MSG Avatar month: ਡਿਪਰੈਸ਼ਨ ਪੀੜਤ ਲੋਕਾਂ ਦੀ ਤੰਦਰੁਸਤੀ ਵਾਸਤੇ ਸਾਧ-ਸੰਗਤ ਵੱਲੋਂ ਕੀਤੀ ਜਾਵੇਗੀ ਮੱਦਦ
- ਆਯੁਰਵੈਦਿਕ ਅਤੇ ਨੈਚਰੋਪੈਥੀ ਹਸਪਤਾਲ ’ਚ ਲਗਾਤਾਰ ਚੱਲ ਰਿਹਾ ਸਿਹਤ ਜਾਂਚ ਕੈਂਪ
- ਪੂਜਨੀਕ ਗੁਰੂ ਜੀ ਨੇ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਨਸ਼ਾ ਛੱਡਣ ਆਈਆਂ ਤਿੰਨ ਨੌਜਵਾਨ ਲੜਕੀਆਂ ਨੂੰ ‘ਸੇਫ’ ਮੁਹਿੰਮ ਤਹਿਤ ਡਰਾਈ ਫਰੂਟ ਤੇ ਪ੍ਰੋਟੀਨ ਕਿੱਟਾਂ ਦਿੱਤੀਆਂ
- ਕੈਂਪ ’ਚ ਕੈਂਸਰ ਦੇ ਮਰੀਜ਼ਾਂ ਦੀ ਹੋਈ ਜਾਂਚ
MSG Avatar month: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਸੇਵਾ ਦਾ ਮਹਾਂਕੁੰਭ ਲਗਾਤਾਰ ਜਾਰੀ ਹੈ। ਇਸ ਮਹਾਂਕੁੰਭ ਦੇ ਤਹਿਤ ਵੱਡੇ ਪੱਧਰ ’ਤੇ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਲੈ ਕੇ ਲੋੜਵੰਦਾਂ ਦੀ ਮੱਦਦ ਕਰਨ ਅਤੇ ਨਸ਼ਾ ਛੁਡਾਉਣ ਤੱਕ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ।
ਇੱਕ ਹੋਰ ਮਾਨਵਤਾ ਭਲਾਈ ਕਾਰਜ
ਮੰਗਲਵਾਰ ਨੂੰ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ’ਚ ਇੱਕ ਹੋਰ ਮਹੱਤਵਪੂਰਨ ਕਾਰਜ ਜੋੜਦੇ ਹੋਏ ਡਿਪਰੈਸ਼ਨ ਤੋਂ ਪੀੜਤ ਲੋਕਾਂ ਲਈ ਮਾਨਸਿਕ ਤੌਰ ਤੋਂ ਤੰਦਰੁਸਤ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਉਦੇਸ਼ ਡਿਪਰੈਸ਼ਨ ਪੀੜਤ ਲੋਕਾਂ ਦਾ ਮਾਰਗਦਰਸ਼ਨ, ਸਹਾਇਤਾ ਅਤੇ ਸਾਕਾਰਾਤਮਕ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਕੇ ਮਾਨਸਿਕ ਰੂਪ ਤੋਂ ਤੰਦਰੁਸਤ ਬਣਾਉਣਾ ਹੈ।
ਇਸ ਕਾਰਜ ’ਚ ਆਨਲਾਈਨ ਗੁਰੂਕੁਲ ਨਾਲ ਜੁੜੀ ਸਾਧ-ਸੰਗਤ ਨੇ ਵੀ ਸਰਗਰਮੀ ਨਾਲ ਹਿੱਸਾ ਲੈਣ ਦਾ ਸੰਕਲਪ ਲਿਆ ਇਸ ਦੌਰਾਨ ਫੂਡ ਬੈਂਕ ਮੁਹਿੰਮ ਦੇ ਤਹਿਤ ਪੂਜਨੀਕ ਗੁਰੂ ਜੀ ਨੇ ਖੁਦ 10 ਅਤਿ-ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ। ਉੱਥੇ ਹੀ ‘ਸੇਫ’ ਮੁਹਿੰਮ ਤਹਿਤ ਨਸ਼ਾ ਛੱਡ ਚੁੱਕੀਆਂ ਨੌਜਵਾਨ ਲੜਕੀਆਂ ਨੂੰ ਇਲੈਕਟ੍ਰੋਲਾਈਟਸ ਅਤੇ ਪ੍ਰੋਟੀਨ ਵਾਲੀਆਂ ਸਿਹਤਮੰਦ ਖੁਰਾਕ ਕਿੱਟਾਂ ਵੰਡੀਆਂ ਗਈਆਂ, ਤਾਂਕਿ ਉਹ ਸਰੀਰਕ ਤੌਰ ’ਤੇ ਤੰਦਰੁਸਤ ਰਹਿ ਸਕਣ ਅਤੇ ਨਵੇਂ ਜੀਵਨ ਵੱਲ ਮਜ਼ਬੂਤ ਨਾਲ ਕਦਮ ਵਧਾ ਸਕਣ।
Read Also : ਸੇਵਾ ਦੇ ਮਹਾਂਕੁੰਭ ਦਾ 7ਵਾਂ ਦਿਨ- ਪੂਜਨੀਕ ਗੁਰੂ ਜੀ ਵੱਲੋਂ ਆਤਮ-ਨਿਰਭਰ, ਸੇਫ ਤੇ ਸਾਥੀ ਮੁਹਿੰਮ ਤਹਿਤ ਜ਼ਰੂਰਤਮੰਦਾਂ ਦੀ ਸਹਾਇਤਾ
