BSC Home Science: ਹੋਮ ਸਾਇੰਸ ਜਾਂ ਕਮਿਊਨਿਟੀ ਸਾਇੰਸ ਇੱਕ ਅਜਿਹਾ ਵਿਸ਼ਾ ਹੈ ਜੋ ਸਿਰਫ਼ ਘਰੇਲੂ ਜੀਵਨ ਤੱਕ ਸੀਮਤ ਨਹੀਂ ਹੈ, ਸਗੋਂ ਪੋਸ਼ਣ, ਸਿਹਤ, ਵਾਤਾਵਰਨ, ਵਸਤਰ ਵਿਗਿਆਨ, ਬੱਚਿਆਂ ਦੇ ਵਿਕਾਸ ਅਤੇ ਸਮਾਜਿਕ ਵਿਕਾਸ ਨੂੰ ਆਪਸ ਵਿੱਚ ਜੋੜਦਾ ਹੈ। ਬਦਲਦੇ ਸਮਾਜਿਕ ਅਤੇ ਆਰਥਿਕ ਮਾਹੌਲ ਵਿੱਚ ਇਹ ਕੋਰਸ ਨੌਜਵਾਨਾਂ, ਖਾਸ ਕਰਕੇ ਔਰਤਾਂ ਲਈ ਮਜ਼ਬੂਤ ਕਰੀਅਰ ਦੀ ਨੀਂਹ ਬਣ ਰਿਹਾ ਹੈ। ਬੀਐੱਸਸੀ ਹੋਮ ਸਾਇੰਸ ਸਿਰਫ਼ ਪਰੰਪਰਾਗਤ ਭੂਮਿਕਾਵਾਂ ਦੀ ਤਿਆਰੀ ਨਹੀਂ ਕਰਵਾਉਂਦਾ, ਸਗੋਂ ਆਧੁਨਿਕ ਉਦਯੋਗਾਂ, ਸਿਹਤ ਸੇਵਾਵਾਂ ਅਤੇ ਕਮਿਊਨਿਟੀ ਵਿਕਾਸ ਨਾਲ ਜੁੜੇ ਵਿਹਾਰਕ ਗਿਆਨ ਨਾਲ ਵੀ ਮਜ਼ਬੂਤ ਬਣਾਉਂਦਾ ਹੈ। ਭਾਰਤ ਵਿੱਚ ਇਸ ਨੂੰ ਹੁਣ ਕਮਿਊਨਿਟੀ ਸਾਇੰਸ ਵਜੋਂ ਨਵੀਂ ਪਛਾਣ ਮਿਲ ਰਹੀ ਹੈ ਅਤੇ ਆਈਸੀਏਆਰ ਵੱਲੋਂ ਮਾਨਤਾ ਪ੍ਰਾਪਤ ਕਈ ਯੂਨੀਵਰਸਿਟੀਆਂ ਵਿੱਚ ਇਹ ਸਿਲੇਬਸ ਉਪਲੱਬਧ ਹੈ।
ਇਹ ਖਬਰ ਵੀ ਪੜ੍ਹੋ : Iran Trump Relations: ਇਰਾਨ, ਟਰੰਪ ਅਤੇ ਵਿਰੋਧ ਦੀ ਰਾਜਨੀਤੀ
ਉੱਚ ਸਿੱਖਿਆ ਦੇ ਵਿਕਲਪ | BSC Home Science
ਬੀਐੱਸਸੀ ਹੋਮ ਸਾਇੰਸ ਤੋਂ ਬਾਅਦ ਉੱਚ ਸਿੱਖਿਆ ਕਰੀਅਰ ਨੂੰ ਨਵੀਂ ਦਿਸ਼ਾ ਦਿੰਦੀ ਹੈ। ਵਿਦਿਆਰਥੀ ਐੱਮਐੱਸਸੀ ਹੋਮ ਸਾਇੰਸ, ਫੂਡ ਸਾਇੰਸ ਐਂਡ ਨਿਊਟ੍ਰੀਸ਼ਨ, ਚਾਈਲਡ ਡਿਵੈਲਪਮੈਂਟ ਜਾਂ ਫੈਮਿਲੀ ਰਿਸੋਰਸ ਮੈਨੇਜ਼ਮੈਂਟ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਪਲੋਮਾ ਅਤੇ ਕਰਾਸ-ਡਿਸਿਪਲਿਨਰੀ ਕੋਰਸ ਜਿਵੇਂ ਫੂਡ ਟੈਕਨਾਲੋਜੀ ਜਾਂ ਐਗਰੀ-ਬਿਜ਼ਨਸ ਵੀ ਪ੍ਰਸਿੱਧ ਹਨ। ਪੀਐੱਚਡੀ ਕਰਨ ਵਾਲੇ ਨੌਜਵਾਨਾਂ ਲਈ ਖੋਜ ਅਤੇ ਅਧਿਆਪਨ ਦੇ ਮੌਕੇ ਖੁੱਲ੍ਹਦੇ ਹਨ। ਅੱਜ-ਕੱਲ੍ਹ ਆਨਲਾਈਨ ਸਰਟੀਫਿਕੇਟ ਕੋਰਸ ਗਿਆਨ ਅਤੇ ਪ੍ਰੋਫਾਈਲ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਸਰਕਾਰੀ ਨੌਕਰੀਆਂ ’ਚ ਮੌਕੇ | BSC Home Science
ਸਰਕਾਰੀ ਖੇਤਰ ਹੋਮ ਸਾਇੰਸ ਗ੍ਰੈਜੂਏਟਸ ਲਈ ਸਥਿਰ ਅਤੇ ਸਨਮਾਨਜਨਕ ਕਰੀਅਰ ਪ੍ਰਦਾਨ ਕਰਦਾ ਹੈ। ਆਈਸੀਡੀਐੱਸ ਪੋਸ਼ਣ ਮਿਸ਼ਨ ਅਤੇ ਵੱਖ-ਵੱਖ ਸਮਾਜਿਕ ਯੋਜਨਾਵਾਂ ਵਿੱਚ ਸੁਪਰਵਾਈਜ਼ਰ, ਨਿਊਟ੍ਰੀਸ਼ਨਿਸਟ ਅਤੇ ਐਕਸਟੈਂਸ਼ਨ ਆਫ਼ੀਸਰ ਵਰਗੇ ਅਹੁਦੇ ਉਪਲੱਬਧ ਹਨ। ਐੱਸਐੱਸਸੀ ਤੇ ਯੂਪੀਐੱਸਸੀ ਰਾਹੀਂ ਅਧਿਆਪਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਵੀ ਮੌਕੇ ਮਿਲਦੇ ਹਨ। ਸਿਹਤ ਅਤੇ ਪੋਸ਼ਣ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਦੇ ਵਿਸਥਾਰ ਕਾਰਨ ਇਸ ਖੇਤਰ ਵਿੱਚ ਲਗਾਤਾਰ ਮੰਗ ਬਣੀ ਹੋਈ ਹੈ।
ਨਿੱਜੀ ਖੇਤਰ ਤੇ ਕਾਰਪੋਰੇਟ ਨੌਕਰੀਆਂ
ਨਿੱਜੀ ਖੇਤਰ ਵਿੱਚ ਫੂਡ ਇੰਡਸਟਰੀ, ਟੈਕਸਟਾਈਲ, ਹਾਸਪੀਟੈਲਿਟੀ ਅਤੇ ਈ-ਕਾਮਰਸ ਕੰਪਨੀਆਂ ਵਿੱਚ ਹੋਮ ਸਾਇੰਸ ਗ੍ਰੈਜੂਏਟਸ ਦੀ ਲੋੜ ਤੇਜ਼ੀ ਨਾਲ ਵਧ ਰਹੀ ਹੈ। ਇੱਥੇ ਡਾਇਟੀਸ਼ੀਅਨ, ਕੁਆਲਿਟੀ ਕੰਟਰੋਲਰ, ਪ੍ਰੋਡਕਟ ਡਿਵੈਲਪਰ ਅਤੇ ਨਿਊਟ੍ਰੀਸ਼ਨ ਕੰਸਲਟੈਂਟ ਵਰਗੇ ਪ੍ਰੋਫਾਈਲ ਮਿਲਦੇ ਹਨ। ਕਾਰਪੋਰੇਟ ਵੈਲਨੈੱਸ ਅਤੇ ਫੂਡ ਸੇਫਟੀ ਵਰਗੇ ਨਵੇਂ ਖੇਤਰਾਂ ਵਿੱਚ ਵੀ ਚੰਗੀ ਤਨਖਾਹ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਹਨ।
