Roasted Chickpeas Benefits: ਸਰਦੀਆਂ ਵਿੱਚ ਸਰੀਰ ਨੂੰ ਗਰਮੀਆਂ ਦੇ ਮੁਕਾਬਲੇ ਵੱਧ ਊਰਜਾ ਦੀ ਲੋੜ ਪੈਂਦੀ ਹੈ, ਕਿਉਂਕਿ ਸਰੀਰ ਵਿੱਚ ਕੁਦਰਤੀ ਤੌਰ ’ਤੇ ਵਾਤ ਦੋਸ਼ ਵਧਣ ਲੱਗਦਾ ਹੈ। ਇਸ ਨਾਲ ਸਰੀਰ ਸੁਸਤ ਅਤੇ ਆਲਸ ਨਾਲ ਭਰ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਵਿੱਚ ਇੱਕ ਤਾਕਤਵਰ ਅਤੇ ਸਸਤਾ ਸਨੈਕ ਮੌਜੂਦ ਹੈ, ਜਿਸ ਨੂੰ ਜ਼ਿਆਦਾਤਰ ਲੋਕ ਘੱਟ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ? ਅਸੀਂ ਗੱਲ ਕਰ ਰਹੇ ਹਾਂ ਭੁੱਜੇ ਛੋਲਿਆਂ ਦੀ, ਜੋ ਪ੍ਰੋਟੀਨ ਦਾ ਸਸਤਾ ਪਰ ਸਭ ਤੋਂ ਅਸਰਦਾਰ ਸਰੋਤ ਹੈ। ਭੁੱਜੇ ਛੋਲੇ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਗਰਮੀਆਂ ਵਿੱਚ ਇਨ੍ਹਾਂ ਦਾ ਸੇਵਨ ਸਰੀਰ ਨੂੰ ਠੰਢਕ ਪਹੁੰਚਾਉਂਦਾ ਹੈ।
ਇਹ ਖਬਰ ਵੀ ਪੜ੍ਹੋ : China Door News: ਨਸ਼ਿਆਂ ਵਾਂਗ ਗੰਭੀਰ ਹੁੰਦਾ ਜਾ ਰਿਹੈ ਚਾਈਨਾ ਡੋਰ ਦਾ ਮੁੱਦਾ
ਪਰ ਇਸ ਦੇ ਉਲਟ ਸਰਦੀਆਂ ਵਿੱਚ ਇਹ ਸਰੀਰ ਨੂੰ ਗਰਮੀ ਤੇ ਤਾਕਤ ਦਿੰਦਾ ਹੈ। ਆਯੁਰਵੇਦ ਮੁਤਾਬਕ ਸਰਦੀਆਂ ਵਿੱਚ ਪਾਚਨ ਸ਼ਕਤੀ ਗਰਮੀਆਂ ਨਾਲੋਂ ਵੱਧ ਮਜ਼ਬੂਤ ਹੁੰਦੀ ਹੈ ਅਤੇ ਭਾਰੀ ਤੋਂ ਭਾਰੀ ਖਾਣਾ ਵੀ ਪਚਾ ਸਕਦੀ ਹੈ। ਇਸ ਲਈ ਛੋਲਿਆਂ ਨੂੰ ਪਚਾਉਣ ਵਿੱਚ ਪੇਟ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਸਾਰੇ ਪੌਸ਼ਟਿਕ ਤੱਤ ਸਰੀਰ ਨੂੰ ਮਿਲ ਜਾਂਦੇ ਹਨ। ਭੁੱਜੇ ਛੋਲੇ ਵਾਤ ਅਤੇ ਕਫ਼ ਦੋਸ਼ ਨੂੰ ਸੰਤੁਲਿਤ ਕਰਦੇ ਹਨ। ਸਰਦੀਆਂ ਵਿੱਚ ਇਹ ਦੋਵੇਂ ਦੋਸ਼ ਤੇਜ਼ੀ ਨਾਲ ਵਧਦੇ ਹਨ। ਜੇ ਸਰਦੀਆਂ ਵਿੱਚ ਭੁੱਜੇ ਛੋਲਿਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਦੋਸ਼ਾਂ ਨੂੰ ਕੰਟਰੋਲ ਕਰਕੇ ਕਈ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਨ। Roasted Chickpeas Benefits
ਨਾਲ ਹੀ ਜੇ ਤੁਹਾਨੂੰ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਭੁੱਜੇ ਛੋਲੇ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਸਰਦੀਆਂ ਵਿੱਚ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਵੀ ਭੁੱਜੇ ਛੋਲੇ ਛੁਟਕਾਰਾ ਦੁਆਉਂਦੇ ਹਨ। ਇਹ ਖਾਣ ਵਿੱਚ ਭਾਰੀ ਹੁੰਦੇ ਹਨ ਅਤੇ ਪਚਣ ਵਿੱਚ ਸਮਾਂ ਲੈਂਦੇ ਹਨ, ਇਸ ਲਈ ਇੱਕ ਵਾਰ ਖਾਣ ਤੋਂ ਬਾਅਦ 3 ਤੋਂ 4 ਘੰਟੇ ਤੱਕ ਭੁੱਖ ਨਹੀਂ ਲੱਗਦੀ। ਸਰਦੀਆਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਵਜ਼ਨ ਵਧਣ ਦੀ ਸਮੱਸਿਆ ਵੀ ਹੁੰਦੀ ਹੈ। ਭੁੱਜੇ ਛੋਲੇ ਵਜ਼ਨ ਕੰਟਰੋਲ ਵਿੱਚ ਵੀ ਮੱਦਦ ਕਰਦੇ ਹਨ।
ਹੁਣ ਸਵਾਲ ਇਹ ਹੈ ਕਿ ਇਨ੍ਹਾਂ ਨੂੰ ਕਿਵੇਂ ਖਾਣਾ ਚਾਹੀਦਾ ਹੈ? ਸਵੇਰੇ ਖਾਲੀ ਪੇਟ ਗੁੜ ਨਾਲ ਭੁੱਜੇ ਛੋਲੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਆਇਰਨ ਦੀ ਖ਼ਪਤ ਵਧਦੀ ਹੈ। ਦੂਜਾ, ਚਾਹ ਨਾਲ ਛੋਲੇ ਖਾ ਸਕਦੇ ਹੋ। ਇਸ ਲਈ ਭੁੱਜੇ ਛੋਲਿਆਂ ਵਿੱਚ ਥੋੜ੍ਹੀ ਜਿਹੀ ਅਜ਼ਵਾਇਣ ਅਤੇ ਸੇਂਧਾ ਨਮਕ ਮਿਲਾ ਕੇ ਲਓ। ਇਸ ਨਾਲ ਪਾਚਨ ਦਰੁਸਤ ਹੁੰਦਾ ਹੈ ਅਤੇ ਪਾਚਨ ਸ਼ਕਤੀ ਵੀ ਵਧਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਭਿਉਂ ਕੇ ਸਵੇਰੇ ਵੀ ਛੋਲਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ। Roasted Chickpeas Benefits
ਏਜੰਸੀ














