ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼
25th Foundation Day Green S: ਸਰਸਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 22 ਜਨਵਰੀ 2001 ਨੂੰ ਸਥਾਪਿਤ ਕੀਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਕਿਸੇ ਜਾਣ ਪਛਾਣ ਦੀ ਮੁਹਤਾਜ਼ ਨਹੀਂ ਹੈ ਆਪਣੀ ਜਾਨ ’ਤੇ ਖੇਡ ਕੇ ਦੂਜਿਆਂ ਦੀ ਜਾਨ ਬਚਾਉਣ ਵਾਲੇ ਇਨ੍ਹਾਂ ਸੇਵਾਦਾਰਾਂ ਦੀ ਨਿਰਸਵਾਰਥ ਬੇਮਿਸਾਲ ਸੇਵਾ ਭਾਵਨਾ ਤੋਂ ਹਰ ਕੋਈ ਜਾਣੂੰ ਹੈ ਦੇਸ਼ ਅਤੇ ਦੁਨੀਆ ’ਚ ਜਦੋਂ ਵੀ ਕਿਤੇ ਕੋਈ ਆਫਤ ਆਈ ਤਾਂ ਇਹ ਸੇਵਾਦਾਰ ਸਭ ਤੋਂ ਪਹਿਲਾਂ ਪਹੁੰਚੇ ਅਤੇ ਮੁਸੀਬਤ ’ਚ ਫਸੇ ਲੋਕਾਂ ਦੀ ਵੱਡੀ ਪੱਧਰ ’ਤੇ ਮੱਦਦ ਕੀਤੀ ਭਾਵੇਂੇ ਉਹ ਭੂਚਾਲ ਹੋਵੇ, ਹੜ੍ਹ ਹੋਵੇ, ਕਿਤੇ ਕੋਈ ਇਮਾਰਤ ਡਿੱਗੀ ਹੋਵੇ।

ਭਿਆਨਕ ਅੱਗ ਹੋਵੇ ਜਾਂ ਫਿਰ ਕੋਰੋਨਾ ਵਾਇਰਸ ਵਰਗਾ ਮੁਸ਼ਕਲ ਸਮਾਂ ਹੋਵੇ ਏਨਾ ਹੀ ਨਹੀਂ, ਨਸ਼ਿਆਂ ਦੇ ਪੰਜੇ ’ਚ ਫਸੇ ਨੌਜਵਾਨਾਂ ਨੂੰ ਇਸ ਤੋਂ ਬਾਹਰ ਆਉਣ ਲਈ ਪ੍ਰੇਰਿਤ ਕਰਨਾ, ਜ਼ਰੂਰਤਮੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ, ਗ਼ਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ’ਚ ਆਰਥਿਕ ਸਹਿਯੋਗ ਕਰਨਾ, ਜ਼ਰੂਰਤਮੰਦਾਂ ਦੇ ਘਰ ਬਣਾ ਕੇ ਦੇਣਾ, ਹਸਪਤਾਲਾਂ ’ਚ ਜ਼ੇਰੇ-ਇਲਾਜ ਮਰੀਜ਼ਾਂ ਲਈ ਖੂਨਦਾਨ ਕਰਨਾ, ਸੜਕਾਂ ’ਤੇ ਘੁੰਮਦੇ ਮੰਦਬੁੱਧੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਵਰਗੇ ਕਾਰਜ ਵੀ ਇਹ ਪਿਛਲੇ 25 ਸਾਲਾਂ ਤੋਂ ਲਗਾਤਾਰ ਕਰ ਰਹੇ ਹਨ ਸਭ ਤੋਂ ਖਾਸ ਗੱਲ ਇਹ ਹੈ।
ਕਿ ਇਹ ਸੇਵਾਦਾਰ ਇਨ੍ਹਾਂ ਕਾਰਜਾਂ ਲਈ ਕਿਸੇ ਤੋਂ ਇੱਕ ਨਵਾਂ ਪੈਸਾ ਨਹੀਂ ਲੈਂਦੇ, ਸਗੋਂ ਇਨ੍ਹਾਂ ਕਾਰਜਾਂ ’ਤੇ ਹੋਣ ਵਾਲਾ ਪੂਰਾ ਖਰਚਾ ਆਪਣੀ ਜੇਬ ’ਚੋਂ ਖਰਚ ਕਰਦੇ ਹਨ ਇਨ੍ਹਾਂ ਸੇਵਾਦਾਰਾਂ ਦਾ ਕਹਿਣਾ ਹੈ ਕਿ ਇਸ ਸੇਵਾ ਦੇ ਬਦਲੇ ਪੂਜਨੀਕ ਗੁਰੂ ਜੀ ਜੋ ਰਹਿਮਤਾਂ ਅਤੇ ਬਰਕਤ ਬਖਸ਼ਦੇ ਹਨ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।
ਹੜ੍ਹ ਪੀੜਤਾਂ ਲਈ ਫਰਿਸ਼ਤੇ ਬਣੇ ਸੇਵਾਦਾਰ | 25th Foundation Day Green S
ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉਤਰਾਖੰਡ ’ਚ ਜੁਲਾਈ 2023 ’ਚ ਆਏ ਹੜ੍ਹ ਸਮੇਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਲੋਕਾਂ ਦਾ ਅਨਮੋਲ ਜੀਵਨ ਬਚਾਉਣ ’ਚ ਆਪਣਾ ਯੋਗਦਾਨ ਦਿੱਤਾ।
ਸੁੰਦਰ ਲਾਲ ਦੇ ਸੁੰਦਰ ਕੰਮ : ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਹਿਮਾਚਲ ਦੇ ਸੱਚੇ ਨਿਮਰ ਸੇਵਾਦਾਰ ਸੁੰਦਰ ਲਾਲ ਨੇ 90 ਵਿਅਕਤੀਆਂ ਨੂੰ ਤੈਰ ਕੇ ਸੁਰੱਖਿਅਤ ਥਾਵਾਂ ’ਤੇ ਲਿਆਂਦਾ। ਅਗਸਤ 2025 ’ਚ ਪੰਜਾਬ ਦੇ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ 1400 ਤੋਂ ਜ਼ਿਆਦਾ ਪਿੰਡਾਂ ’ਚ ਆਏ ਭਿਆਨਕ ਹੜ੍ਹਾਂ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਦਿਨ-ਰਾਤ ਇੱਕ ਕਰਕੇ ਜਿੱਥੇ ਪੀੜਤਾਂ ਤੱਕ ਰਾਹਤ ਸਮੱਗਰੀ, ਪਸ਼ੂਆਂ ਲਈ ਚਾਰਾ ਅਤੇ ਦਵਾਈਆਂ ਪਹੁੰਚਾਈਆਂ, ਉਥੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੋਏ ਇਸ ਮੁਸੀਬਤ ਸਮੇਂ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ।
…ਜਦੋਂ ਪੂਜਨੀਕ ਗੁਰੂ ਜੀ ਨੇ ਹੜ੍ਹ ਪੀੜਤਾਂ ਦੀ ਕੀਤੀ ਮੱਦਦ
ਬਾੜਮੇਰ: | 25th Foundation Day Green S
18 ਅਗਸਤ 2006 : ਪਹਿਲਾਂ ਸੋਕਾ ਅਤੇ ਫਿਰ ਅਚਾਨਕ ਆਏ ਹੜ੍ਹ ਕਾਰਨ ਰਾਜਸਥਾਨ ’ਚ ਸਰਕਾਰੀ ਅੰਕੜਿਆਂ ਅਨੁਸਾਰ 140 ਲੋਕ ਮਾਰੇ ਗਏ ਸਨ ਇਕੱਲੇ ਬਾੜਮੇਰ ਜ਼ਿਲ੍ਹੇ ’ਚ 104 ਵਿਅਕਤੀਆਂ ਦੀ ਮੌਤ ਹੋਈ ਸੀ ਹੜ੍ਹ ਨਾਲ 1300 ਕਰੋੜ ਦਾ ਨੁਕਸਾਨ ਹੋਇਆ ਸੀ ਪੂਜਨੀਕ ਗੁਰੂ ਜੀ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ 16 ਸਤੰਬਰ 2006 ਨੂੰ ਰਾਹਤ ਸਮੱਗਰੀ ਨਾਲ ਭਰੇ ਵਾਹਨਾਂ ਨੂੰ ਰਵਾਨਾ ਕੀਤਾ ਪੂਜਨੀਕ ਗੁਰੂ ਜੀ ਖੁਦ ਵੀ ਬਾੜਮੇਰ ਪਹੁੰਚੇ ਸਨ ਅਤੇ ਸੇਵਾਦਾਰਾਂ ਨਾਲ਼ ਮਿਲ ਕੇ ਹੜ੍ਹ ਪੀੜਤਾਂ ਨੂੰ ਬਾੜਮੇਰ ਜ਼ਿਲ੍ਹੇ ’ਚ 1236 ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਇਸ ਦੇ ਨਾਲ ਹੀ ਉਥੇ 28 ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ।
ਬਿਹਾਰ:
