
Dr BR Ambedkar: (ਅਨਿਲ ਲੁਟਾਵਾ) ਅਮਲੋਹ। ਪਿੰਡ ਮਾਜਰੀ ਕਿਸ਼ਨੇ ਵਾਲ਼ੀ ਵਿਖੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਅਗਵਾਈ ਵਿੱਚ ਅਤੇ ਡਾ. ਤੀਰਥ ਬਾਲਾ ਦੀ ਰਹਿਨੁਮਾਈ ‘ਤੇ ਦੇਖ ਰੇਖ ਵਿੱਚ ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਅਮਲੋਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 69ਵਾਂ ਪ੍ਰੀਨਿਰਵਾਣ ਦਿਵਸ ਦੇ ਸੰਦਰਭ ਮੌਕੇ ਸੋਹਨ ਲਾਲ ਸਾਂਪਲਾ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ (ਜਰਮਨੀ) ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅੰਬੇਦਕਰ ਭਵਨ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ। ਸਾਦੇ ਪਰ ਪ੍ਰਭਾਵਸ਼ਾਲੀ ਇਸ ਸਮਾਗਮ ਵਿੱਚ ਅਮਰੀਕ ਸਿੰਘ ਅਮਲੋਹ ਵੱਲੋਂ ‘ਜੀ ਆਇਆਂ’ ਕਿਹਾ ਗਿਆ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਗਿਆ।
ਡਾ. ਤੀਰਥ ਬਾਲਾ ਨੇ ਸਾਂਪਲਾ ਪਰਿਵਾਰ ਦੇ ਅੰਬੇਦਕਰ ਮਿਸ਼ਨ ਨੂੰ ਦਿੱਤੇ ਜਾ ਰਹੇ ਪੂਰਨ ਸਹਿਯੋਗ ਦੀ ਜਾਣਕਾਰੀ ਦਿੰਦਿਆਂ ਉਹਨਾਂ ਦਾ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸਥਾਪਿਤ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਕਿਹੜੇ-ਕਿਹੜੇ ਹੱਕ ਲੈ ਕੇ ਦਿੱਤੇ। ਅੱਜ ਉਹਨਾਂ ਹੱਕਾਂ ’ਤੇ ਡਾਕਾ ਵੱਜ ਰਿਹਾ ਹੈ। ਜਨਤਾ ਖ਼ਾਸ ਕਰਕੇ ਔਰਤਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਵਿੱਚ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ: India-Russia partnership: ਬਦਲਦੀ ਦੁਨੀਆ ’ਚ ਭਾਰਤ-ਰੂਸ ਦੀ ਅਟੁੱਟ ਸਾਂਝੇਦਾਰੀ
ਅੰਤ ਵਿੱਚ ਡਾ. ਗੁਰਸ਼ਰਨ ਸਿੰਘ ਵੱਲੋਂ ਸਾਰਿਆਂ ਦਾ ਇੱਥੇ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ ਮੁੱਲਾਂਪੁਰੀ, ਬਲਜੀਤ ਸਿੰਘ ਸਲਾਣਾ, ਗੁਰਚਰਨ ਸਿੰਘ ਖਨਿਆਣ ਅਤੇ ਹੋਰ ਬੁਲਾਰਿਆਂ ਨੇ ਬੋਲਦਿਆਂ ਬਾਬਾ ਸਾਹਿਬ ਜੀ ਦੀ ਸਮਾਜ ਨੂੰ ਦਿੱਤੀ ਹੋਈ ਦੇਣ ਦੀ ਗੱਲ ਕੀਤੀ ਅਤੇ ਉਹਨਾਂ ਦੇ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਮੱਘਰ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਵੜੈਚ, ਸਤਵੀਰ ਸਿੰਘ ਅਮਲੋਹ, ਸ਼ਿੰਗਾਰਾ ਸਿੰਘ ਜੀਐਮ, ਦਰਸ਼ਨ ਸਿੰਘ ਸਲਾਣੀ, ਰਾਜਿੰਦਰ ਸਿੰਘ ਲੱਲੋਂ, ਰਵਿੰਦਰ ਸਿੰਘ ਰਾਏਪੁਰ, ਅਵਤਾਰ ਸਿੰਘ ਭਾਂਬਰੀ, ਕਰਨੈਲ ਸਿੰਘ,ਗੁਰਦੀਪ ਸਿੰਘ,ਅਮਰਜੀਤ ਸਿੰਘ, ਗੁਰਿੰਦਰ ਸਿੰਘ,ਹੰਸਰਾਜ, ਸ਼ਿੰਦਰਪਾਲ ਸਿੰਘ ਮੀਆਂਪੁਰ, ਸ਼ਿੰਗਾਰਾ ਸਿੰਘ ਮਾਜਰੀ, ਦੀਪਕ, ਪ੍ਰਭਜੋਤ ਸਿੰਘ ਮਾਜਰੀ, ਜਸਪਾਲ ਸਿੰਘ ਮਾਜਰੀ,ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਕਮਲਦੀਪ ਕੌਰ, ਗੁਰਸ਼ਰਨ ਕੌਰ, ਕਮਲਜੀਤ ਕੌਰ ਤੋਂ ਇਲਾਵਾ ਮਾਜਰੀ ਪਿੰਡ ਦੇ ਪਤਵੰਤੇ ਹਾਜਰ ਸਨ। Dr BR Ambedkar













