Artificial Intelligence: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸੇ ਵੀ ਦੇਸ਼ ਦੇ ਭਵਿੱਖ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕ੍ਰਾਂਤੀ ਜ਼ਰੂਰੀ ਹੋਵੇਗੀ ਅਤੇ ਇਸ ਲਈ ਸਾਡੀਆਂ ਕੋਸ਼ਿਸ਼ਾਂ ਭਾਰਤੀ ਸਰਵਰਾਂ ’ਤੇ ਭਾਰਤੀਆਂ ਵੱਲੋਂ ਸਵਦੇਸ਼ੀ ਏਆਈ ਵਿਕਸਤ ਕਰਨ ਲਈ ਹੋਣੀਆਂ ਚਾਹੀਦੀਆਂ ਹਨ।
ਸਟਾਰਟਅੱਪ ਇੰਡੀਆ ਮਿਸ਼ਨ ਦੀ 10ਵੀਂ ਵਰ੍ਹੇਗੰਢ ਮੌਕੇ ਭਾਰਤ ਮੰਡਪਮ ਵਿਖੇ ਹੋਏ ਇੱਕ ਸਮਾਗਮ ਵਿੱਚ ਬੋਲਦਿਆਂ, ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਇੱਕ ਅਜਿਹਾ ਮਾਹੌਲ ਬਣਾਇਆ ਗਿਆ ਹੈ, ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ। ਸਰਕਾਰ ਨੇ ਵਿਸ਼ਵਾਸ ਅਤੇ ਪਾਰਦਰਸ਼ਤਾ ਦਾ ਮਾਹੌਲ ਬਣਾਇਆ ਹੈ। ਪਬਲਿਕ ਟਰੱਸਟ ਐਕਟ ਲਾਗੂ ਕੀਤਾ ਗਿਆ ਹੈ। ਸਟਾਰਟਅੱਪ ਲਈ ਕਈ ਕਾਨੂੰਨਾਂ ਵਿੱਚ ਸਵੈ-ਪ੍ਰਮਾਣੀਕਰਨ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਸਟਾਰਟਅੱਪ ਮੁਕੱਦਮੇਬਾਜ਼ੀ ਵਿੱਚ ਆਪਣਾ ਸਮਾਂ ਬਰਬਾਦ ਨਾ ਕਰਨ।
Artificial Intelligence
ਇਸ ਤੋਂ ਪਹਿਲਾਂ ਮੋਦੀ ਨੇ ਕੁਝ ਸਟਾਰਟਅੱਪ ਕੰਪਨੀਆਂ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਿਆ। ਇਸ ਤੋਂ ਬਾਅਦ ਕੁਝ ਸਟਾਰਟਅੱਪਾਂ ਨੇ ਸਟੇਜ ਤੋਂ ਆਪਣੀ ਯਾਤਰਾ ਅਤੇ ਸਟਾਰਟਅੱਪ ਇੰਡੀਆ ਮਿਸ਼ਨ ਤੋਂ ਪ੍ਰਾਪਤ ਹੋਏ ਲਾਭਾਂ ਨੂੰ ਸਾਂਝਾ ਕੀਤਾ। ਮੋਦੀ ਨੇ ਕਿਹਾ ਕਿ ਅੱਜ ਦੀ ਖੋਜ ਕੱਲ੍ਹ ਦੀ ਬੌਧਿਕ ਜਾਇਦਾਦ ਬਣ ਜਾਂਦੀ ਹੈ। ਕੋਈ ਦੇਸ਼ ਏਆਈ ਕ੍ਰਾਂਤੀ ਵਿੱਚ ਜਿੰਨਾ ਜ਼ਿਆਦਾ ਅੱਗੇ ਵਧਦਾ ਹੈ, ਓਨਾ ਹੀ ਉਸ ਨੂੰ ਲਾਭ ਹੋਵੇਗਾ। ਸਮਾਗਮ ਵਿੱਚ ਮੌਜ਼ੂਦ ਸਟਾਰਟਅੱਪਸ ਨੂੰ ਸੱਦਾ ਦਿੰਦੇ ਹੋਏ, ਉਨ੍ਹਾਂ ਕਿਹਾ, ‘ਤੁਹਾਨੂੰ ਇਹ ਕੰਮ ਕਰਨਾ ਪਵੇਗਾ। ਇੰਡੀਆ ਏਆਈ ਮਿਸ਼ਨ ਰਾਹੀਂ, 38,000 ਤੋਂ ਵੱਧ ਜੀਪੀਯੂ ਸ਼ਾਮਲ ਕੀਤੇ ਗਏ ਹਨ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਵਦੇਸ਼ੀ ਏਆਈ ਭਾਰਤੀ ਸਰਵਰਾਂ ’ਤੇ ਭਾਰਤੀਆਂ ਵੱਲੋਂ ਵਿਕਸਤ ਕੀਤਾ ਜਾਵੇ।’