ਅਗਸਤ 2008 : ਭਾਰਤ ਦੇ ਇੱਕ ਗ਼ਰੀਬ ਅਤੇ ਸੰਘਣੀ ਅਬਾਦੀ ਵਾਲੇ ਸੂਬੇ ਬਿਹਾਰ ਦੇ ਇਤਿਹਾਸ ’ਚ ਸਭ ਤੋਂ ਵਿਨਾਸ਼ਕਾਰੀ ਹੜ੍ਹਾਂ ’ਚੋਂ ਇੱਕ ਸੀ, 18 ਅਗਸਤ 2008 ਨੂੰ ਭਾਰਤ-ਨੇਪਾਲ ਸਰਹੱਦ ਨੇੜੇ ਕੋਸੀ ਬੰਨ੍ਹ ਟੁੱਟਣ ਨਾਲ ਆਏ ਹੜ੍ਹ (ਕੁਸਹਾ ਵੀਡੀਸੀ, ਸੁਨਸਾਰੀ ਜ਼ਿਲ੍ਹਾ, ਨੇਪਾਲ ’ਚ) ਨੇ ਬਿਹਾਰ ਦੇ ਉੱਤਰੀ ਭਾਗ ’ਚ 2.3 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਬਿਹਾਰ ਭਿਆਨਕ ਹੜ੍ਹ ਕਾਰਨ ਮੁਸ਼ਕਲਾਂ ਨਾਲ ਘਿਰ ਗਿਆ ਸੀ ਕੋਸੀ ਨਦੀ ਨੇ 17 ਜ਼ਿਲ੍ਹਿਆਂ ਨੂੰ ਆਪਣੀ ਚਪੇਟ ’ਚ ਲੈ ਲਿਆ ਸੀ 200 ਤੋਂ ਜ਼ਿਆਦਾ ਮੌਤਾਂ ਹੋਈਆਂ ਸੀ ਅਤੇ ਕਰੋੜਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 100 ਸੇਵਾਦਾਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 13 ਸਤੰਬਰ 2008 ਨੂੰ ਰਾਹਤ ਸਮੱਗਰੀ ਨਾਲ ਭਰੇ 9 ਕੈਂਟਰਾਂ ਨਾਲ ਰਵਾਨਾ ਕੀਤਾ ਸੀ।
ਹਰਿਆਣਾ: | 25th Foundation Day Green S
12 ਜੁਲਾਈ 2010 : 12 ਜੁਲਾਈ ਨੂੰ ਮਾਨਸੂਨੀ ਮੀਂਹ ਨਾਲ ਬੰਨ੍ਹ ਤੋੜ ਕੇ ਘੱਗਰ ਦੇ ਪਾਣੀ ਨੇ ਸਰਸਾ ਵਾਸੀਆਂ ’ਤੇ ਕਹਿਰ ਢਾਹਿਆ ਮੁਸੀਬਤ ਦੀ ਇਸ ਘੜੀ ’ਚ ਬਿਨਾਂ ਕਿਸੇ ਵੀ ਮੁਸ਼ਕਲ ਦੀ ਪਰਵਾਹ ਕੀਤੇ ਬਿਨਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰਾਂ ਨੇ ਘੱਗਰ ਦੇ ਪਾੜ ਨੂੰ ਭਰ ਕੇ ਤਨ-ਮਨ ਅਤੇ ਧਨ ਨਾਲ ਹੜ੍ਹ ਪ੍ਰਭਾਵਿਤਾਂ ਦੀ ਮੱਦਦ ਕੀਤੀ।
ਜੈਪੁਰ:
22 ਅਗਸਤ 2012: ਕੁਦਰਤੀ ਆਫਤ ਅਤੇ ਮੁਸੀਬਤ ਸਮੇਂ ਪੀੜਤਾਂ ਦੀ ਮੱਦਦ ’ਚ ਹਮੇਸ਼ਾ ਮੋਹਰੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ 22 ਅਗਸਤ ਨੂੰ ਆਏ ਹੜ੍ਹ ਤੋਂ ਪੀੜਤਾਂ ਦੀ ਸਾਰ ਲੈਂਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਨਾਲ ਭਰੇ ਕੈਂਟਰ ਭੇਜੇ ਗਏ।
ਜੰਮੂ-ਕਸ਼ਮੀਰ:
5 ਸਤੰਬਰ 2014 : ਧਰਤੀ ਦਾ ਸਵਰਗ ਕਹੇ ਜਾਣ ਵਾਲੇ ਜੰਮੂ-ਕਸ਼ਮੀਰ ’ਚ 5 ਸਤੰਬਰ 2014 ਨੂੰ ਵਰਿ੍ਹਆ ਕੁਦਰਤੀ ਕਹਿਰ ਲੱਖਾਂ ਲੋਕਾਂ ਲਈ ਬਦਨਸੀਬੀ ਦੀ ਇਬਾਰਤ ਲਿਖ ਗਿਆ ਹਜ਼ਾਰਾਂ ਜ਼ਿੰਦਗੀਆਂ ਹੜ੍ਹ ਦੇ ਪਾਣੀ ਅਤੇ ਮਲਬੇ ’ਚ ਦਫਨ ਹੋ ਗਈਆਂ ਮੁਸ਼ਕਲ ਦੀ ਇਸ ਘੜੀ ’ਚ ਭਲਾ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਜਾਂਬਾਜ਼ ਜਵਾਨ ਕਿੱਥੇ ਪਿੱਛੇ ਰਹਿਣ ਵਾਲੇ ਸਨ ਬਿਨਾਂ ਕਿਸੇ ਦੇਰੀ ਦੇ, ਉਹ ਵੀ ਤੁਰੰਤ ਜਾ ਪੁੱਜੇ ਅਤੇ ਲੱਗ ਗਏ ਬਚਾਅ ਅਤੇ ਰਾਹਤ ਕਾਰਜਾਂ ’ਚ ਪ੍ਰਸ਼ਾਸਨ ਅਤੇ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਦੋਂ ਤੱਕ ਲੱਗੇ ਰਹੇ, ਜਦੋਂ ਤੱਕ ਕਿ ਹਾਲਾਤ ਆਮ ਵਰਗੇ ਨਹੀਂ ਹੋ ਗਏ।
