ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News India Germany...

    India Germany Relations: ਭਾਰਤ-ਜਰਮਨੀ ਸੰਬੰਧਾਂ ਨੂੰ ਨਵੀਂ ਮਜ਼ਬੂਤੀ

    India Germany Relations
    India Germany Relations: ਭਾਰਤ-ਜਰਮਨੀ ਸੰਬੰਧਾਂ ਨੂੰ ਨਵੀਂ ਮਜ਼ਬੂਤੀ

    India Germany Relations: ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਦੀ ਭਾਰਤ ਦੀ ਦੋ ਰੋਜ਼ਾ ਯਾਤਰਾ ਨੇ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਇਹ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਜਦੋਂ ਵਿਸ਼ਵ ਰਾਜਨੀਤੀ ਅਤੇ ਅਰਥਵਿਵਸਥਾ ਤੇਜ਼ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਹੈ। ਚਾਂਸਲਰ ਮਰਜ਼ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਜਰਮਨ ਕੰਪਨੀਆਂ ਦੇ ਸੀਨੀਅਰ ਪ੍ਰਤੀਨਿਧੀਆਂ ਨਾਲ 12 ਜਨਵਰੀ ਨੂੰ ਅਹਿਮਦਾਬਾਦ ਪਹੁੰਚੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਅਹਿਮ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਬੰਗਲੌਰ ਗਏ। ਇਸ ਦੌਰੇ ਦੌਰਾਨ ਆਰਥਿਕ, ਤਕਨੀਕੀ, ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕਈ ਸਮਝੌਤੇ ਤੇ ਸਾਂਝੇ ਐਲਾਨ ਕੀਤੇ ਗਏ, ਜਿਨ੍ਹਾਂ ਨੇ ਭਾਰਤ-ਜਰਮਨੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਆਧਾਰ ਦਿੱਤਾ।

    ਇਹ ਖਬਰ ਵੀ ਪੜ੍ਹੋ : Snatching: ਘਰ ਦੇ ਬਾਹਰ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੀ ਬਾਲੀ ਖਿੱਚ ਕੇ ਮੋਟਰਸਾਈਕਲ ਸਵਾਰ ਫਰਾਰ

    ਫ੍ਰੈਡਰਿਕ ਮਰਜ਼ ਲਈ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਚਾਂਸਲਰ ਬਣਨ ਤੋਂ ਬਾਅਦ ਭਾਰਤ ਤੇ ਏਸ਼ੀਆ ਦੀ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਕ ਯਾਤਰਾ ਸੀ। ਉਨ੍ਹਾਂ ਨੇ ਆਪਣੀ ਪਹਿਲੀ ਏਸ਼ਿਆਈ ਯਾਤਰਾ ਲਈ ਭਾਰਤ ਨੂੰ ਚੁਣ ਕੇ ਯੂਰਪੀ ਰਣਨੀਤਕ ਸੋਚ ਵਿੱਚ ਆ ਰਹੇ ਬਦਲਾਅ ਦਾ ਸੰਕੇਤ ਦਿੱਤਾ। ਲੰਮੇ ਸਮੇਂ ਤੱਕ ਯੂਰਪ ਦੀ ਤਰਜ਼ੀਹ ਚੀਨ ਰਿਹਾ ਹੈ, ਪਰ ਹੁਣ ਲੋਕਤੰਤਰੀ ਮੁੱਲਾਂ, ਸਥਿਰਤਾ ਅਤੇ ਭਰੋਸੇਯੋਗ ਸਾਂਝੇਦਾਰੀ ਦੇ ਆਧਾਰ ’ਤੇ ਭਾਰਤ ਨੂੰ ਇੱਕ ਅਹਿਮ ਬਦਲ ਵਜੋਂ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਯਾਤਰਾ ਨੂੰ ਭਾਰਤ-ਜਰਮਨੀ ਦੀ 25 ਸਾਲਾਂ ਦੀ ਰਣਨੀਤਕ ਸਾਂਝੇਦਾਰੀ ਅਤੇ ਦੋਵਾਂ ਦੇਸ਼ਾਂ ਵਿਚਕਾਰ 75 ਸਾਲਾਂ ਦੇ ਰਾਜਨੀਤਿਕ ਸੰਬੰਧਾਂ ਦੇ ਸੰਦਰਭ ਵਿੱਚ ਇਤਿਹਾਸਕ ਦੱਸਿਆ। India Germany Relations

    ਇਹ ਦੌਰਾ ਅਜਿਹੇ ਸਮੇਂ ਹੋਇਆ ਜਦੋਂ ਭਾਰਤ-ਯੂਰਪੀ ਸੰਘ ਸਿਖ਼ਰ ਸੰਮੇਲਨ ਤੇ ਗਣਤੰਤਰ ਦਿਵਸ ਸਮਾਰੋਹ ਵਰਗੇ ਵੱਡੇ ਸਮਾਗਮ ਨੇੜੇ ਹਨ। ਇਸ ਤੋਂ ਤੁਰੰਤ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਭਾਰਤ ਯਾਤਰਾ ਪ੍ਰਸਤਾਵਿਤ ਹੈ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਨਵਾਂ ਸਾਲ ਭਾਰਤ ਤੇ ਯੂਰਪ ਵਿਚਕਾਰ ਵਧ ਰਹੇ ਰਾਜਨੀਤਕ ਤੇ ਆਰਥਿਕ ਸੰਵਾਦ ਨਾਲ ਸ਼ੁਰੂ ਹੋਇਆ ਹੈ। ਚਾਂਸਲਰ ਮਰਜ਼ ਨੇ ਸੰਕੇਤ ਦਿੱਤਾ ਕਿ ਭਾਰਤ ਤੇ ਯੂਰਪੀ ਸੰਘ ਵਿਚਕਾਰ ਲੰਮੇ ਸਮੇਂ ਤੋਂ ਲਟਕੇ ਮੁਕਤ ਵਪਾਰ ਸਮਝੌਤੇ ਨੂੰ ਜਨਵਰੀ ਦੇ ਅੰਤ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਯੂਰਪੀ ਸੰਘ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਕਾਰਨ ਜਰਮਨੀ ਦੀ ਇਸ ਵਿਸ਼ੇ ’ਤੇ ਰਾਏ ਦਾ ਵਿਸ਼ੇਸ਼ ਮਹੱਤਵ ਹੈ। ਚਾਂਸਲਰ ਮਰਜ਼ ਨੇ ਵਿਸ਼ਵ ਪੱਧਰ ’ਤੇ ਵਧ ਰਹੇ। India Germany Relations

    ਸੁਰੱਖਿਆਵਾਦ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਰੁਝਾਨ ਜਰਮਨੀ ਅਤੇ ਭਾਰਤ ਵਰਗੇ ਦੇਸ਼ਾਂ ਦੇ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਨੀਤੀਆਂ ਵੱਲ ਸੀ ਜਿਨ੍ਹਾਂ ਕਾਰਨ ਵਿਸ਼ਵ ਸਪਲਾਈ ਚੇਨ ਪ੍ਰਭਾਵਿਤ ਹੋਈਆਂ ਹਨ। ਅਮਰੀਕਾ ਵੱਲੋਂ ਟੈਰਿਫ ਵਧਾਉਣ ਤੇ ਚੀਨ ਵੱਲੋਂ ਆਟੋਮੋਬਾਇਲ ਉਦਯੋਗ ਵਿੱਚ ਵਰਤੇ ਜਾਣ ਵਾਲੇ ਮਹੱਤਵਪੂਰਨ ਖਣਿਜਾਂ ’ਤੇ ਨਿਰਯਾਤ ਕੰਟਰੋਲ ਲਾਉਣ ਨਾਲ ਜਰਮਨ ਉਦਯੋਗ, ਖਾਸ ਕਰਕੇ ਕਾਰ ਨਿਰਮਾਤਾਵਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਇਨ੍ਹਾਂ ਹਾਲਾਤਾਂ ਨੇ ਜਰਮਨੀ ਨੂੰ ਆਪਣੇ ਵਪਾਰਕ ਰਿਸ਼ਤਿਆਂ ਵਿੱਚ ਵਿਭਿੰਨਤਾ ਲਿਆਉਣ ਅਤੇ ਨਵੇਂ ਸਾਂਝੇਦਾਰ ਲੱਭਣ ਲਈ ਪ੍ਰੇਰਿਤ ਕੀਤਾ ਹੈ। ਹਾਲ ਹੀ ਦੇ ਸਾਲਾਂ ਵਿੱਚ ਜਰਮਨ ਅਗਵਾਈ ਨੇ ਕਈ ਵਾਰ ਭਾਰਤ ਨੂੰ ਚੀਨ ਦੇ ਮੁਕਾਬਲੇ ਇੱਕ ਲੋਕਤੰਤਰੀ ਅਤੇ ਭਰੋਸੇਯੋਗ ਵਿਕਲਪ ਵਜੋਂ ਵੇਖਿਆ ਹੈ।

