ਅਵਤਾਰ ਮਹੀਨਾ ਲਿਆਇਆ ਤੰਦਰੁਸਤੀ ਦੀ ਸੌਗਾਤ
- ਦੰਦਾਂ ਦੇ ਰੋਗ ਤੋਂ ਪ੍ਰੇਸ਼ਾਨ ਰੋਗੀਆਂ ਨੂੰ ਮਿਲੀ ਰਾਹਤ, ਮਾਹਰ ਡਾਕਰਟਾਂ ਨੇ ਦਿੱਤੀਆਂ ਸੇਵਾਵਾਂ
Free Mega Health Camp: (ਸੱਚ ਕਹੂੰ/ ਸੁਨੀਲ ਵਰਮਾ) ਸਰਸਾ । ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ’ਚ ਮਾਨਵਤਾ ਦੀ ਸੇਵਾ ਦਾ ਮਹਾਂਕੁੰਭ ਚੱਲ ਰਿਹਾ ਹੈ। ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਦੂਜੇ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਿਹਾ। ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਲੱਗੇ ਕੈਂਪ ਦੇ ਦੂਜੇ ਦਿਨ ਦੰਦਾਂ ਦੇ ਰੋਗ (ਡੈਂਟਲ) ਨਾਲ ਸਬੰਧਿਤ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ। ਸਵੇਰ ਤੋਂ ਹੀ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸੈਂਕੜਿਆਂ ਦੀ ਗਿਣਤੀ ’ਚ ਲੋਕਾਂ ਨੇ ਕੈਂਪ ’ਚ ਪਹੁੰਚ ਕੇ ਆਪਣੇ ਦੰਦਾਂ ਤੇ ਮੂੰਹ ਦੇ ਰੋਗਾਂ ਦੀ ਜਾਂਚ ਕਰਵਾਈ ਤੇ ਮੁਫ਼ਤ ਡਾਕਟਰੀ ਸਲਾਹ ਤੇ ਇਲਾਜ ਦਾ ਲਾਹਾ ਲਿਆ।


ਕੈਂਪ ਦੀ ਸ਼ੁਰੂਆਤ ਅਰਦਾਸ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਇਲਾਹੀ ਨਾਅਰੇ ਨਾਲ ਕੀਤੀ ਗਈ। ਇਸ ਤੋਂ ਬਾਅਦ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਸ਼ੁਰੂ ਕੀਤੀ। ਇਸ ਮੁਫ਼ਤ ਸਿਹਤ ਕੈਂਪ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਨੋਇਡਾ ਤੋਂ ਡਾ. ਬ੍ਰਹਿ ਸਿੰਘ ਚੌਹਾਨ, ਕੈਥਲ ਤੋਂ ਡਾ. ਰੋਸ਼ਨ ਮੁਦ੍ਰਗਿਲ, ਡਾ. ਰੁਪਿੰਦਰ ਮੁਦ੍ਰਗਿਲ, ਡਾ. ਰਾਜਕੁਮਾਰ ਚਰਖੀ ਦਾਦਰੀ, ਡਾ. ਕਨਿਕਾ, ਫਤਿਆਬਾਦ, ਡਾ. ਅਲਕਾ, ਡਾ. ਜੋਤੀ, ਡਾ. ਅਨੰਨਿਆ ਗਰਗ, ਸਰਸਾ ਤੋਂ ਡਾ. ਵੈਸ਼ਾਲੀ ਸਮੇਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਟੀਮ ਨਾਲ ਡਾ. ਸਾਕਸ਼ੀ, ਡਾ. ਤਮੰਨਾ ਤੇ ਹੋਰ ਮਾਹਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਦੰਦਾਂ ਦੀ ਸਫ਼ਾਈ, ਕੈਵਿਟੀ, ਮਸੂੜਿਆਂ ਦੀਆਂ ਬਿਮਾਰੀਆਂ, ਦੰਦਾਂ ਦੀ ਸੰਰਚਨਾ ਨਾਲ ਜੁੜੀਆਂ ਸਮੱਸਿਆਵਾਂ ’ਤੇ ਉਚਿਤ ਸਲਾਹ ਦਿੱਤੀ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਲਈ ਮਾਰਗਦਰਸ਼ਨ ਵੀ ਕੀਤਾ ਗਿਆ।
ਕੈਂਪ ਦਾ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਹੈ:
14 ਜਨਵਰੀ (ਬੁੱਧਵਾਰ) : ਆਰਥੋ (ਹੱਡੀਆਂ ਨਾਲ ਸਬੰਧਿਤ ਰੋਗ) ਜਾਂਚ
15 ਜਨਵਰੀ (ਵੀਰਵਾਰ) ਇਸਤਰੀ ਰੋਗਾਂ ਦੀ ਜਾਂਚ
16 ਜਨਵਰੀ (ਸ਼ੁੱਕਰਵਾਰ): ਕਾਰਡੀਯੋਲਾਜੀ (ਦਿਲ ਦੇ ਰੋਗ) ਜਾਂਚ
17 ਜਨਵਰੀ (ਸ਼ਨਿੱਚਰਵਾਰ) : ਗਠੀਆ (ਜੋੜਾਂ ਦਾ ਦਰਦ) ਜਾਂਚ
18 ਜਨਵਰੀ (ਐਤਵਾਰ) : ਅੱਖਾਂ ਦੇ ਰੋਗ, ਚਮੜੀ ਰੋਗ ਤੇ ਨਿਊਰੋਲਾਜੀ (ਦਿਮਾਗ ਤੇ ਨਾੜੀਆਂ ਦੇ ਰੋਗ) ਦੀ ਜਾਂਚ