ਬ੍ਰਿਸਬੇਨ :
11 ਜਨਵਰੀ 2011 : ਨੂੰ ਹੜ੍ਹ ਨੇ ਅਸਟਰੇਲੀਆ ਦੀ ਮੈਟਰੋ ਸਿਟੀ ਬ੍ਰਿਸਬੇਨ ’ਚ ਤਬਾਹੀ ਮਚਾਈ ਸਥਾਨਕ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਤੁਰੰਤ ਅਸਟਰੇਲੀਆ ਦੀ ਸਾਧ-ਸੰਗਤ ਨੂੰ, ਜਿਨ੍ਹਾਂ ’ਚ ਜ਼ਿਆਦਾਤਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਸਨ, ਬ੍ਰਿਸਬੇਨ ਬੁਲਾਇਆ ਅਤੇ ਲੋਕਲ ਕਾਊਂਸਿਲ ਦੀ ਹੈਲਪ ਨਾਲ ਲੋਕਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਮੱਦਦ ਪਹੁੰਚਾਈ।
ਭੂਚਾਲ ਨਾਲ ਕੰਬੀ ਦੁਨੀਆ, ਪੂਜਨੀਕ ਗੁਰੂ ਜੀ ਨੇ ਪੀੜਤਾਂ ਦੇ ਚਿਹਰਿਆਂ ’ਤੇ ਲਿਆਂਦੀ ਮੁਸਕਾਨ
ਗੁਜਰਾਤ | 25th Foundation Day Green S
26 ਜਨਵਰੀ 2001 : ਦੇਸ਼ ਜਦੋਂ 51ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ, ਤਾਂ ਗੁਜਰਾਤ ’ਚ ਉਚ ਤੀਬਰਤਾ ਵਾਲੇ ਭੂਚਾਲ ਦੇ ਸਮਾਚਾਰ ਨਾਲ ਦੇਸ਼ ਕੰਬ ਗਿਆ ਸੂਬੇ ’ਚ ਰਿਕਟਰ ਪੈਮਾਨੇ ’ਤੇ 8.1 ਦੀ ਤੀਬਰਤਾ ਮਾਪੀ ਗਈ ਸੀ ਇਸ ਨਾਲ 10 ਲੱਖ ਘਰ ਢਹਿ ਢੇਰੀ ਹੋ ਗਏ ਸਨ, ਲੱਖਾਂ ਲੋਕ ਬੇ-ਘਰ ਹੋ ਗਏ ਸਨ ਭੁਜ ਸ਼ਹਿਰ ਦੇ 100 ਫੀਸਦੀ ਮਕਾਨ ਤਬਾਹ ਹੋ ਗਏ ਸਨ ਇਸ ਦੁੱਖ ਦੀ ਇਸ ਘੜੀ ’ਚ ਹਰ ਕੋਈ ਸੋਗ ’ਚ ਡੁੱਬ ਗਿਆ ਸੀ ਪੂਜਨੀਕ ਗੁਰੂ ਜੀ ਨੇ ਤੁਰੰਤ ਆਫਤ ਪੀੜਤਾਂ ਦੀ ਮੱਦਦ ਦੇ ਪ੍ਰਬੰਧ ਕੀਤੇ, ਜਿਸ ਤਹਿਤ ਖੁਰਾਕ ਸਮੱਗਰੀ ਅਤੇ ਹੋਰ ਜ਼ਰੂਰਤ ਦੇ ਸਮਾਨ ਨਾਲ ਭਰੀਆਂ 200 ਗੱਡੀਆਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਗੁਜਰਾਤ ਲਈ ਰਵਾਨਾ ਕੀਤਾ ਗਿਆ ਸੀ।
ਜੰਮੂ-ਕਸ਼ਮੀਰ :
8 ਅਕਤੂਬਰ 2005 : ਜੰਮੂ ਅਤੇ ਕਸ਼ਮੀਰ ’ਚ 7.6 ਤੀਬਰਤਾ ਦੇ ਭੂਚਾਲ ਨਾਲ ਭਾਰੀ ਤਬਾਹੀ ਹੋਈ ਅਤੇ ਘਾਟੀ ’ਚ 1350 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਦੁੱਖ ਦੀ ਇਸ ਘੜੀ ’ਚ ਡੇਰਾ ਸੱਚਾ ਸੌਦਾ ਨੇ ਵੀ ਭੂਚਾਲ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਗਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ 3 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਨੂੰ ਸੈਂਕੜੇ ਕੁਇੰਟਲ ਰਾਹਤ ਸਮੱਗਰੀ ਵੰਡੀ।