ਉੱਦਮਤਾ | BSC Home Science
ਹੋਮ ਸਾਇੰਸ ਸਵੈ-ਰੁਜ਼ਗਾਰ ਲਈ ਵੀ ਸ਼ਾਨਦਾਰ ਵਿਕਲਪ ਦਿੰਦਾ ਹੈ। ਆਰਗੈਨਿਕ ਫੂਡ, ਨਿਊਟ੍ਰੀਸ਼ਨ ਕਲੀਨਿਕ, ਹੈਂਡਲੂਮ ਜਾਂ ਹੋਮ ਡੈਕੋਰ ਵਰਗੇ ਸਟਾਰਟਅੱਪ ਸ਼ੁਰੂ ਕੀਤੇ ਜਾ ਸਕਦੇ ਹਨ। ਸਰਕਾਰੀ ਯੋਜਨਾਵਾਂ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਛੋਟੇ ਵਪਾਰ ਨੂੰ ਵੱਡਾ ਰੂਪ ਦਿੱਤਾ ਜਾ ਸਕਦਾ ਹੈ। ਸਹੀ ਹੁਨਰ ਅਤੇ ਮਾਰਕੀਟਿੰਗ ਨਾਲ ਇਹ ਖੇਤਰ ਆਤਮ-ਨਿਰਭਰਤਾ ਦਾ ਰਾਹ ਬਣ ਜਾਂਦਾ ਹੈ।
ਉੁਭਰ ਰਹੇ ਖੇਤਰ
ਵਾਤਾਵਰਨ ਸੁਰੱਖਿਆ, ਸਸਟੇਨੇਬਲ ਲਾਈਫਸਟਾਈਲ, ਡਿਜੀਟਲ ਨਿਊਟ੍ਰੀਸ਼ਨ ਅਤੇ ਹੈਲਥਕੇਅਰ ਐਪਸ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਕਮਿਊਨਿਟੀ ਸਾਇੰਸ ਦੀ ਭੂਮਿਕਾ ਵਧ ਰਹੀ ਹੈ। ਆਨਲਾਈਨ ਕੰਸਲਟੈਂਸੀ ਅਤੇ ਡਿਜ਼ੀਟਲ ਕੰਟੈਂਟ ਰਾਹੀਂ ਵੀ ਕਰੀਅਰ ਦੇ ਨਵੇਂ ਰਸਤੇ ਖੁੱਲ੍ਹ ਰਹੇ ਹਨ। ਚੁਣੌਤੀਆਂ ਅਤੇ ਸਫਲਤਾ ਦੇ ਤਰੀਕੇ: ਹਾਲਾਂਕਿ ਇਸ ਵਿਸ਼ੇ ਨੂੰ ਅਜੇ ਵੀ ‘ਸਾਫਟ ਸਾਇੰਸ’ ਸਮਝਿਆ ਜਾਂਦਾ ਹੈ, ਪਰ ਸਹੀ ਹੁਨਰਾਂ, ਟ੍ਰੇਨਿੰਗ ਅਤੇ ਆਤਮ-ਵਿਸ਼ਵਾਸ ਨਾਲ ਇਸ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬੀਐੱਸਸੀ ਹੋਮ ਸਾਇੰਸ ਜਾਂ ਕਮਿਊਨਿਟੀ ਸਾਇੰਸ ਨਾ ਸਿਰਫ਼ ਰੁਜ਼ਗਾਰ ਦਿੰਦਾ ਹੈ, ਸਗੋਂ ਸਮਾਜ ਨੂੰ ਬਿਹਤਰ ਬਣਾਉਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।














