ਹੁਣ ਤੱਕ 75 ਵਾਰ ਖੂਨਦਾਨ ਤੇ ਹੁਣ ਪਲੇਟਲੈਟਸ ਸੈੱਲ ਦਾਨ ਕੀਤੇ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਖੂਨਦਾਨ ਤੇ ਪਲੇਟਲੈਟਸ ਸੈੱਲ ਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ ਨਿਭਾ ਰਹੇ ਹਨ। ਜਾਣਕਾਰੀ ਮੁਤਾਬਿਕ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਅਵਤਾਰ ਸਿੰਘ ਇੰਸਾਂ ਵੱਲੋਂ ਇੱਕ ਕੈਂਸਰ ਕੇਸ ਦੇ ਮਰੀਜ਼ ਲਈ ਐਮਰਜੈਂਸੀ ’ਚ ਉਸ ਲਈ ਪਲੇਟਲੈਟਸ ਸੈੱਲ ਦਾਨ ਕੀਤੇ ਗਏ ਹਨ।
ਇਹ ਖਬਰ ਵੀ ਪੜ੍ਹੋ : Smith-Babar Controversy: ਆਖਿਰ ਸਮਿਥ ਨੇ ਬਾਬਰ ਆਜ਼ਮ ਨੂੰ ਕਿਉਂ ਨਹੀਂ ਦਿੱਤੀ ਸਟ੍ਰਾਈਕ? ਭਖਿਆ ਮੁੱਦਾ! ਜਾਣੋ ਪੂਰਾ ਮਾ…
ਇਸ ਮੌਕੇ ਅਵਤਾਰ ਸਿੰਘ ਇੰਸਾਂ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦੇ ਹੋਏ ਉਹ ਹੁਣ ਤੱਕ 75 ਵਾਰ ਖੂਨਦਾਨ ਕਰ ਚੁੱਕਿਆ ਹੈ ਤੇ ਪਲੇਟਲੈਟਸ ਸੈੱਲ ਉਸ ਨੇ ਅੱਜ ਪਹਿਲੀ ਵਾਰ ਦਾਨ ਕੀਤੇ ਹਨ, ਅਵਤਾਰ ਸਿੰਘ ਇੰਸਾਂ ਨੇ ਅੱਗੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਲੋੜਵੰਦਾਂ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤੁਸੀਂ ਤਿਆਰ-ਬਰ-ਤਿਆਰ ਰਹਿਣਾ ਹੈ ਤਾਂ ਇਨ੍ਹਾਂ ਹੀ ਬਚਨਾਂ ’ਤੇ ਅਮਲ ਕਰਦਿਆਂ ਉਸ ਨੇ ਪਲੇਟਲੈਟਸ ਸੈੱਲ ਦਾਨ ਕੀਤੇ ਹਨ। ਉੱਥੇ ਹੀ ਪਲੇਟਲੈਟਸ ਸੈੱਲ ਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਸੇਵਾਦਾਰ ਦਾ ਧੰਨਵਾਦ ਕੀਤਾ ਹੈ। Sunam News