ਇਟਲੀ :
6 ਅਪਰੈਲ 2009 : ਇਟਲੀ ਦੀ ਰਾਜਧਾਨੀ ਰੋਮ ਦੇ ਨਜਦੀਕੀ ਖੇਤਰ ਲਾਕੁਲਾ ’ਚ ਜ਼ੋਰਦਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 6.3 ਦੱਸੀ ਗਈ ਮਾਨਵਤਾ ’ਤੇ ਆਈ ਸੰਕਟ ਦੀ ਇਸ ਘੜੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਖੁਰਾਕ ਸਮੱਗਰੀ ਲੈ ਕੇ ਗਏ।
ਨੇਪਾਲ | 25th Foundation Day Green S
1 ਮਈ 2015 : ਨੇਪਾਲ ’ਚ ਭੂਚਾਲ ਨਾਲ ਭਾਰੀ ਤ੍ਰਾਸਦੀ ਹੋਈ ਸੀ, ਜਿਸ ’ਚ ਕਈ ਲੋਕਾਂ ਦੀ ਜਾਨ ਗਈ ਅਤੇ ਕਈ ਘਰ ਨੁਕਸਾਨੇ ਗਏ ਇਸ ਦੁੱਖ ਦੀ ਘੜੀ ’ਚ ਪੂਜਨੀਕ ਗੁਰੂ ਜੀ ਖੁਦ ਉਥੇ ਪਹੁੰਚੇ ਪੂਜਨੀਕ ਗੁਰੂ ਜੀ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਭੂਚਾਲ ਪੀੜਤਾਂ ਦੇ ਘਰ ਬਣਵਾਏ ਅਤੇ ਰਾਸ਼ਨ ਵੰਡਿਆ ਭੂਚਾਲ ਨਾਲ ਢਹਿ-ਢੇਰੀ ਹੋਏ ਸਕੂਲ ਅਤੇ ਧਾਰਮਿਕ ਸਥਾਨਾਂ ਦੀ ਮੁਰੰਮਤ ਕੀਤੀ।
ਸੈਲੂਟ : 150 ਪਿੰਡਾਂ ’ਚ ਜਾ ਕੇ ਵੰਡੀ ਰਾਹਤ ਸਮੱਗਰੀ
31 ਜਨਵਰੀ 2001 : ਪੂਜਨੀਕ ਗੁਰੂ ਜੀ ਦੇ ਨਾਲ-ਨਾਲ 3 ਹਜ਼ਾਰ ਸੇਵਾਦਾਰ ਵੀ ਗੁਜਰਾਤ ਲਈ ਰਵਾਨਾ ਹੋਏ ਸੇਵਾਦਾਰਾਂ ਨੇ 150 ਪਿੰਡਾਂ ’ਚ ਘਰ-ਘਰ ਜਾ ਕੇ ਸਮੱਗਰੀ ਵੰਡੀ ਡੇਰਾ ਸੱਚਾ ਸੌਦਾ ਨੇ ਪ੍ਰਤਾਪਗੜ੍ਹ ਪਿੰਡ ਨੂੰ ਮੁੜ :ਵਸਾਉਣ ਦਾ ਜਿੰਮਾ ਵੀ ਚੁੱਕਿਆ ਪਿੰਡ ’ਚ ਪੀੜਤਾਂ ਨੂੰ ਲੱਕੜ ਦੇ ਮਕਾਨ ਡੇਰਾ ਸੱਚਾ ਸੌਦਾ ਵੱਲੋਂ ਬਣਾ ਕੇ ਦਿੱਤੇ ਗਏ ਸਨ ਪੂਜਨੀਕ ਗੁਰੂ ਜੀ ਦੀ ਕਿਰਪਾ ਨਾਲ ਸਿਰਫ 3 ਦਿਨਾਂ ’ਚ 104 ਲੱਕੜ ਦੇ ਮਕਾਨ ਬਣਾ ਕੇ ਆਫਤ ’ਚ ਬੇਘਰ ਹੋਏ ਲੋਕਾਂ ਨੂੰ ਦਿੱਤੇ ਗਏ ਇਸ ਦੌਰਾਨ ਖੁਦ ਪੂਜਨੀਕ ਗੁਰੂ ਜੀ ਭੂਚਾਲ ਪ੍ਰਭਾਵਿਤ ਲੋਕਾਂ ਕੋਲ 45 ਦਿਨਾਂ ਤੱਕ ਰਹੇ
ਇਸ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਗਈ ਰਾਹਤ ਸਮੱਗਰੀ :
- 2 ਕਰੋੜ ਰੁਪਏ ਦੀ ਖੁਰਾਕ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵੰਡੀਆਂ ਗਈਆਂ।
- 3 ਕਰੋੜ ਦੀਆਂ ਦਵਾਈਆਂ ਅਤੇ ਕੰਬਲ ਅਤੇ ਬਿਸਤਰੇ ਵੰਡੇ।
- 2 ਕਰੋੜ ਰੁਪਏ ਦੀ ਲਾਗਤ ਨਾਲ 8276 ਟੈਂਟ ਲਾਏ।