    ਭਾਰਤ ਨੂੰ ਵਿਸ਼ਵ ਸਪਲਾਈ ਚੇਨ ਦੇ ਨਵੇਂ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਜਰਮਨੀ ਦੀ ਰੁਚੀ ਵਧੀ ਹੈ। ਇਸ ਦੇ ਬਾਵਜ਼ੂਦ ਅਸਲੀਅਤ ਇਹ ਹੈ ਕਿ ਜਰਮਨੀ ਦਾ ਚੀਨ ਨਾਲ ਵਪਾਰ ਅਜੇ ਵੀ ਕਾਫੀ ਵੱਡਾ ਹੈ। ਸਾਲ 2024-25 ਵਿੱਚ ਜਰਮਨੀ-ਚੀਨ ਦੁਵੱਲਾ ਵਪਾਰ ਲਗਭਗ 287 ਅਰਬ ਯੂਰੋ ਰਿਹਾ, ਜਦਕਿ ਭਾਰਤ ਨਾਲ ਇਹ ਲਗਭਗ 50 ਅਰਬ ਯੂਰੋ ਦੇ ਆਸ-ਪਾਸ ਸੀ। ਜਰਮਨੀ ਚੀਨ ਦਾ ਸਭ ਤੋਂ ਵੱਡਾ ਯੂਰਪੀ ਵਪਾਰਕ ਸਾਂਝੇਦਾਰ ਬਣਿਆ ਹੋਇਆ ਹੈ, ਜਦਕਿ ਜਰਮਨੀ ਭਾਰਤ ਲਈ ਯੂਰਪ ਵਿੱਚ ਸਭ ਤੋਂ ਅਹਿਮ ਵਪਾਰਕ ਸਾਥੀ ਹੈ। ਭਾਰਤ ਅਤੇ ਯੂਰਪ ਵਿਚਕਾਰ ਕੁਝ ਰਣਨੀਤਿਕ ਮੱਤਭੇਦ ਵੀ ਰਹੇ ਹਨ, ਖਾਸ ਕਰਕੇ ਯੂਕਰੇਨ ਯੁੱਧ ਨੂੰ ਲੈ ਕੇ।

    ਯੂਰਪ ਰੂਸ ਨੂੰ ਆਪਣੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਮੰਨਦਾ ਹੈ, ਜਦਕਿ ਭਾਰਤ ਦੀ ਮੁੱਖ ਚਿੰਤਾ ਚੀਨ ਨੂੰ ਲੈ ਕੇ ਹੈ, ਜਿਸ ਨੂੰ ਉਹ ਹਮਲਾਵਰ ਗੁਆਂਢੀ ਵਜੋਂ ਵੇਖਦਾ ਹੈ। ਜੇਕਰ ਜਰਮਨੀ ਭਾਰਤ ਨਾਲ ਡੂੰਘੀ ਰਣਨੀਤਿਕ ਸਾਂਝੇਦਾਰੀ ਚਾਹੁੰਦਾ ਹੈ, ਤਾਂ ਉਸ ਨੂੰ ਚੀਨ ਪ੍ਰਤੀ ਆਪਣੇ ਨਜ਼ਰੀਏ ’ਤੇ ਵਧੇਰੇ ਸਪੱਸ਼ਟਤਾ ਦਿਖਾਉਣੀ ਪਵੇਗੀ। ਵਪਾਰ ਤੇ ਭੂ-ਰਾਜਨੀਤੀ ਨੂੰ ਇੱਕ-ਦੂਜੇ ਨਾਲ ਜੋੜ ਕੇ ਵੇਖਣਾ ਹੁਣ ਲਾਜ਼ਮੀ ਹੋ ਗਿਆ ਹੈ। ਜਰਮਨੀ ਨੇ ਚੀਨ ਪਲੱਸ ਰਣਨੀਤੀ ਅਪਣਾ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਕਿਸੇ ਇੱਕ ਦੇਸ਼ ’ਤੇ ਅਤਿ ਨਿਰਭਰਤਾ ਘਟਾਉਣਾ ਚਾਹੁੰਦਾ ਹੈ। ਇਸ ਯਾਤਰਾ ਵਿੱਚ ਰੱਖਿਆ ਸਹਿਯੋਗ ਇੱਕ ਮੁੱਖ ਵਿਸ਼ਾ ਰਿਹਾ। India Germany Relations

