India Clean Energy Transition: ਭਾਰਤ ਦੀ ਊਰਜਾ ਯਾਤਰਾ ਇਸ ਇੱਕ ਅਜਿਹੇ ਮੋੜ ’ਤੇ ਖੜੀ ਹੈ, ਜਿੱਕੇ ਮੌਕੇ ਵੀ ਹਨ ਅਤੇ ਚੁਣੌਤੀਆਂ ਵੀ ਬੀਤੇ ਕੁਝ ਸਾਲਾਂ ’ਚ ਸੌਰ ਅਤੇ ਪਵਨ ਊਰਜਾ ਦੇ ਖੇਤਰ ’ਚ ਜਿਸ ਤੇਜ਼ੀ ਨਾਲ ਤਰੱਕੀ ਹੋਈ ਹੈ, ਉਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਹੁਣ ਕੇਵਲ ਆਪਣੀ ਘਰੇਲੂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਕੌਮਾਂਤਰੀ ਊਰਜਾ ਪਰਿਵਰਤਨ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵੱਲ ਵਧ ਰਿਹਾ ਹੈ ਸਾਲ 2024 ’ਚ ਭਾਰਤ ਵੱਲੋਂ 24. 5 ਗੀਗਾਵਾਟ ਸੌਰ ਊਰਜਾ ਸਮਰੱਥਾ ਦਾ ਜੋੜਿਆ ਜਾਣਾ ਇਸ ਬਦਲਾਅ ਦਾ ਠੋਸ ਪ੍ਰਮਾਣ ਹੈ ਇਸ ਪ੍ਰਾਪਤੀ ਨਾਲ ਭਾਰਤ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਸਥਾਰ ਕਰਨ ਵਾਲਾ ਦੇਸ਼ ਬਣ ਗਿਆ ਇਹ ਕੇਵਲ ਤਕਨੀਕੀ ਜਾਂ ਉਦਯੋਗਿਕ ਸਫਲਤਾ ਨਹੀਂ ਹੈ। India Clean Energy Transition
ਇਹ ਵੀ ਪੜ੍ਹੋ : Vote Counting Punjab: ਸੀਸੀਟੀਵੀ ਦੀ ਰਿਕਾਰਡਿੰਗ ’ਚ ਹੋਵੇ ਵੋਟਾਂ ਦੀ ਗਿਣਤੀ, ਹਾਈਕੋਰਟ ਪੁੱਜੀ ਕਾਂਗਰਸ
ਸਗੋਂ ਉਸ ਸੋਚ ਦਾ ਪ੍ਰਤੀਕ ਹੈ ਜਿਸ ’ਚ ਊਰਜਾ ਸੁਰੱਖਿਆ, ਵਾਤਾਵਰਨ ਸੁਰੱਖਿਆ ਅਤੇ ਆਰਥਿਕ ਵਿਕਾਸ ਨੂੰ ਇਕੱਠਾ ਅੱਗੇ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਵਿਸ਼ਵ ਪੱਧਰ ’ਤੇ ਵੀ ਭਾਰਤ ਦੀ ਇਹ ਭੂਮਿਕਾ ਹੁਣ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤੀ ਜਾ ਰਹੀ ਹੈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ 2025 ਦੀ ਜਲਵਾਯੂ ਰਿਪੋਰਟ ’ਚ ਭਾਰਤ ਨੂੰ ਬ੍ਰਾਜੀਲ ਅਤੇ ਚੀਨ ਨਾਲ ਉਨ੍ਹਾਂ ਦੇਸ਼ਾਂ ਦੀ ਸ੍ਰੇਣੀ ’ਚ ਰੱਖਿਆ ਗਿਆ ਹੈ, ਜੋ ਨਵੀਨੀਕਰਨ ਊਰਜਾ ਦੇ ਖੇਤਰ ’ਚ ਅਗਵਾਈ ਕਰ ਰਹੇ ਹਨ ਇਹ ਮਾਨਤਾ ਦੱਸਦੀ ਹੈ ਕਿ ਭਾਰਤ ਦਾ ਊਰਜਾ ਪਰਿਵਤਰਨ ਕੇਵਲ ਰਾਸ਼ਟਰੀ ਹਿੱਤਾਂ ਤੱਕ ਸੀਮਿਤ ਨਹੀਂ ਹੈ, ਸਗੋਂ ਉਹ ਕੌਮਾਂਤਰੀ ਜਲਵਾਯੂ ਟੀਚਿਆਂ ’ਚ ਵੀ ਸਾਰਥਿਕ ਯੋਗਦਾਨ ਦੇ ਰਿਹਾ ਹੈ।
ਜੈਵਿਕ ਬਾਲਣ ਆਧਾਰਿਤ ਅਰਥਵਿਵਸਥਾ ਨਾਲ ਹਰੀ ਊਰਜਾ ਵੱਲ ਵਧਣਾ ਅੱਜ ਕੇਵਲ ਬਦਲ ਨਹੀਂ, ਸਗੋਂ ਜ਼ਰੂਰਤ ਬਣ ਗਿਆ ਹੈ, ਅਤੇ ਭਾਰਤ ਇਸ ਦਿਸ਼ਾ ’ਚ ਮੁਕਾਬਲਾਤਨ ਤੇਜ਼ ਕਦਮ ਵਧਾ ਰਿਹਾ ਹੈ ਨਵੀਨੀਕਰਨ ਊਰਜਾ ਦਾ ਇਹ ਵਿਸਥਾਰ ਭਾਰਤ ਦੀ ਅਰਥਵਿਵਸਥਾ ਅਤੇ ਸਮਾਜ ਦੋਵਾਂ ’ਤੇ ਡੂੰਘਾ ਅਸਰ ਪਾ ਰਿਹਾ ਹੈ ਸਾਲ 2023 ’ਚ ਸਵੱਛ ਊਰਜਾ ਖੇਤਰ ਨੇ ਦਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਰੁਜ਼ਗਾਰ ਦਿੱਤਾ ਅਤੇ ਸਕਲ ਘਰੇਲੂ ਉਤਪਾਦ ਦਾ ਵਾਧੇ ’ਚ ਲੱਗਭੱਗ ਪੰਜ ਫੀਸਦੀ ਦਾ ਯੋਗਦਾਨ ਕੀਤਾ ਪੇਂਡੂ ਭਾਰਤ ’ਚ ਆਫ-ਗ੍ਰਿਡ ਸੂਰਜੀ ਪ੍ਰਣਾਲੀਆਂ ਨੇ ਹਜਾਰਾਂ ਪਰਿਵਾਰਾਂ ਦੇ ਜੀਵਨ ’ਚ ਬਦਲਾਅ ਲਿਆਂਦਾ ਹੈ।
ਜਿਹੜੇ ਇਲਾਕਿਆਂ ’ਚ ਸਾਲਾਂ ਤੱਕ ਬਿਜਲੀ ਪੁੱਜ ਨਹੀਂ ਸਕੀ ਸੀ, ਉਥੇ ਅੱਜ ਸੌਰ ਊਰਜਾ ਨਾਲ ਘਰ ਰੌਸ਼ਨ ਹੋ ਰਹੇ ਹਨ, ਛੋਟੇ ਕਾਰੋਬਾਰ ਚੱਲ ਰਹੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਲਈ ਬਿਹਤਰ ਮਾਹੌਲ ਬਣ ਰਿਹਾ ਹੈ ਇਹ ਦਰਸ਼ਾਉਂਦਾ ਹੈ ਕਿ ਸਵੱਛ ਊਰਜਾ ਕੇਵਲ ਵਾਤਾਵਰਨ ਦੀ ਰੱਖਿਆ ਦਾ ਸਾਧਨ ਨਹੀਂ ਹੈ, ਸਗੋਂ ਸਮਾਜਿਕ ਸਮਾਨਤਾ ਅਤੇ ਸਮੁੱਚੇ ਵਿਕਾਸ ਦਾ ਵੀ ਜਰੀਆ ਹੈ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਸਥਾਪਨਾ ’ਚ ਭਾਰਤ ਦੀ ਮੋਹਰੀ ਭੂਮਿਕਾ ਇਸ ਸੋਚ ਨੂੰ ਮਜ਼ਬੂਤ ਕਰਦੀ ਹੈ ਹਲਾਂਕਿ, ਇਸ ਊਰਜਾ ਪਰਿਵਰਤਨ ਦੀ ਯਾਤਰਾ ਉਦੋਂ ਤੱਕ ਪੂਰੀ ਨਹੀਂ ਹੋ ਸਕਦੀ, ਜਦੋਂ ਤੱਕ ਇਸ ਦੇ ਪਿੱਛੇ ਮਜ਼ਬੂਤ ਵਿੱਤੀ ਆਧਾਰ ਨਾ ਹੋਵੇ। India Clean Energy Transition
ਅੱਜ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜਲਵਾਯੂ ਵਿਤ ਦੀ ਹੈ ਤਕਨੀਕ ਮੁਹੱਈਆ ਹੈ, ਨੀਤੀਆਂ ਬਣ ਰਹੀਆਂ ਹਨ ਅਤੇ ਸਿਆਸੀ ਇੱਛਾ ਸ਼ਕਤੀ ਵੀ ਦਿਖਾਈ ਦਿੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਜ਼ਮੀਨ ’ਤੇ ਉਤਾਰਨ ਲਈ ਭਾਰੀ ਮਾਤਰਾ ’ਚ ਪੁੂੰਜੀ ਦੀ ਜ਼ਰੂਰਤ ਹੈ ਅੰਤਰਰਾਸ਼ਟਰੀ ਨਵੀਨੀਕਰਨ ਊਰਜਾ ਏਜੰਸੀ ਅਨੁਸਾਰ, ਜੇਕਰ ਭਾਰਤ 1. 5 ਡਿਗਰੀ ਸੈਲਸੀਅਸ ਦੇ ਤਾਪਮਾਨ ਟੀਚੇ ਅਨੁਸਾਰ ਵਿਕਾਸ ਪਥ ਅਪਣਾਉਂਦਾ ਹੈ, ਤਾਂ 2050 ਤੱਕ ਉਸ ਦੀ ਔਸਤ ਆਰਥਿਕ ਵਾਧਾ ਦਰ ’ਚ ਜਿਕਰਯੋਗ ਵਾਧਾ ਹੋ ਸਕਦਾ ਹੈ ਪਰ ਇਸ ਲਈ 2030 ਤੱਕ ਲੱਗਭਗ ਡੇਢ ਤੋਂ ਢਾਈ ਟ੍ਰਿਲੀਅਨ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ ਇਹ ਪੂੰਜੀ ਕੇਵਲ ਸੌਰ ਅਤੇ ਪਵਨ ਪਲਾਂਟਾਂ ਲਈ ਨਹੀਂ।
