Param Pita Shah Satnam Ji: ਸੰਤਾਨ ਪ੍ਰਾਪਤੀ ਲਈ ਆਏ ਭਗਤ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਅਜਿਹਾ ਕੀ ਸਮਝਾਇਆ, ਹੋ ਗਿਆ ਆਤਮਾ ਦਾ ਕਲਿਆਣ

Param Pita Shah Satnam Ji
Param Pita Shah Satnam Ji: ਸੰਤਾਨ ਪ੍ਰਾਪਤੀ ਲਈ ਆਏ ਭਗਤ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਅਜਿਹਾ ਕੀ ਸਮਝਾਇਆ, ਹੋ ਗਿਆ ਆਤਮਾ ਦਾ ਕਲਿਆਣ

Param Pita Shah Satnam Ji: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਸਤਿਗੁਰੂ ਪ੍ਰਤੀ ਅਸੀਮ ਸ਼ਰਧਾ, ਭਗਤੀ ਨੂੰ ਦੇਖਦੇ ਹੋਏ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ’ਚ ਕਈ ਵਾਰ ਪਧਾਰੇ। ਇੱਕ ਵਾਰ ਬੇਪਰਵਾਹ ਜੀ ਇਸ ਪਵਿੱਤਰ ਪਿੰਡ ’ਚ ਸਤਿਸੰਗ ਤੋਂ ਬਾਅਦ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਨ ਆਏ ਨਵੇਂ ਜੀਵਾਂ ਨੂੰ ਬੁਰਾਈਆਂ ਤਿਆਗਣ ਬਾਰੇ ਸਮਝਾ ਰਹੇ ਸਨ। ਕਿਸੇ ਕਿਸੇ ਨਾਮ ਅਭਿਲਾਸ਼ੀ ਦੀ ਪ੍ਰੀਖਿਆ ਵੀ ਲੈ ਰਹੇ ਸਨ।

ਕਿਸੇ ਕਿਸੇ ਤੋਂ ਪੁੱਛ ਵੀ ਰਹੇ ਸਨ ਕਿ ਤੁਸੀਂ ਨਾਮ ਸ਼ਬਦ ਕਿਉਂ ਲੈਣਾ ਚਾਹੁੰਦੇ ਹੋ? ਸਾਰੇ ਆਪਣੇ-ਆਪਣੇ ਤਰੀਕੇ ਨਾਲ ਉੱਤਰ ਦੇ ਰਹੇ ਸਨ। ਭਾਨ ਸਿੰਘ ਨਾਂਅ ਦੇ ਭਗਤ ਤੋਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੁੱਛਿਆ ‘ਬਰੀ! ਤੂੰ ਨਾਮ ਕਿਉਂ ਲੇਣਾ ਚਾਹਤਾ ਹੈ’? ਉਸ ਨੇ ਦੱਸਿਆ ‘‘ਸਾਈਂ ਜੀ, ਮੇਰੇ ਘਰ ਸੰਤਾਨ ਨਹੀਂ ਹੈ। ਸੰਤਾਨ ਪ੍ਰਾਪਤੀ ਲਈ ਨਾਮ ਲੈਣਾ ਚਾਹੁੰਦਾ ਹਾਂ’’। ਸਾਈਂ ਜੀ ਨੇ ਭਾਨ ਸਿੰਘ ਨੂੰ ਬਚਨ ਕੀਤੇ, ‘‘ਅਸੀਂ ਬੱਚੇ ਥੋੜ੍ਹੀ ਵੰਡਦੇ ਹਾਂ’’ ਇਹ ਕਹਿ ਕੇ ਉਸ ਨੂੰ ਬਾਹਰ ਭਿਜਵਾ ਦਿੱਤਾ।

Read Also : ਪੂਜਨੀਕ ਪਰਮ ਪਿਤਾ ਜੀ ਨੇ 1970 ‘ਚ ਫਰਮਾਏ ਪਵਿੱਤਰ ਬਚਨ, ਅੱਜ ਹੋਏ ਹੂ-ਬ-ਹੂ ਪੂਰੇ

ਭਾਨ ਸਿੰਘ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਜਾ ਕੇ ਸਾਰੀ ਗੱਲ ਦੱਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ‘‘ਹੁਣ, ਤੂੰ ਜਾ ਕੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਦਾਸ ਕਰ ਕਿ ਮੈਂ ਆਪਣੀ ਆਤਮਾ ਦੇ ਕਲਿਆਣ ਲਈ ਨਾਮ ਲੈਣਾ ਹੈ।’’ ਫਿਰ ਉਸ ਬੰਦੇ ਨੇ ਓਦਾਂ ਹੀ ਕੀਤਾ। ਬੇਪਰਵਾਹ ਜੀ ਨੇ ਫਿਰ ਉਸ ਨੂੰ ਨਾਮ ਲੈਣ ਵਾਲਿਆਂ ’ਚ ਬੈਠਣ ਦਾ ਇਸ਼ਾਰਾ ਕਰਦੇ ਹੋਏ ਫ਼ਰਮਾਇਆ, ‘‘ਵਰੀ ! ਹਮਾਰੀ ਬਾਤ ਸੁਣ।

Param Pita Shah Satnam Ji

ਇੱਕ ਆਦਮੀ ਦੀ ਕਾਰੀਗਰ (ਲੱਕੜ ਦਾ ਮਿਸਤਰੀ) ਨਾਲ ਯਾਰੀ ਹੈ। ਕਾਰੀਗਰ ਰੋਜ਼ ਸ਼ਾਮ ਨੂੰ ਉਸ ਆਦਮੀ ਕੋਲ ਆਉਂਦਾ ਹੈ। ਉਸ ਆਦਮੀ ਕੋਲ ਮੰਜੀ (ਚਾਰਪਾਈ) ਨਹੀਂ ਹੈ। ਉਸ ਆਦਮੀ ਨੂੰ ਕੀ ਜ਼ਰੂਰਤ ਹੈ ਕਿ ਉਹ ਕਾਰੀਗਰ ਨੂੰ ਆਖੇ ਕਿ ਮੈਨੂੰ ਇੱਕ ਮੰਜੀ ਬਣਾ ਕੇ ਦੇ। ਕਾਰੀਗਰ ਖੁਦ ਹੀ ਵੇਖਦਾ ਹੈ ਕਿ ਮੇਰਾ ਯਾਰ ਹੇਠਾਂ ਜ਼ਮੀਨ ’ਤੇ ਸੌਂਦਾ ਹੈ, ਕਿਉਂ ਨਾ ਇਸ ਨੂੰ ਮੰਜੀ ਬਣਾ ਕੇ ਦੇਵਾਂ। ਇਸੇ ਤਰ੍ਹਾਂ ਜਦੋਂ ਤੁਸੀਂ ਨਾਮ ਸ਼ਬਦ ਲੈ ਲਿਆ ਤਾਂ ਉਸ ਦਾ ਜਾਪ ਕਰੋ। ਉਹ ਮਾਲਕ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਉਹ ਬਿਨ ਮੰਗਿਆਂ ਹੀ ਜਾਇਜ਼ ਮੰਗ ਪੂਰੀ ਕਰੇਗਾ।’’