ਸੇਵਾਦਾਰਾਂ ਨੇ ਅੱਗ ’ਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
- 21 ਅਪਰੈਲ 2012 : ਨੂੰ ਰਾਤ ਕਰੀਬ ਸਵਾ ਇੱਕ ਵਜੇ ਪੱਛਮੀ ਬੰਗਾਲ ਦੇ ਦਾਰਜੀÇਲੰਗ ਦੇ ਭੀੜ-ਭੜੱਕੇ ਵਾਲੇ ਚੌਂਕ ਬਜ਼ਾਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਸੀ ਅੱਗ ਲੱਗਣ ਦੀ ਸੁੂਚਨਾ ਜਿਉਂ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਮਿੰਟਾਂ ’ਚ ਹੀ 1100 ਸੇਵਾਦਾਰਾਂ ਨੇ ਪਹੁੰਚ ਕੇ ਅੱਗ ਨੂੰ ਬੁਝਾਇਆ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
‘ਡੈਪਥ’ ਮੁਹਿੰਮ: ਨਸ਼ਿਆਂ ਦੇ ਜਾਲ ’ਚੋਂ ਨੌਜਵਾਨਾਂ ਨੂੰ ਕੱਢ ਰਹੇ ਹਨ ਪੂਜਨੀਕ ਗੁਰੂ ਜੀ
ਵਰਤਮਾਨ ਦੌਰ ’ਚ ਨਸ਼ਾ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ ਰੋਜ਼ਾਨਾ ਨੌਜਵਾਨ ਹੈਰੋਇਨ, ਸਮੈਕ, ਚਰਸ ਵਰਗੇ ਭਿਆਨਕ ਨਸ਼ਿਆਂ ਦੀ ਗ੍ਰਿਫਤ ’ਚ ਫਸ ਕੇ ਆਪਣਾ ਜੀਵਨ ਗਵਾ ਰਹੇ ਹਨ ਜਿਸ ਉਮਰ ’ਚ ਮਾਂ-ਬਾਪ ਆਪਣੇ ਬੱਚਿਆਂ ਤੋਂ ਸਹਾਰੇ ਦੀ ਉਮੀਦ ਕਰਦੇ ਹਨ, ਉਸ ਸਮੇਂ ਉਨ੍ਹਾਂ ਦੀਆਂ ਅਰਥੀਆਂ ਦਾ ਬੋਝ ਉਨ੍ਹਾਂ ਨੂੰ ਅਸਹਿ ਦੁੱਖਾਂ ’ਚ ਡੋਬ ਰਿਹਾ ਹੈ।
ਇਸ ਦਰਦ ਨੂੰ ਸਮਝਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਪੰਜੇ ’ਚੋਂ ਬਾਹਰ ਕੱਢਣ ਲਈ ਡੈਪਥ ਮੁਹਿੰਮ ਚਲਾਈ ਹੋਈ ਹੈ ਇਸ ਮੁਹਿੰਮ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਨਸ਼ੇ ਦੀ ਬੁਰਾਈ ਤੋਂ ਦੂਰ ਰਹਿਣ ਲਈ ਜਾਗਰੂਕ ਕਰਦੇ ਹਨ ਤਾਂ ਕਿ ਦੇਸ਼ ਦੇ ਨੌਜਵਾਨਾਂ ਅਤੇ ਦੇਸ਼ ਨੂੰ ਬਚਾਇਆ ਜਾ ਸਕੇ ਮੁਹਿੰਮ ਤਹਿਤ ਹੁਣ ਤੱਕ ਲੱਖਾਂ ਲੋਕਾਂ ਦਾ ਨਸ਼ਾ ਛੁਡਵਾਇਆ ਗਿਆ ਹੈ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗ-ਦਰਸ਼ਨ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।
ਕੋਰੋਨਾ ਵਰਗੀ ਮਹਾਂਮਾਰੀ ’ਚ ਰਾਹਤ ਕਾਰਜਾਂ ’ਚ ਜੁਟੇ ਰਹੇ ਸੇਵਾਦਾਰ
ਸੰਨ 2019 ’ਚ ਕੋਰੋਨਾ ਮਹਾਂਮਾਰੀ ਸਮੇਂ ਲੋਕ ਆਪਣੇ ਪਰਿਵਾਰਾਂ ਦੇ ਪੀੜਤ ਮ੍ਰਿਤਕਾਂ ਦੀਆਂ ਅਰਥੀਆਂ ਨੂੰ ਮੋਢਾ ਦੇਣ ਤੋਂ ਕੰਨੀ ਕਤਰਾ ਰਹੇ ਸਨ, ਉਥੇ ਪੂਜਨੀਕ ਗੁਰੂ ਜੀ ਪਵਿੱਤਰ ਸਿੱਖਿਆ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਦੇਸ਼ ਦੇ ਕੋਨੇ-ਕੋਨੇ ’ਚ ਰਾਹਤ ਪਹੁੰਚਾਈ, ਜਿਸ ’ਚ ਜ਼ਰੂਰਤਮੰਦਾਂ ਦੇ ਘਰਾਂ ’ਚ ਰਾਸ਼ਨ ਪਹੁੰਚਾੳਣਾ, ਗਲੀ-ਮੁਹੱਲਿਆਂ, ਪਿੰਡਾਂ-ਸ਼ਹਿਰਾਂ ’ਚ ਸੈਨੇਟਾਈਜੇਸ਼ਨ, ਬੇਸਹਾਰਾ ਮਰੀਜ਼ਾਂ ਨੂੰ ਦਵਾਈਆਂ ਦਿਵਾਉਣਾ ਆਦਿ ਕਾਰਜ ਸ਼ਾਮਲ ਸਨ ਇਨ੍ਹਾਂ ਸੇਵਾਦਾਰਾਂ ਦੇ ਬੇਮਿਸਾਲ ਜਜ਼ਬੇ ਨੂੰ ਦੇਖ ਕੇ ਸਮਾਜ ਦਾ ਹਰ ਵਰਗ ਇਨ੍ਹਾਂ ਦੀ ਵਾਹ-ਵਾਹੀ ਕਰਦਾ ਨਜ਼ਰ ਆਇਆ।
ਨੋਇਡਾ ’ਚ ਡਿੱਗੀਆਂ ਇਮਾਰਤਾਂ | 25th Foundation Day Green S
18 ਜੁਲਾਈ 2018 : ਰਾਸ਼ਟਰੀ ਰਾਜਧਾਨੀ ਖੇਤਰ ਨਾਲ ਲੱਗਦੇ ਗੇ੍ਰਟਰ ਨੋਇਡਾ ਦੇ ਪਿੰਡ ਸ਼ਾਹਬੇਟੀ ’ਚ 18 ਜੁਲਾਈ ਦੀ ਦੇਰ ਰਾਤ ਨੂੰ ਦੋ ਇਮਾਰਤਾਂ ਦੇ ਢਹਿਣ ਨਾਲ ਦਰਜਨਾਂ ਜ਼ਿੰਦਗੀਆਂ ਮਲਬੇ ਹੇਠ ਦਫਨ ਹੋ ਗਈਆਂ ਦਿਲ ਦਹਿਲਾ ਦੇਣ ਵਾਲੇ ਇਸ ਹਾਦਸੇ ਨੇ ਜਿੱਥੇ 4 ਜ਼ਿੰਦਗੀਆਂ ਨੂੰ ਨਿਗਲ ਲਿਆ, ਉਥੇ ਕਈ ਮਜ਼ਦੂਰ ਪਰਿਵਾਰਾਂ ਦੇ ਦਰਜਨਾਂ ਲੋਕ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਸਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਸ਼ਟਰੀ ਆਫਤ ਪ੍ਰਬੰਧਨ ਦੀ ਟੀਮ।
ਫਾਇਰ ਬ੍ਰਿਗੇਡ ਨਾਲ-ਨਾਲ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 100 ਤੋਂ ਜ਼ਿਆਦਾ ਸੇੇਵਾਦਾਰ ਰਾਤ ਨੂੰ ਹੀ ਰਾਹਤ ਅਤੇ ਬਚਾਅ ਕਾਰਜਾਂ ਲਈ ਘਟਨਾ ਸਥਾਨ ’ਤੇ ਪੁੱਜੇ ਅਤੇ ਮਲਬੇ ’ਚੋਂ ਜ਼ਿੰਦਗੀਆਂ ਬਚਾਉਣ ’ਚ ਪੂਰੀ ਤਾਕਤ ਲਾ ਦਿੱਤੀ ਸੇਵਾਦਾਰਾਂ ਨੇ ਸਾਰਾ ਦਿਨ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਮਲਬਾ ਹਟਾਇਆ ਇਸ ਤੋਂ ਇਲਾਵਾ ਗਾਜ਼ੀਆਬਾਦ, ਦਿੱਲੀ ਦੇ ਲਕਸ਼ਮੀ ਨਗਰ ਅਤੇ ਪੰਜਾਬ ਦੇ ਜਲੰਧਰ, ਮੁਹਾਲੀ ਸਮੇਤ ਵੱਖ-ਵੱਖ ਥਾਵਾਂ ’ਤੇ ਇਮਾਰਤਾਂ ਡਿੱਗਣ ਵੇਲੇ ਰਾਹਤ ਅਤੇ ਬਚਾਅ ਕਾਰਜ ਚਲਾਏ।
ਦੱਖਣੀ ਏਸ਼ੀਆ ’ਚ ਸੁਨਾਮੀ |
26 ਦਸੰਬਰ 2004 : ਦੱਖਣੀ ਏਸ਼ੀਆ ਨੂੰ ਸਮੁੰਦਰੀ ਤੂਫਾਨ (ਸੁਨਾਮੀ) ਨੇ ਝੰਜੋੜ ਕੇ ਰੱਖ ਦਿੱਤਾ ਸੀ ਭਾਰਤੀ ਉਪਮਹਾਂਦੀਪ ’ਚ ਤੂਫਾਨ ਨੇ ਭਾਰੀ ਕਹਿਰ ਵਰ੍ਹਾਇਆ ਸੀ ਮਾਨਵਤਾ ’ਤੇ ਬਿਪਤਾ ਦੀ ਇਸ ਘੜੀ ’ਚ ਡੇਰਾ ਸੱਚਾ ਸੌਦਾ ਨੇ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਸਨ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਦੀਆਂ ਦੋ ਟੀਮਾਂ ਨੂੰ ਤਾਮਿਲਨਾਡੂ ਅਤੇ ਅੰਡਮਾਨ-ਨਿਕੋਬਾਰ ਦੀਪ ਸਮੂਹ ’ਚ ਪੀੜਤਾਂ ਦੀ ਮੱਦਦ ਲਈ ਭੇਜਿਆ ਗਿਆ ਸੀ।