ਸਗੋਂ ਮਜ਼ਬੂਤ ਬਿਜਲੀ ਗਰਿੱਡ, ਊਰਜਾ ਭੰਡਾਰ, ਹਰਿਤ ਹਾਈਡ੍ਰੋਜ਼ਨ, ਸਵੱਛ ਆਵਾਜਾਈ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਦੇ ਵਿਕਾਸ ਲਈ ਵੀ ਜ਼ਰੂਰੀ ਹੈ ਭਾਰਤ ਨੇ ਗਰੀਨ ਵਿੱਤ ਖੇਤਰ ’ਚ ਵੀ ਹੌਲੀ-ਹੌਲੀ ਮਜ਼ਬੂਤ ਕਦਮ ਵਧਾਏ ਹਨ 2024 ਤੱਕ ਦੇਸ਼ ’ਚ ਗਰੀਨ, ਸ਼ੋਸ਼ਲ ਅਤੇ ਸਸਟੇਨੇਬਿਲਟੀ-ਲਿੰਕਡ ਬਾਂਡ ਜਰੀਏ ਤੋਂ ਲੱਗਭੱਗ 55.9 ਅਰਬ ਡਾਲਰ ਇਕੱਠੇ ਕੀਤੇ ਗਏ ਸਨ ਇਹ ਅੰਕੜਾ ਕੁਝ ਹੀ ਸਾਲਾਂ ’ਚ ਤੇਜ਼ੀ ਨਾਲ ਵਧਿਆ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਨਿਵੇਸ਼ਕਾਂ ਦਾ ਭਰੋਸਾ ਸਵੱਛ ਅਤੇ ਟਿਕਾਊਂ ਯੋਜਨਾਵਾਂ ’ਚ ਵਧ ਰਿਹਾ ਹੈ ਆਉਣ ਵਾਲੇ ਸਾਲਾਂ ’ਚ ਇਹ ਨਿਵੇਸ਼ ਹੋਰ ਵਧਣ ਦੀ ਸੰਭਾਵਨਾ ਹੈ। India Clean Energy Transition
ਫਿਰ ਵੀ, ਇਸ ਪੂੰਜੀ ਦਾ ਵੱਡਾ ਹਿੱਸਾ ਵੱਡੇ ਕਾਰਪੋਰੇਟ ਗਰੁੱਪਾਂ ਤੱਕ ਸੀਮਿਤ ਹੈ ਛੋਟੇ ਅਤੇ ਮੱਧਮ ਉਦਮ, ਸਥਾਨਕ ਨਵਾਚਾਰਕਰਤਾ ਅਤੇ ਪੇਂਡੂ ਪੱਧਰ ’ਤੇ ਕੰਮ ਕਰਨ ਵਾਲੇ ਊਰਜਾ ਉਦਮੀ ਹਾਲੇ ਵੀ ਵਿੱਤੀ ਵਸੀਲਿਆਂ ਦੀ ਘਾਟ ਨਾਲ ਜੂਝ ਰਹੇ ਹਨ ਇਹ ਉਹ ਬਿੰਦੂ ਹਨ, ਜਿੱਥੇ ਨੀਤੀ ਅਤੇ ਵਿੱਤ ਵਿਚਕਾਰ ਸੰਤੁਲਨ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਜੇਕਰ ਭਾਰਤ ਨੂੰ ਆਪਣੇ ਸਵੱਛ ਉੂਰਜਾ ਟੀਚਿਆਂ ਨੂੰ ਸਮੇਂ ’ਤੇ ਅਤੇ ਵਿਆਪਕ ਪੱਧਰ ’ਤੇ ਹਾਸਲ ਕਰਨਾ ਹੈ, ਤਾਂ ਵਿੱਤੀ ਰਣਨੀਤੀਆਂ ’ਚ ਵੰਨ-ਸੁਵੰਨਤਾ ਲਿਆਉਣਾ ਹੋਵੇਗੀ ਮਿਸ਼ਰਿਤ ਵਿੱਤ ਵਰਗੇ ਮਾਡਲ, ਜਿਨ੍ਹਾਂ ’ਚ ਜਨਤਕ ਅਤੇ ਨਿੱਜੀ ਪੂੰੂਜੀ ਨੂੰ ਨਾਲ ਲਿਆਂਦਾ ਜਾਂਦਾ ਹੈ।
