CM Haryana: ਕਿਹਾ, ਰਿਸਰਚ ’ਚ ਪੱਛੜ ਰਹੀਆਂ ’ਵਰਸਿਟੀਆਂ ਲਈ ਬਜਟ ’ਚ ਇਸ ਵਾਰ 20 ਕਰੋੜ ਰੁਪਏ
- ‘ਗਿਆਨ ਸੇਤੂ’ ਤਹਿਤ ਸਵਰਨ ਜੈਅੰਤੀ ਹਰਿਆਣਾ ਇੰਸਟੀਚਿਊਟ ਫਾਰ ਫਿਸਕਲ ਮੈਨੇਜ਼ਮੈਂਟ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿਚਕਾਰ ਹੋਇਆ ਐੱਮਓਯੂ
CM Haryana: ਚੰਡੀਗੜ੍ਹ (ਸੱਚ ਕਹੂੰ ਨਿਊਜ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 11 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਜਨ ਕਲਿਆਣ ਲਈ ਕੀਤੇ ਗਏ ਕਾਰਜਾਂ ਅਤੇ ਨੀਤੀਆਂ ਦੇ ਪ੍ਰਭਾਵੀ ਐਗਜੀਕਿਊਸ਼ਨ ਨਾਲ ਦੇਸ਼ਵਾਸੀਆਂ ਨੂੰ ਅੱਜ ਇੱਕ ਵੱਡਾ ਸਕਾਰਾਤਮਕ ਬਦਲਾਅ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੀ ਮੂਲ ਜਿੰਮੇਵਾਰੀ ਜਨਤਾ ਦੇ ਹਿੱਤ ’ਚ ਕੰਮ ਕਰਨਾ ਹੁੰਦੀ ਹੈ ਅਤੇ ਅੱਜ ਦੇਸ਼ ਅਤੇ ਸੂਬੇ ਦੇ ਨਾਗਰਿਕ ਇਹ ਤਜ਼ਰਬਾ ਕਰ ਰਹੇ ਹਨ ਕਿ ਇਹ ਸਰਕਾਰ ਅਸਲ ’ਚ ਉਨ੍ਹਾਂ ਦੀ ਆਪਣੀ ਸਰਕਾਰ ਹੈ ਇਹੀ ਸ਼ੁਸ਼ਾਸਨ ਦਾ ਸੱਚਾ ਰੂਪ ਹੈ। ਉਨ੍ਹਾਂ ਨੇ ਰਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਇਹ ਮੰਨਦੇ ਸਨ ਕਿ ਕੇਵਲ ਪੰਜ ਸਾਲ ਪੂਰੇ ਕਰਨੇ ਹੁੰਦੇ ਹਨ ਅਤੇ ਫਿਰ ਸਰਕਾਰ ਬਦਲ ਹੀ ਜਾਂਦੀ ਹੈ, ਪਰ ਅੱਜ ਸਥਿਤੀ ਬਦਲ ਗਈ ਹੈ। ਹੁਣ ਜਨਤਾ ਬਦਲਾਅ ਨਹੀਂ, ਸਗੋਂ ਧਰਤ ’ਤੇ ਦਿਖਾਈ ਦੇਣ ਵਾਲਾ ਠੋਸ ਨਤੀਜਾ ਵਾਲਾ ਕੰਮ ਚਾਹੁੰਦੀ ਹੈ। ਮੁੱਖ ਮੰਤਰੀ ਵੀਰਵਾਰ ਨੂੰ ਪੰਚਕੂਲਾ ’ਚ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। CM Haryana
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਤਜਵੀਜ਼ਾਂ ਅਤੇ ਸਤਤ ਮੁਲਾਂਕਣ ਲਈ ‘ਨੈਸ਼ਨਲ ਐਜੂਕੇਸ਼ਨ ਇਵੈਲਿਉੂਏਸ਼ਨ ਐਂਡ ਵੇਲੀਡੇਸ਼ਨ (ਨੀਵ) ਪੋਰਟਲ’ ਦੀ ਸ਼ੁੁਰੂਆਤ ਕੀਤੀ। ਨਾਲ ਹੀ, ਮੁੱਖ ਮੰਤਰੀ ਦੀ ਹਾਜ਼ਰੀ ’ਚ ‘ਗਿਆਨ ਸੇਤੂ’ ਪਹਿਲ ਤਹਿਤ ਸਵਰਨ ਜੈਅੰਤੀ ਹਰਿਆਣਾ ਇੰਸਟੀਚਿਊਟ ਫਾਰ ਫਿਸਕਲ ਮੈਨੇਜ਼ਮੈਂਟ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਚਕਾਰ ਐੱਮਓਯੂ ’ਤੇ ਦਸਤਖਤ ਕੀਤੇ ਗਏ।
ਏਆਈ ਪ੍ਰੀ-ਬਜਟ ਫੀਡਬੈਕ ਪੋਰਟਲ ਲਾਂਚ
ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦੋ ਦਿਨ ਪਹਿਲਾਂ ਹੀ ਏਆਈ ਪ੍ਰੀ-ਬਜਟ ਫੀਡਬੈਕ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ’ਤੇ ਨਾਗਰਿਕ ਅਤੇ ਵੱਖ-ਵੱਖ ਹਿੱਤਧਾਰਕ ਆਪਣੇ ਸੁਝਾਅ ਦੇ ਸਕਦੇ ਹਨ। ਵਿਦਿਆਰਥੀ ਵੀ ਚੰਗੇ ਅਤੇ ਉਪਯੋਗੀ ਸੁਝਾਅ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿਹਾ ਕਿ ਇਹ ਬਜਟ ਸਰਕਾਰ ਦਾ ਨਹੀਂ, ਸਗੋਂ ਜਨਤਾ ਦਾ ਬਜਟ ਹੈ, ਜਿਸ ’ਚ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ। ਜ਼ਿਆਦਾ ਤੋਂ ਜ਼ਿਆਦਾ ਸੁਝਾਅ ਆਉਣਗੇ ਤਾਂ ਸੂਬੇ ਦੇ ਵਿਕਾਸ ਲਈ ਬਿਹਤਰ ਅਤੇ ਪ੍ਰਭਾਵੀ ਫੈਸਲੇ ਲਏ ਜਾ ਸਕਣਗੇ।
ਰਾਸ਼ਟਰੀ ਸਿੱਖਿਆ ਨੀਤੀ ਡਿਗਰੀ ਨਾਲ ਕੌਸ਼ਲ ਅਤੇ ਆਤਮਨਿਰਭਤਾ ’ਤੇ ਆਧਾਰਿਤ ਦੂਰਦਰਸ਼ੀ ਪਹਿਲ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਵਿੱਦਿਅਕ ਇਤਿਹਾਸ ’ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਿੱਧ ਹੋਵੇਗਾ, ਕਿਉਂਕਿ ਅੱਜ ਹਰਿਆਣਾ ਦੇ ਸਿੱਖਿਆ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ, ਜੋ ਸੂਬੇ ਦੇ ਭਵਿੱਖ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰੇਗੀ। ਅੱਜ ਹੋਏ ਸਾਰੇ ਐੱਮਓਯੂ ਦਾ ਮਕਸਦ ਦੂਰਦਰਸ਼ੀ ਸੋਚ ’ਤੇ ਆਧਾਰਿਤ ਹੈ, ਤਾਂ ਕਿ ਹਰਿਆਣਾ ਆਪਣੀਆਂ ਜੜ੍ਹਾਂ ਨਾਲ ਜੁੜਦਿਆਂ ਹੋਏ ਮਜ਼ਬੂਤੀ ਨਾਲ ਅੱਗੇ ਵਧ ਸਕੇ। ਇਸ ਕ੍ਰਮ ’ਚ 24 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਜਨ ਡਾਕਿਊਮੈਂਟ-2047 ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਸੰਕਲਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਵਿਜਨ ਤਹਿਤ ਹੈ।
ਬਜਟ ’ਚ ਪਹਿਲੀ ਵਾਰ ਰਿਸਰਚ ਲਈ 20 ਕਰੋੜ ਰੁਪਏ ਦੀ ਤਜਵੀਜ਼
ਮੁੱਖ ਮੰਤਰੀ ਨੇ ਕਿਹਾ ਕਿ ਬਜਟ ’ਚ ਪਹਿਲੀ ਵਾਰ ਰਿਸਰਚ ਲਈ 20 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ, ਜੋ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਹੈ। ਬਜਟ ਤਿਆਰ ਕਰਦਿਆਂ ਸਮੇਂ ਸਾਡੀ ਇਹ ਸਪੱਸ਼ਟ ਸੋਚ ਸੀ ਕਿ ਯੂਨੀਵਰਸਿਟੀ ਰਿਸਰਚ ਦੇ ਖੇਤਰ ’ਚ ਅੱਗੇ ਆਈਏ ਅਤੇ ਵਿਦਿਆਰਥੀ ਜ਼ਮੀਨੀ ਸਮੱਸਿਆਵਾਂ ਨਾਲ ਜੁੜਨ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਪਾਣੀ ਦਾ ਭਰਾਅ (ਵਾਟਰ ਲਾਗਿੰਗ) ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਇਸ ਲਈ ਇੱਕ ਯੂਨੀਵਰਸਿਟੀ ਇਸ ਵਿਸ਼ੇ ’ਤੇ ਡੂੰਘੀ ਰਿਸਰਚ ਕਰਕੇ ਸਥਾਈ ਹੱਲ ਸੁਝਾਏ।
Read Also : ਅਸੀਂ ਵਿਕਾਸ ਦੇ ਮੁੱਦੇ ’ਤੇ ਮੰਗਾਂਗੇ 2027 ’ਚ ਵੋਟਾਂ, ਅਕਾਲੀ-ਕਾਂਗਰਸੀ ਮੰਗ ਰਹੇ ਮੌਕਾ : ਭਗਵੰਤ ਮਾਨ