ਤਾਮਿਲਨਾਡੂ ਦੇ ਨਾਗਪਟਨਮ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਰਾਹਤ ਸਮੱਗਰੀ ਵੰਡੀ ਅੰਡਮਾਨ-ਨਿਕੋਬਰ ਦੀਪ ਦੇ ਕੱਛਲ ਅਤੇ ਕੁਚਾਲ ਦੋ ਪਹੁੰਚ ਤੋਂ ਬਾਹਰ ਵਾਲੇ ਟਾਪੂਆਂ ’ਤੇ ਸੇਵਾਦਾਰਾਂ ਦੀ ਇੱਕ ਟੀਮ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਪਹੁੰਚੀ ਅਤੇ ਉਥੇ ਲੁਪਤ ਹੋਣ ਦੇ ਕੰਢੇ ਪਹੁੰਚੀ ਮਨੁੱਖ ਜਾਤੀ ਨੂੰ ਬਚਾਇਆ।
ੳਤਰਾਖੰਡ : ਜ਼ਮੀਨ ਧਸਣ ਅਤੇ ਭਾਰੀ ਮੀਂਹ
16 ਜੂਨ 2013 : ਚਾਰ ਧਾਮਾਂ ਦੀ ਯਾਤਰਾ ਕਰਨ ਉੱਤਰਾਖੰਡ ਗਏ ਲੋਕਾਂ ’ਤੇ ਕੁਦਰਤ ਦਾ ਕਹਿਰ ਟੁੱਟ ਪਿਆ ਭਾਰੀ ਮੀਂਹ ਅਤੇ ਜ਼ਮੀਨ ਧਸਣ ਨਾਲ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਅਤੇ 5770 ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਪੂਜਨੀਕ ਗੁਰੂ ਜੀ ਦਾ ਨਿਰਦੇਸ਼ ਮਿਲਦਿਆਂ ਹੀ 200 ਤੋਂ ਜ਼ਿਆਦਾ ਸੇਵਾਦਾਰ 33 ਕੈਂਟਰਾਂ ’ਚ ਰਾਹਤ ਸਮੱਗਰੀ ਲੈ ਕੇ ਗੁਪਤਕਾਸ਼ੀ ਅਤੇ ਰੁਦਰਪਰਿਆਗ ਲਈ ਸਰਸਾ ਤੋਂ ਰਵਾਨਾ ਹੋਏ ਬਿਖੜੇ ਪੈਂਡੇ ਨੂੰ ਸੁਖਾਲਾ ਬਣਾ ਕੇ ਖਤਰਨਾਕ ਰਸਤਿਆਂ ਨੂੰ ਪਾਰ ਕਰਕੇ ਸੇਵਾਦਾਰ ਗੁਪਤਕਾਸ਼ੀ ਪਹੁੰਚੇ ਗੁਪਤ ਕਾਸ਼ੀ ਪਹੁੰਚਦਿਆਂ ਹੀ ਪ੍ਰਸ਼ਾਸਨ, ਫੌਜ, ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੇੇਵਾਦਾਰਾਂ ਨੇ ਰਾਹਤ ਕਾਰਜ ਚਲਾਇਆ। 25th Foundation Day Green S
ਖੂਨਦਾਨ ਕਰਕੇ ਬਚਾਈਆਂ ਲੱਖਾਂ ਜ਼ਿੰਦਗੀਆਂ
- ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦੁਨਿਆ ਦੇ ਕੋਨੇ-ਕੋਨੇ ’ਚ ਇਹ ਸੇਵਾਦਾਰ ਲਗਾਤਾਰ ਖੂਨਦਾਨ ਕਰ ਰਹੇ ਹਨ।
- ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੂੰ ਟ੍ਰਿਊ ਬਲੱਡ ਪੰਪ ਦਾ ਖਿਤਾਬ ਦਿੱਤਾ ਹੈ ਇਨ੍ਹਾਂ ਚੱਲਦੇ-ਫਿਰਦੇ ਬਲੱਡ ਪੰਪਾਂ ਨੇ ਦੁਨੀਆ ਭਰ ’ਚ ਹੁਣ ਤੱਕ 23 ਲੱਖ 37 ਹਜ਼ਾਰ 756 (ਜੇਕਰ ਲੀਟਰਾਂ ’ਚ ਗੱਲ ਕੀਤੀ ਜਾਵੇ ਤਾਂ ਇਹ 10 ਲੱਖ 52 ਹਜ਼ਾਰ ਲੀਟਰ ਬਣਦਾ ਹੈ ) ਤੋਂ ਜ਼ਿਆਦਾ ਯੂਨਿਟ ਖੂਨਦਾਨ ਕਰਕੇ ਲੱਖਾਂ ਬਿਮਾਰ ਤੇ ਜ਼ਰੂਰਤਮੰਦਾਂ ਨੂੰ ਨਵਾਂ ਜੀਵਨ ਦਿੱਤਾ ਹੈ।