ਵਿਸ਼ਾਲ ਸਿਹਤ ਜਾਂਚ ਕੈਂਪ ਦੀ ਕੜੀ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਕੈਂਸਰ ਦੇ ਮਰੀਜ਼ਾਂ ਲਈ ਵਿਸ਼ੇਸ਼ ਜਾਂਚ ਕੈਂਪ ਲਾਇਆ ਗਿਆ, ਜਿਸ ਵਿੱਚ 39 ਕੈਂਸਰ ਮਰੀਜ਼ਾਂ ਦੀ ਜਾਂਚ ਹੋਈ। ਇਸ ਕੈਂਪ ’ਚ ਕੈਂਸਰ ਰੋਗ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਲਾਹ ਦਿੱਤੀ। ਮਾਹਿਰ ਡਾਕਟਰਾਂ ਵਿੱਚ ਹਿਸਾਰ ਤੋਂ ਕੈਂਸਰ ਮਾਹਿਰ ਡਾ. ਅਰੁਣ ਅਗਰਵਾਲ ਅਤੇ ਡਾ. ਸਾਹਿਲ ਸ਼ਾਮਲ ਸਨ।
MSG Avatar month
ਇਸ ਦੇ ਨਾਲ ਹੀ ਹਸਪਤਾਲ ’ਚ ਆਯੁਰਵੈਦਿਕ ਅਤੇ ਨੈਚਰੋਪੈਥੀ ਵਿਧੀਆਂ ਰਾਹੀਂ ਇਲਾਜ ਦੇ ਕੈਂਪ ਵੀ ਲਗਾਤਾਰ ਚੱਲ ਰਹੇ ਹਨ ਕੈਂਪ ਦੇ ਦੂਜੇ ਦਿਨ ਤੱਕ 343 ਮਰੀਜ਼ਾਂ ਦੀ ਮੁਫ਼ਤ ਜਾਂਚ, 14 ਅਤਿ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, 25 ਮਰੀਜ਼ਾਂ ਨੂੰ ਮੁਫ਼ਤ ਪੰਚਕਰਮਾ ਇਲਾਜ, 13 ਮਰੀਜ਼ਾਂ ਦੀ ਮੁਫ਼ਤ ਖੂਨ ਦੀ ਜਾਂਚ ਅਤੇ ਦੋ ਮਰੀਜ਼ਾਂ ਦੀ ਮੁਫ਼ਤ ਐੱਮਆਰਆਈ ਹੋ ਚੁੱਕੀ ਸੀ।
ਆਯੁਰਵੈਦਿਕ ਕੈਂਪ 21 ਜਨਵਰੀ ਤੱਕ ਜਾਰੀ ਰਹੇਗਾ, ਜਿਸ ਵਿੱਚ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ, ਸਰਸਾ ਤੋਂ ਸੀਨੀਅਰ ਆਯੁਰਵੈਦਿਕ ਮਾਹਿਰ ਡਾ. ਅਜੇ ਗੋਪਾਲਾਨੀ, ਡਾ. ਮੀਨਾ ਗੋਪਾਲਾਨੀ, ਡਾ. ਕੁਲਦੀਪ ਸ਼ਰਮਾ ਇੰਸਾਂ, ਡਾ. ਸ਼ਸ਼ੀਕਾਂਤ ਇੰਸਾਂ, ਡਾ. ਸੰਗੀਤਾ ਇੰਸਾਂ, ਡਾ. ਮੁਨੀਸ਼ ਇੰਸਾਂ ਸਮੇਤ ਮੈਡੀਕਲ ਅਫ਼ਸਰ ਡਾ. ਜਗਵੀਰ, ਡਾ. ਸਿਮਰਨ ਅਤੇ ਡਾ. ਦੀਪਿਕਾ ਆਪਣੀਆਂ ਸੇਵਾਵਾਂ ਦੇ ਰਹੇ ਹਨ ਉੱਥੇ ਹੀ ਨੈਚਰੋਪੈਥੀ ਵਧੀ ਰਾਹੀਂ ਵੱਖ-ਵੱਖ ਰੋਗਾਂ ਦੇ 57 ਮਰੀਜ਼ਾਂ ਨੇ ਇਲਾਜ ਦਾ ਲਾਭ ਉਠਾਇਆ ਅਤੇ ਇਹ ਕੈਂਪ 31 ਜਨਵਰੀ ਤੱਕ ਜਾਰੀ ਰਹੇਗਾ, ਜਿਸ ਵਿੱਚ ਡਾ. ਰਵੀ, ਡਾ. ਵਿਜੇ, ਡਾ. ਰੂਪੇਸ਼ ਅਤੇ ਡਾ. ਨੰਦਿਨੀ ਸੇਵਾਵਾਂ ਦੇ ਰਹੇ ਹਨ।
ਇਨ੍ਹਾਂ ਕੈਂਪਾਂ ਰਾਹੀਂ ਮਰੀਜ਼ ਨੂੰ ਕੁਦਰਤੀ ਇਲਾਜ ਵਿਧੀਆਂ ਰਾਹੀਂ ਲਾਭ ਪਹੁੰਚਾਇਆ ਜਾ ਰਿਹਾ ਹੈ ਸੇਵਾ, ਸਿਹਤ ਅਤੇ ਸੁਧਾਰ ਨੂੰ ਮੁੱਖ ਰੱਖ ਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨਾਲ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਆਉਣ ਦੀ ਦਿਸ਼ਾ ’ਚ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ।