ਇਸ ਦਿਸ਼ਾ ’ਚ ਪ੍ਰਭਾਵੀ ਸਾਬਤ ਹੋ ਸਕਦੇ ਹਨ ਰਿਆਇਤੀ ਕਰਜ਼ੇ, ਅੰਸ਼ਕ ਗਾਰੰਟੀ ਅਤੇ ਜੋਖ਼ਿਮ ਸਾਂਝਾਕਰਨ ਤੰਤਰ ਨਿਵੇਸ਼ਕਾਂ ਲਈ ਜੋਖ਼ਿਮ ਘੱਟ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਨਵੇਂ ਖੇਤਰਾਂ ’ਚ ਨਿਵੇਸ਼ ਲਈ ਪ੍ਰੇਰਿਤ ਕਰ ਸਕਦੇ ਹਨ ਇਸ ਦੇ ਨਾਲ ਹੀ, ਕੇਂਦਰ ਅਤੇ ਸੂਬਾ ਸਰਕਾਰ ਨੂੰ ਟੈਕਸ ਛੋਟ, ਸਰਲ ਨਿਯਾਮਿਕ ਢਾਂਚੇ ਅਤੇ ਲੰਮੇ ਸਮੇਂ ਦੀ ਨੀਤੀ ਸਪੱਸ਼ਟਤਾ ਜਰੀਏ ਨਾਲ ਨਿਜੀ ਪੂੰਜੀ ਨੂੰ ਆਕਰਸ਼ਿਤ ਕਰਨਾ ਪਵੇਗਾ ਭਾਰਤ ਕੋਲ ਪੈਂਨਸ਼ਨ ਫੰਡ, ਬੀਮਾ ਕੰਪਨੀਆਂ ਅਤੇ ਹੋਰ ਸੰਸਥਾਗਤ ਨਿਵੇਸ਼ਕਾਂ ਦੇ ਰੂਪ ’ਚ ਵੱਡੀ ਘਰੇਲੂ ਪੂੰਜੀ ਵੀ ਮੌਜੂਦ ਹੈ ਜੇਕਰ ਸਹੀ ਢਾਂਚਾ ਸੁਧਾਰਾਂ ਨਾਲ ਇਸ ਪੂੰਜੀ ਦਾ ਇੱਕ ਹਿੱਸਾ ਜਲਵਾਯੁੂ-ਅਨੁਕੂਲ ਯੋਜਨਾਵਾਂ ’ਚ ਲਾਇਆ ਜਾਵੇ।
ਤਾਂ ਵਿੱਤੀ ਅੰਤਰ ਨੂੰ ਕਾਫੀ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ ਕਾਰਬਨ ਕੇ੍ਰਡਿਟ ਟੇ੍ਰਡਿੰਗ ਵਰਗੀਆਂ ਯੋਜਨਾਵਾਂ ਵੀ ਨਵੇਂ ਮੌਕੇ ਖੋਲ ਸਕਦੀਆਂ ਹਨ, ਬਸ਼ਰਤੇ ਉਨ੍ਹਾਂ ਨੂੰ ਪਾਰਦਰਸ਼ੀ ਅਤੇ ਨਿਆਂਪੂਰਨ ਤਰੀਕੇ ਨਾਲ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ, ਤਕਨੀਕੀ ਨਵਾਚਾਰ ਵਰਗੇ ਬਣੌਟੀ ਬੁੱਧੀਮਤਾ ਜਰੀਏ ਨਾਲ ਜੋਖ਼ਿਮ ਦਾ ਮੁਲਾਂਕਣ ਅਤੇ ਡਿਜੀਟਲ ਪਲੇਟਫਾਰਮਾਂ ਜਰੀਏ ਨਿਵੇਸ਼ ਦੀ ਨਿਗਰਾਨੀ, ਜਲਵਾਯੂ ਵਿੱਤ ਨੂੰ ਜ਼ਿਆਦਾ ਪ੍ਰਭਾਵੀ ਬਣਾ ਸਕਦੇ ਹਨ ਇਹ ਸਮਝਣਾ ਜ਼ਰੂਰੀ ਹੈ ਕਿ ਜਲਵਾਯੂ ਵਿੱਤ ਕੇਵਲ ਅਰਥਿਕ ਵਿਸ਼ਾ ਨਹੀਂ ਹੈ।
