ਜਦੋਂ ਪ੍ਰੇਮੀ ਨੇ ਸੋਚਿਆ, ਕਾਸ਼! ਮੇਰਾ ਘਰ ਵੀ ਸੋਹਣਾ ਹੁੰਦਾ, ਤਾਂ ਸਤਿਗੁਰੂ ਨੇ ਇਸ ਤਰ੍ਹਾਂ ਸੁਣੀ ਦਿਲ ਦੀ ਤੜਫ਼

Dera Sacha Sauda
Dera Sacha Sauda: ਜਦੋਂ ਪ੍ਰੇਮੀ ਨੇ ਸੋਚਿਆ, ਕਾਸ਼! ਮੇਰਾ ਘਰ ਵੀ ਸੋਹਣਾ ਹੁੰਦਾ, ਤਾਂ ਸਤਿਗੁਰੂ ਨੇ ਇਸ ਤਰ੍ਹਾਂ ਸੁਣੀ ਦਿਲ ਦੀ ਤੜਫ਼

17 ਜਨਵਰੀ 1976 : ਪਿੰਡ ਮਹਿਮਾ ਸਰਜਾ (ਪੰਜਾਬ) ’ਚ ਸਤਿਸੰਗ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ਼ਾਮ ਦੇ ਸਮੇਂ ਜ਼ਿਆਦਾਤਰ ਬਾਹਰ ਖੇਤਾਂ ’ਚ ਘੁੰਮਣ ਜਾਇਆ ਕਰਦੇ। ਉੱਥੇ ਗੁਰਬਚਨ ਸਿੰਘ ਫੌਜੀ ਨਾਂਅ ਦਾ ਇੱਕ ਵਿਅਕਤੀ ਸੀ, ਜਿਸ ਦਾ ਘਰ ਪਿੰਡ ਤੋਂ ਬਾਹਰ ਸੀ। ਉਸ ਨੇ ਸੋਚਿਆ ਕਿ ਕਾਸ਼! ਉਸ ਦਾ ਘਰ ਵੀ ਪੱਕਾ ਅਤੇ ਸੁੰਦਰ ਹੁੰਦਾ ਤਾਂ ਉਹ ਵੀ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੇ ਘਰ ਚਰਨ ਟਿਕਾਉਣ ਦੀ ਬੇਨਤੀ ਕਰ ਸਕਦਾ। Dera Sacha Sauda

ਪੂਜਨੀਕ ਪਰਮ ਪਿਤਾ ਜੀ ਘੁੰਮਣ ਲਈ ਖੇਤਾਂ ਵੱਲ ਜਾ ਰਹੇ ਸਨ। ਜਿਉਂ ਹੀ ਉਸ ਫੌਜੀ ਭਾਈ ਦਾ ਘਰ ਆਇਆ ਤਾਂ ਪੂਜਨੀਕ ਪਰਮ ਪਿਤਾ ਜੀ ਉਸ ਦੇ ਘਰ ਇੱਕ ਮੂੜ੍ਹੇ ’ਤੇ ਜਾ ਬਿਰਾਜੇ। ਫੌਜੀ ਦੀਆਂ ਅੱਖਾਂ ’ਚੋਂ ਪ੍ਰੇਮ ਅਤੇ ਖੁਸ਼ੀ ਦੇ ਹੰਝੂ ਵਗਣ ਲੱਗੇ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਸੱਚੀ ਤੜਫ ਨੂੰ ਪੂਰਾ ਕੀਤਾ ਅਤੇ ਖੁਦ ਕਹਿ ਕੇ ਉਸ ਤੋਂ ਚਾਹ ਬਣਵਾਈ।

Read Also : ਚੌਥੇ ਦਿਨ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

ਪੂਜਨੀਕ ਪਰਮ ਪਿਤਾ ਜੀ ਨੇ ਬਚਨ ਕੀਤੇ, ‘‘ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ।’’ ਉਸ ਇਨਸਾਨ ’ਤੇ ਪਿਆਰੇ ਮੁਰਸ਼ਿਦ ਜੀ ਨੇ ਇੰਨੀ ਰਹਿਮਤ ਕੀਤੀ ਕਿ ਉਸ ਫੌਜੀ ਦੇ ਚਾਰ ਪੁੱਤਰ ਸਰਕਾਰੀ ਨੌਕਰੀ ਲੱਗੇ। ਸਾਰਾ ਪਰਿਵਾਰ ਸਾਧ-ਸੰਗਤ ਦੀ ਸੇਵਾ ’ਚ ਵਧ-ਚੜ੍ਹ ਕੇ ਯੋਗਦਾਨ ਦੇਣ ਲੱਗਾ।