ਹਰਿਆਣਾ ‘ਚ 30 ਲਾੜਿਆਂ ਨਾਲ ਮੋਟੀ ਠੱਗੀ ਵੱਜ ਗਈ ਹੈ ਇੱਕ ਔਰਤ ਨੇ ਇਨ੍ਹਾਂ ਲੜਕਿਆਂ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਠੱਗੇ ਬਰਾਤ ਲੈ ਕੇ ਆਏ ਲਾੜਿਆਂ ਨੂੰ ਬਿਨਾ ਲਾੜੀ ਤੋਂ ਵਾਪਸ ਪਰਤਣਾ ਪਿਆ ਇਹ ਘਟਨਾ ਜਿੱਥੇ ਠੱਗੀ-ਠੋਰੀ ਦੇ ਮਾਹੌਲ ਨੂੰ ਪੇਸ਼ ਕਰਦੀ ਹੈ, ਉੱਥੇ ਇਸ ਕੌੜੀ ਹਕੀਕਤ ਨੂੰ ਸਾਹਮਣੇ ਲਿਆਉਂਦੀ ਹੈ ਕਿ ਮੁੰਡੇ-ਕੁੜੀਆਂ ਦੇ ਜਨਮ ਅਨੁਪਾਤ ਦਾ ਖਮਿਆਜ਼ਾ ਸਮਾਜ ਨੂੰ ਭੁਗਤਣਾ ਹੀ ਪੈਣਾ ਹੈ। (Girls)
ਗੁਆਂਢੀ ਸੂਬੇ ਪੰਜਾਬ ਦੇ ਖਾਸ ਕਰਕੇ ਮਾਲਵਾ ਖੇਤਰ ਅੰਦਰ ਵੀ ਅਣਵਿਆਹੇ ਵਿਅਕਤੀਆਂ ਨਾਲ ਫਰਜੀ ਵਿਚੋਲਿਆਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹੀਆਂ ਹਨ ਹੁਣ ਕੰਨਿਆ ਭਰੂਣ ਹੱਤਿਆ ਖਿਲਾਫ ਦੇਸ਼ ਅੰਦਰ ਮੁਹਿੰਮ ਦੀ ਸਾਰਥਿਕਤਾ ਵੀ ਸਮਝ ਆਉਣੀ ਚਾਹੀਦੀ ਹੈ ਸਮਾਜ ਸ਼ਾਸਤਰੀ ਤੇ ਬੁੱਧੀਜੀਵੀ ਪਿਛਲੇ ਕਈ ਦਹਾਕਿਆਂ ਤੋਂ ਇਸ ਗੱਲ ਪ੍ਰਤੀ ਚਿੰਤਤ ਸਨ ਕਿ ਜੇਕਰ ਸਮਾਜ ਨੇ ਕੁੜੀਆਂ ਪ੍ਰਤੀ ਸੋਚ ਨਾ ਬਦਲੀ ਤਾਂ ਮੁੰਡਿਆਂ ਦੇ ਅਣਵਿਆਹੇ ਰਹਿ ਜਾਣ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ ਭਾਵੇਂ ਸਰਕਾਰਾਂ ਨੇ ਜਨਮ ਤੋਂ ਪਹਿਲਾਂ ਕੁੜੀਆਂ ਨੂੰ ਮਾਰਨ ਦਾ ਰੁਝਾਨ ਰੋਕਣ ਲਈ ਕਾਨੂੰਨਨ ਸਖ਼ਤੀ ਵੀ ਕੀਤੀ ਹੋਈ ਹੈ। (Girls)
ਪਰ ਅੰਦਰਖਾਤੇ ਅਜੇ ਇਹੀ ਰੁਝਾਨ ਹੈ ਕਿ ਪੜ੍ਹੇ-ਲਿਖੇ ਤੇ ਆਪਣੇ-ਆਪ ਨੂੰ ਆਧੁਨਿਕ ਕਹਾਉਣ ਵਾਲੇ ਲੋਕ ਵੀ ਰਿਸ਼ਵਤਖੋਰੀ ਕਾਰਨ ਕੰਨਿਆ ਭਰੂਣ ਹੱਤਿਆ ਕਰਵਾ ਰਹੇ ਹਨ ਨਿੱਜੀ ਹਸਪਤਾਲਾਂ ‘ਚ ਗਰਭ ‘ਚ ਬੱਚੇ ਦੀ ਲਿੰਗ ਜਾਂਚ ਦਾ ਗੈਰ-ਕਾਨੂੰਨੀ ਧੰਦਾ ਜਾਰੀ ਹੈ ਨਿੱਜੀ ਅਲਟ੍ਰਾਸਾਊਂਡ ਕੇਂਦਰ ਆਪਣੇ-ਆਪਣੇ ਤਰੀਕੇ ਨਾਲ ਇਹ ਧੰਦਾ ਚਾਲ ਰਹੇ ਹਨ ਦਰਅਸਲ ਪੁਲਿਸ ਕਾਰਵਾਈ ਦੀਆਂ ਖਾਮੀਆਂ ਤੇ ਲੰਮੀ ਨਿਆਂਇਕ ਪ੍ਰਕਿਰਿਆ ‘ਚੋਂ ਦੋਸ਼ੀ ਬਚ ਨਿੱਕਲਦੇ ਹਨ ਉਂਜ ਹਰਿਆਣਾ ਅੰਦਰ ਇਸ ਵਰ੍ਹੇ ਲੜਕੀਆਂ ਦੇ ਅੰਕੜੇ ‘ਚ ਸੁਧਾਰ ਹੋਇਆ ਹੈ ਇਸ ਸੂਬੇ ‘ਚ 1000 ਲੜਕਿਆਂ ਪਿੱਛੇ 950 ਲੜਕੀਆਂ ਦੀ ਪੈਦਾਇਸ਼ ਹੈ ਪਰ ਵਰਤਮਾਨ ਸੰਕਟ ਪਿਛਲੇ ਦੋ-ਤਿੰਨ ਦਹਾਕਿਆਂ ਦੀ ਦੇਣ ਹੈ ਸੰਨ 2011 ‘ਚ ਲੜਕੀਆਂ ਦੀ ਗਿਣਤੀ ਸਿਰਫ 834 ਰਹਿ ਗਈ ਸੀ ਉਨ੍ਹਾਂ ਸਾਲਾਂ ‘ਚ ਅਲਟ੍ਰਾਸਾਊਂਡ ਮਸ਼ੀਨਾਂ ਪੈਸਾ ਛਾਪਣ ਵਾਲੀਆਂ ਮਸ਼ੀਨਾਂ ਬਣ ਗਈਆਂ ਸਨ। (Girls)
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ
ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੜਕੀਆਂ ਪ੍ਰਤੀ ਸਮਾਜ ਦੀ ਸੋਚ ਬਦਲਣ ਦੇ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਅਤੇ ਖਾਪ ਪੰਚਾਇਤਾਂ ਵੀ ਕੰਨਿਆ ਭਰੂਣ ਹੱਤਿਆ ਖਿਲਾਫ ਅੱਗੇ ਆ ਰਹੀਆਂ ਹਨ, ਫਿਰ ਵੀ ਕੰਨਿਆ ਭਰੂਣ ਹੱਤਿਆ ਰੋਕਣ ਲਈ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ ਜੇਕਰ ਨੂੰਹਾਂ ਲਿਆਉਣ ਦੀ ਜ਼ਰੂਰਤ ਹੈ ਤਾਂ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਮਾਣ-ਸਨਮਾਨ ਦੇਣਾ ਪਵੇਗਾ ਹਰਿਆਣਾ ‘ਚ ਕੁੜੀਆਂ ਨੇ ਖਾਸ ਕਰਕੇ ਖੇਡਾਂ ‘ਚ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਕੇ ਪ੍ਰਸਿੱਧੀ ਹਾਸਲ ਕੀਤੀ ਹੈ ਹੁਣ ਸਮਾਂ ਹੈ ਕਿ ਕਿਸੇ ਵੀ ਕੀਮਤ ‘ਤੇ ਕੰਨਿਆ ਭਰੂਣ ਹੱਤਿਆ ਬਰਦਾਸ਼ਤ ਨਾ ਕੀਤੀ ਜਾਵੇ। (Girls)