ਸਗੋਂ ਇਹ ਜਲਵਾਯੂ ਨਿਆਂ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਵਿਕਸਿਤ ਦੇਸ਼ਾਂ ਵੱਲੋਂ ਕੀਤੇ ਗਏ ਵਿੱਤੀ ਵਾਅਦਿਆਂ ਦੇ ਬਿਨਾਂ ਵਿਕਾਸ਼ਸ਼ੀਲ ਦੇਸ਼ਾਂ ਲਈ ਊਰਜਾ ਪਰਿਵਤਰਨ ਦੀ ਰਾਹ ਮੁਸ਼ਕਿਲ ਹੋ ਜਾਂਦੀ ਹੈ ਭਾਰਤ ਵਰਗੇ ਦੇਸ਼, ਜਿੱਥੇ ਵਿਕਾਸ ਦੀ ਕਈ ਮੁੱਢਲੀਆਂ ਜ਼ਰੂਰਤਾਂ ਹਾਲੇ ਵੀ ਅਧੂਰੀਆਂ ਹਨ, ਇਕੱਲੇ ਆਪਣੇ ਵਸੀਲਿਆਂ ਨਾਲ ਗਰੀਨ ਅਰਥਵਿਵਸਥਾ ਦਾ ਪੂਰਾ ਬੋਝ ਨਹੀਂ ਚੁੱਕ ਸਕਦੇ ਇਸ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਨਿਆਂਸੰਗਤ ਵਿੱਤੀ ਪ੍ਰਵਾਹ ਜ਼ਰੂਰੀ ਹੈ। India Clean Energy Transition
ਆਖ਼ਰ : ਭਾਰਤ ਦਾ ਸਵੱਛ ਊਰਜਾ ਅਭਿਆਨ ਕੇਵਲ ਬਿਜਲੀ ਪੈਦਾਵਰ ਵਧਾਉਣ ਦੀ ਯੋਜਨਾ ਨਹੀਂ ਹੈ, ਸਗੋਂ ਇਹ ਭਵਿੱਖ ਦੀ ਅਰਥਵਿਵਸਥਾ, ਸਮਾਜ ਅਤੇ ਵਾਤਾਵਰਨ ਨੂੰ ਅਕਾਰ ਦੇਣ ਦੀ ਪ੍ਰਕਿਰਿਆ ਹੈ ਇਹ ਯਾਤਰਾ ਫਿਰ ਸਫਲ ਹੋਵੇਗੀ, ਜਦੋਂ ਇਸ ਦੇ ਨਾਲ ਮਜ਼ਬੂਤ ਅਤੇ ਸਮਾਵੇਸ਼ੀ ਵਿੱਤੀ ਢਾਂਚਾ ਖੜਾ ਕੀਤਾ ਜਾਵੇ ਊਰਜਾ ਨਾਲ ਰੌਸ਼ਨੀ ਫਿਰ ਹੀ ਸਥਾਈ ਹੋਵੇਗਾ, ਜਦੋਂ ਵਿੱਤ ਉਸ ਦਾ ਮਜ਼ਬੂਤ ਸਹਾਰਾ ਬਣੇ ਨਹੀਂ ਤਾਂ ਇਹ ਊਰਜਾ ਪਰਿਵਰਤਨ ਇੱਕ ਅਧੂਰੀ ਕ੍ਰਾਂਤੀ ਬਣ ਕੇ ਰਹਿ ਜਾਣ ਦਾ ਜੋਖ਼ਿਮ ਉਠਾਏਗਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਇਹੀ ਹੈ ਕਿ ਸਵੱਛ ਊਰਜਾ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਜਲਵਾਯੂ ਵਿਤ ਨੂੰ ਉਸ ਤੇਜ਼ੀ ਅਤੇ ਪਹਿਲ ਨਾਲ ਅੱਗੇ ਵਧਾਇਆ ਜਾਵੇ। India Clean Energy Transition
ਇਹ ਲੇਖਕ ਦੇ ਆਪਣੇ ਵਿਚਾਰ ਹਨ
ਨੁਪੇਂਦਰ, ਅਭਿਸ਼ੇਕ ਨੁਪ














