Kanishk Chauhan: ਪਹਿਲੇ ਯੂਥ ਇੱਕ ਰੋਜ਼ਾ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ
- ਚੌਹਾਨ ਦਾ 23 ਗੇਂਦਾਂ ’ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 32 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 300 ਦੌੜਾਂ ਤੋਂ ਪਾਰ ਪਹੁੰਚਾਉਣ ’ਚ ਅਹਿਮ ਯੋਗਦਾਨ
Kanishk Chauhan: ਸਰਸਾ (ਸੱਚ ਕਹੂੰ ਨਿਊਜ)। ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਸਰਸਾ ਦੇ ਨੌਜਵਾਨ ਆਲਰਾਊਂਡਰ ਕਨਿਸ਼ਕ ਚੌਹਾਨ ਨੇ ਵਿਲੋਮੂਰ ਪਾਰਕ ’ਚ ਸਾਊਥ ਅਫਰੀਕਾ ਅੰਡਰ-19 ਖਿਲਾਫ ਖੇਡੇ ਗਏ ਯੂਥ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਇਹ ਮੁਕਾਬਲਾ 25 ਦੌੜਾਂ ਨਾਲ ਜਿੱਤਿਆ।
ਭਾਰਤ ਨੇ ਟਾਸ ਗੁਆ ਕੇ ਬੱਲੇਬਾਜ਼ੀ ਕਰਦਿਆਂ 301 ਦੌੜਾਂ ਬਣਾਈਆਂ ਸਨ ਅਤੇ ਇਸ ਦੇ ਜਵਾਬ ’ਚ ਸਾਊਥ ਅਫਰੀਕਾ ਟੀਮ 27.4 ਓਵਰਾਂ ’ਚ 4 ਵਿਕਟਾਂ ਗੁਆ ਕੇ 148 ਦੌੜਾਂ ਬਣਾ ਸਕੀ ਸੀ। ਇਸ ਦੇ ਨਾਲ ਭਾਰਤ ਨੇ ਤਿੰਨ ਮੁਕਾਬਲਿਆਂ ਦੀ ਲੜੀ ’ਚ 1-0 ਨਾਲ ਲੀਡ ਬਣਾ ਲਈ ਹੈ। ਲੜੀ ਦਾ ਦੂਜਾ ਮੁਕਾਬਲਾ ਅੱਜ 5 ਜਨਵਰੀ ਨੂੰ, ਜਦੋਂ ਕਿ ਤੀਜਾ ਮੈਚ 7 ਜਨਵਰੀ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਣਾ ਹੈ।
ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਨਿਸ਼ਕ ਚੌਹਾਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਬਦੌਲਤ ਹੀ ਉਹ ਇਸ ਮੁਕਾਮ ’ਤੇ ਪੁੱਜਿਆ ਹਾਂ ਅਤੇ ਟੀਮ ਦੀ ਜਿੱਤ ਲਈ ਯੋਗਦਾਨ ਦੇ ਰਿਹਾ ਹਾਂ।
Kanishk Chauhan
ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਿਸ਼ਕ ਨੇ ਬੱਲੇਬਾਜ਼ੀ ’ਚ ਜੌਹਰ ਦਿਖਾਉਂਦਿਆਂ 23 ਗੇਂਦਾਂ ’ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 32 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 300 ਦੌੜਾਂ ਤੋਂ ਪਾਰ ਪਹੁੰਚਾਉਣ ’ਚ ਅਹਿਮ ਯੋਗਦਾਨ ਦਿੱਤਾ।
ਉਨ੍ਹਾਂ ਨੇ ਹਰਵੰਸ਼ ਪੰਗਾਲੀਆ ਨਾਲ ਛੇਵੀਂ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ 68 ਦੌੜਾਂ ’ਤੇ ਆਪਣੀਆਂ ਚਾਰ ਅਹਿਮ ਵਿਕਟਾਂ ਗੁਆ ਚੁੱਕੀ ਸੀ, ਅਜਿਹੀ ਪਾਰੀ ਦੀ ਜ਼ਰੂਰਤ ਸੀ। ਉਸ ਦੇ ਅਨੁਸਾਰ ਕਨਿਸ਼ਕ ਚੌਹਾਨ ਨੇ ਵਿਕਟ ’ਤੇ ਟਿਕ ਕੇ ਖੇਡਦਿਆਂ 32 ਦੌੜਾਂ ਦੀ ਅਹਿਮ ਪਾਰੀ ਖੇਡੀ। ਕਨਿਸ਼ਕ ਨੇ ਗੇਂਦਬਾਜ਼ੀ ’ਚ 4.4 ਓਵਰ ’ਚ 23 ਦੌੜਾਂ ਦਿੱਤੀਆਂ।
Read Also : ਸਿਡਨੀ ਟੈਸਟ ’ਚ ਜੋ ਰੂਟ ਦਾ 41ਵਾਂ ਸੈਂਕੜਾ, ਪੋਂਟਿੰਗ ਦੀ ਬਰਾਬਰੀ
ਕਨਿਸ਼ਕ ਦੇ 5ਵੇਂ ਓਵਰ ’ਚ ਮੀਂਹ ਪੈਣ ਲੱਗ ਗਿਆ, ਉਸ ਤੋਂ ਬਾਅਦ ਖੇਡ ਰੋਕੀ ਗਈ, ਮੁੜ ਮੈਚ ਸ਼ੁਰੂ ਨਹੀਂ ਹੋਇਆ। ਦੱਸ ਦੇਈਏ ਕਿ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਕਨਿਸ਼ਕ ਚੌਹਾਨ 15 ਜਨਵਰੀ ਤੋਂ ਛੇ ਫਰਵਰੀ ਦਰਮਿਆਨ ਜਿੰਬਾਬਾਵੇ ਅਤੇ ਨਾਮੀਬੀਆ ’ਚ ਖੇਡੇ ਜਾਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਵੀ ਭਾਰਤੀ ਟੀਮ ’ਚ ਚੁਣੇ ਗਏ ਹਨ ਤੇ ਇਸ ਵਾਰ ਆਈਪੀਐੱਲ 2026 ’ਚ ਵੀ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਨਜ਼ਰ ਆਉਣਗੇ।














