਂ ਤਰੀਕਿਆਂ ਛੋਟੇ ਉਪਾਵਾਂ ਨੂੰ ਅਪਣਾ ਕੇ ਸਰਦੀਆਂ ਵਿੱਚ ਬਿਨਾਂ ਜ਼ਿਆਦਾ ਖਰਚੇ ਘਰ ਨੂੰ ਗਰਮ, ਆਰਾਮਦਾਇਕ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
– ਡੈਸਕ













