‘ਆਪ’ ਸੰਸਦ ਮੈਂਬਰ Raghav Chadha ਨੇ ਚੁੱਕਿਆ ਗਿਗ ਵਰਕਰਾਂ ਦਾ ਮੁੱਦਾ

Raghav Chadha
‘ਆਪ’ ਸੰਸਦ ਮੈਂਬਰ Raghav Chadha ਨੇ ਚੁੱਕਿਆ ਗਿਗ ਵਰਕਰਾਂ ਦਾ ਮੁੱਦਾ

Raghav Chadha: ‘ਇਹ ਲੋਕ ਰੋਬੋਟ ਨਹੀਂ, 10 ਮਿੰਟਾਂ ’ਚ ਡਿਲਿਵਰੀ ਸੱਭਿਆਚਾਰ ਖਤਮ ਹੋਵੇ’

Raghav Chadha: ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਗਿਗ ਵਰਕਰਾਂ ਦੀ ਸੁਰੱਖਿਆ ਅਤੇ ਦੁਰਦਸ਼ਾ ਦਾ ਮੁੱਦਾ ਉਠਾਇਆ। ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਡਿਲਿਵਰੀ ਲੜਕਿਆਂ ਅਤੇ ਹੋਰ ਗਿਗ ਵਰਕਰਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ ਅਤੇ ਕੰਪਨੀਆਂ ਵੱਲੋਂ ਥੋਪੇ ਜਾ ਰਹੇ 10-ਮਿੰਟ ਦੇ ਡਿਲੀਵਰੀ ਮਾਡਲ ਨੂੰ ਤੁਰੰਤ ਖਤਮ ਕਰੇ। ਉਨ੍ਹਾਂ ਕਿਹਾ ਕਿ ਜ਼ੋਮੈਟੋ, ਸਵਿਗੀ, ਬਲਿੰਕਿਟ ਅਤੇ ਜ਼ੈਪਟੋ ਵਰਗੇ ਪਲੇਟਫਾਰਮਾਂ ਦੇ ਡਿਲਿਵਰੀ ਭਾਈਵਾਲ ਅਤੇ ਅਰਬਨ ਕੰਪਨੀ ਦੇ ਸੇਵਾ ਪ੍ਰਦਾਤਾ, ਸੱਚਮੁੱਚ ਭਾਰਤੀ ਅਰਥਵਿਵਸਥਾ ਦੇ ਅਦਿੱਖ ਪਹੀਏ ਹਨ, ਪਰ ਇਨ੍ਹਾਂ ਕੰਪਨੀ ਮਾਲਕਾਂ ਦੇ ਅਰਬਾਂ ਡਾਲਰ ਦੀ ਵੈਲਿਊਏਸ਼ਨ ਇਨ੍ਹਾਂ ਮਿਹਨਤੀ ਲੋਕਾਂ ਦੀ ਟੁੱਟੀ ਹੋਈ ਕਮਰ ਅਤੇ ਜੋਖਮ ਭਰੀਆਂ ਜ਼ਿੰਦਗੀਆਂ ’ਤੇ ਖੜ੍ਹੀ ਹੈ।

Raghav Chadha

ਰਾਘਵ ਚੱਢਾ ਨੇ ਕਿਹਾ ਕਿ ਹਰ ਵਾਰ ਜਦੋਂ ਅਸੀਂ ਆਪਣੇ ਫ਼ੋਨ ’ਤੇ ਇੱਕ ਬਟਨ ਦਬਾਉਂਦੇ ਹਾਂ ਅਤੇ ਇੱਕ ਸੁਨੇਹਾ ਪ੍ਰਾਪਤ ਕਰਦੇ ਹਾਂ ਕਿ ‘ਤੁਹਾਡਾ ਆਰਡਰ ਰਸਤੇ ’ਚ ਹੈ’, ਜਾਂ ‘ਤੁਹਾਡੀ ਰਾਈਡ ਆ ਗਈ ਹੈ’, ਤਾਂ ਉਸ ਦੇ ਪਿੱਛੇ ਕੋਈ ਇਨਸਾਨ ਹੁੰਦਾ ਹੈ ਜੋ ਸਮੇਂ ਸਿਰ ਮੰਜ਼ਿਲ ’ਤੇ ਪਹੁੰਚਣ ਲਈ ਰੈੱਡ ਸਿਗਨਲ ਜੰਪ ਕਰਦਾ ਹੈ। ਉਹ ਤੇਜ਼ ਰਫ਼ਤਾਰ ਨਾਲ ਬਾਈਕ ਚਲਾਉਂਦੇ ਹਨ। ਸਿਰਫ਼ ਇੱਕ ਮਿੰਟ ਦੀ ਦੇਰੀ ਨਾਲ ਉਨ੍ਹਾਂ ਦੀ ਰੇਟਿੰਗ ਵਿੱਚ ਗਿਰਾਵਟ ਆਉਂਦੀ ਹੈ, ਪ੍ਰੋਤਸਾਹਨ ਵਿੱਚ ਕਟੌਤੀ ਹੁੰਦੀ ਹੈ, ਜਾਂ ਕਈ ਵਾਰ ਉਨ੍ਹਾਂ ਦੀ ਆਈਡੀ ਵੀ ਬਲਾਕ ਹੋ ਜਾਂਦੀ ