ਹਲਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ
New Appointments Punjab: (ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਸਿਰਕੱਢ ਅਤੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਛੀਨਾ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਛੀਨਾ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਸਿਰਤੋੜ ਮਿਹਨਤ ਕਰਦੇ ਆ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਵਿੱਚ ਪਾਰਟੀ ਨੂੰ ਪੂਰੀ ਤਰਾਂ ਪੈਰਾਂ ਸਿਰ ਖੜਾ ਕਰਨ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਛੀਨਾ ਯੂਥ ਅਕਾਲੀ ਦਲ ਦੇ ਵੀ ਅਹਿਮ ਅਹੁਦਿਆਂ ਉਪਰ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਮਾਝੇ ਦੇ ਕੁਝ ਧਨਾੜ ਆਗੂਆਂ ਵੱਲੋਂ ਛੀਨਾ ਨੂੰ ਪਾਰਟੀ ਵਿੱਚ ਲਿਆਂਦਾ ਗਿਆ।
ਇਹ ਵੀ ਪੜ੍ਹੋ: Media News: ਪੱਤਰਕਾਰਾਂ ਦੇ ਹਿੱਤਾਂ ਲਈ ਪੰਜਾਬ-ਚੰਡੀਗੜ੍ਹ ਜਨਰਲਿਸਟ ਯੂਨੀਅਨ ਦੀ ਵੱਡੀ ਮੀਟਿੰਗ
ਰਾਜਾ ਸਾਂਸੀ ਹਲਕੇ ਵਿੱਚ ਚੰਗਾ ਅਧਾਰ ਹੋਣ ਕਰਕੇ ਆਪ ਨੂੰ ਹਲਕੇ ਵਿੱਚ ਵੱਡਾ ਹੁੰਗਾਰਾ ਮਿਲਿਆ। ਕੁਝ ਸਮਾਂ ਪਹਿਲਾਂ ਪਾਰਟੀ ਨੇ ਇਸ ਹਲਕੇ ਤੋਂ ਸੋਨੀਆ ਮਾਨ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਸਮੇਂ ਵੀ ਛੀਨਾ ਦਾ ਹਲਕਾ ਇੰਚਾਰਜ ਬਣਨ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਅਖੀਰ ਪਾਰਟੀ ਨੇ ਛੀਨਾ ਦੀ ਲੋਕ ਪਰਿਅਤਾ ਅਤੇ ਸਖਤ ਮਿਹਨਤ ਨੂੰ ਵੇਖਦੇ ਉਹਨਾਂ ਨੂੰ ਸੂਬਾ ਪੱਧਰੀ ਚੇਅਰਮੈਨੀ ਨਾਲ ਨਿਵਾਜਿਆ ਹੈ। ਹਲਕੇ ਦੇ ਲੋਕਾਂ ਵਿੱਚ ਛੀਨਾ ਨੂੰ ਇਹ ਅਹੁਦਾ ਮਿਲਣ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਹਲਕੇ ਵਿੱਚ ਛੀਨਾ ਦਾ ਵੱਡਾ ਆਧਾਰ ਮੰਨਿਆ ਜਾਂਦਾ ਹੈ। New Appointments Punjab