    ਚਾਂਸਲਰ ਮਰਜ਼ ਨੇ ਭਾਰਤ-ਜਰਮਨੀ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਅਤੇ ਇਸ ਨੂੰ ਭਾਰਤ ਦੀ ਰੱਖਿਆ ਸਪਲਾਈ ਵਿੱਚ ਵਿਭਿੰਨਤਾ ਲਿਆਉਣ ਦੇ ਯਤਨਾਂ ਨਾਲ ਜੋੜਿਆ। ਦੋਵਾਂ ਦੇਸ਼ਾਂ ਨੇ ਰੱਖਿਆ ਉਪਕਰਨਾਂ ਦੇ ਖੇਤਰ ਵਿੱਚ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਨੂੰ ਵਧਾਉਣ ਲਈ ਇੱਕ ਦੀਰਘਕਾਲੀ ਉਦਯੋਗਿਕ ਰੋਡਮੈਪ ’ਤੇ ਸਹਿਮਤੀ ਜਤਾਈ। ਇਸ ਦੇ ਨਾਲ ਹੀ ਸੈਮੀਕੰਡਕਟਰ ਈਕੋਸਿਸਟਮ, ਮਹੱਤਵਪੂਰਨ ਖਣਿੱਜ, ਜੈਵ-ਅਰਥਵਿਵਸਥਾ, ਉੱਚ ਸਿੱਖਿਆ, ਸਿਹਤ ਪੇਸ਼ੇਵਰਾਂ ਲਈ ਵੀਜ਼ਾ ਸਹੂਲਤ ਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਤਿਕੋਣੇ ਸਹਿਯੋਗ ਵਰਗੇ ਖੇਤਰਾਂ ਵਿੱਚ ਵੀ ਸਮਝੌਤੇ ਹੋਏ। ਊਰਜਾ ਅਤੇ ਜਲਵਾਯੂ ਖੇਤਰ ਵਿੱਚ ਸਹਿਯੋਗ ਨੂੰ ਵੀ ਨਵੀਂ ਰਫ਼ਤਾਰ ਮਿਲੀ।

    ਗ੍ਰੀਨ ਹਾਈਡ੍ਰੋਜਨ, ਨਵਿਆਉਣਯੋਗ ਊਰਜਾ ਤੇ ਜਲਵਾਯੂ-ਅਨੁਕੂਲ ਸ਼ਹਿਰੀ ਬੁਨਿਆਦੀ ਢਾਂਚੇ ’ਤੇ ਕਈ ਅਹਿਮ ਕਰਾਰ ਕੀਤੇ ਗਏ। ਜਰਮਨੀ ਨੇ ਗ੍ਰੀਨ ਅਤੇ ਸਥਿਰ ਵਿਕਾਸ ਸਾਂਝੇਦਾਰੀ ਅਧੀਨ ਭਾਰਤ ਨੂੰ ਲਗਭਗ 1.24 ਅਰਬ ਯੂਰੋ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਭਾਰਤ ਦੀ ਏਐੱਮ ਗ੍ਰੀਨ ਤੇ ਜਰਮਨੀ ਦੀ ਯੂਨੀਪਰ ਗਲੋਬਲ ਕਮੋਡਿਟੀਜ਼ ਵਿਚਕਾਰ ਗ੍ਰੀਨ ਅਮੋਨੀਆ ਸਪਲਾਈ ਦਾ ਸਮਝੌਤਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

    ਪੁਲਾੜ ਖੇਤਰ ਵਿੱਚ ਇਸਰੋ ਅਤੇ ਜਰਮਨ ਪੁਲਾੜ ਏਜੰਸੀ ਵਿਚਕਾਰ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਬਣੀ। ਦੋਵਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤੇ ਆਪਣੇ-ਆਪ ਭਾਰਤ-ਯੂਰਪੀ ਸੰਘ ਸੰਬੰਧਾਂ ਨੂੰ ਵੀ ਨਵੀਂ ਉੱਚਾਈ ਦਿੰਦੇ ਹਨ। ਅਮਰੀਕਾ ਦੀਆਂ ਬਦਲ ਰਹੀਆਂ ਵਪਾਰ ਤੇ ਸੁਰੱਖਿਆ ਨੀਤੀਆਂ, ਚੀਨ ਨਾਲ ਵਧ ਰਹੇ ਮੁਕਾਬਲੇ ਅਤੇ ਰੂਸ ਨਾਲ ਜੁੜੇ ਭੂ-ਰਾਜਨੀਤਿਕ ਤਣਾਅ ਵਿਚਕਾਰ ਯੂਰਪ ਨਵੇਂ ਭਰੋਸੇਯੋਗ ਸਾਂਝੇਦਾਰਾਂ ਦੀ ਭਾਲ ਵਿੱਚ ਹੈ। ਇਸ ਸੰਦਰਭ ਵਿੱਚ ਭਾਰਤ ਇੱਕ ਸੁਭਾਵਿਕ ਬਦਲ ਵਜੋਂ ਉੱਭਰਦਾ ਹੈ। ਹਾਲਾਂਕਿ ਇਹ ਸੰਭਾਵਨਾ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਹੈ, ਇਸ ਨੂੰ ਠੋਸ ਰੂਪ ਦੇਣ ਲਈ ਲਗਾਤਾਰ ਰਾਜਨੀਤਿਕ ਇੱਛਾਸ਼ਕਤੀ ਅਤੇ ਵਿਹਾਰਕ ਕਦਮਾਂ ਦੀ ਲੋੜ ਹੈ।

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਡਾ. ਡੀ. ਕੇ. ਗਿਰੀ