Read Also : ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਮੁਕਾਬਲੇ ’ਚ ਢੇਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਸਥਾਪਿਤ ਸੀਮਾਵਾਂ ਦੇ ਅੰਦਰ ਆਰਾਮ ਨਾਲ ਰਹਿਣ ਲਈ ਤਿਆਰ ਨਹੀਂ ਹਨ। ਉਹ ਆਪਣੇ ਲਈ ਨਵੇਂ ਰਸਤੇ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋਖਮ ਲੈਣ ਵਾਲਿਆਂ ਦਾ ਹੁਣ ਸਤਿਕਾਰ ਕੀਤਾ ਜਾਂਦਾ ਹੈ ਅਤੇ ਇਹ ਫੈਸ਼ਨ ਬਣ ਰਿਹਾ ਹੈ।
ਇਸ ਸੰਦਰਭ ਵਿੱਚ ਆਪਣੀ ਸਰਕਾਰ ਦੀ ਕਾਰਜਸ਼ੈਲੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, ‘ਜੋਖਮ ਉਠਾਉਣਾ ਹਮੇਸ਼ਾ ਮੇਰੀ ਆਦਤ ਰਹੀ ਹੈ। ਮੈਂ ਉਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨਾ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਜੋ ਦਹਾਕਿਆਂ ਤੋਂ ਅਛੂਤੇ ਰਹੇ ਹਨ, ਅਤੇ ਜਿਨ੍ਹਾਂ ਨੂੰ ਲੋਕ ਰਾਜਨੀਤਿਕ ਜੋਖਮ ਕਹਿੰਦੇ ਸਨ। ਕੋਈ ਵੀ ਨੁਕਸਾਨ ਮੇਰਾ ਹੋਵੇਗਾ, ਪਰ ਕੋਈ ਵੀ ਲਾਭ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਲਈ ਹੋਵੇਗਾ।’
Artificial Intelligence
ਮੋਦੀ ਨੇ ਕਿਹਾ ਕਿ ਸਟਾਰਟਅੱਪ ਇੰਡੀਆ ਮਿਸ਼ਨ ਨੇ ਦੇਸ਼ ਵਿੱਚ ਇੱਕ ਨਵੇਂ ਸੱਭਿਆਚਾਰ ਨੂੰ ਜਨਮ ਦਿੱਤਾ ਹੈ। ਪਹਿਲਾਂ, ਸਿਰਫ਼ ਅਮੀਰ ਪਰਿਵਾਰਾਂ ਦੇ ਬੱਚੇ ਹੀ ਨਵੇਂ ਕਾਰੋਬਾਰ ਸ਼ੁਰੂ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਫੰਡਿੰਗ ਤੱਕ ਆਸਾਨ ਪਹੁੰਚ ਸੀ। ਗਰੀਬ ਅਤੇ ਮੱਧ ਵਰਗ ਦੇ ਬੱਚੇ ਸਿਰਫ਼ ਨੌਕਰੀਆਂ ਦੇ ਸੁਫਨੇ ਦੇਖ ਸਕਦੇ ਸਨ। ਸਟਾਰਟਅੱਪ ਇੰਡੀਆ ਨੇ ਇਸ ਨੂੰ ਬਦਲ ਦਿੱਤਾ। ਅੱਜ, ਟੀਅਰ-2 ਅਤੇ ਟੀਅਰ-3 ਸ਼ਹਿਰਾਂ ਅਤੇ ਪਿੰਡਾਂ ਦੇ ਬੱਚੇ ਵੀ ਸਟਾਰਟਅੱਪ ਸ਼ੁਰੂ ਕਰ ਰਹੇ ਹਨ। ਅੱਜ, 45 ਫੀਸਦੀ ਮਾਨਤਾ ਪ੍ਰਾਪਤ ਸਟਾਰਟਅੱਪਾਂ ਵਿੱਚ ਘੱਟੋ-ਘੱਟ ਇੱਕ ਡਾਇਰੈਕਟਰ ਜਾਂ ਸਹਿ-ਸੰਸਥਾਪਕ ਹੈ, ਜੋ ਔਰਤ ਹੈ। ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਾਂ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ। ਪ੍ਰਧਾਨ ਮੰਤਰੀ ਨੇ ਸਟਾਰਟਅੱਪਾਂ ਨੂੰ ਸਰਕਾਰੀ ਸਮਰਥਨ ਦਾ ਭਰੋਸਾ ਦਿੱਤਾ।














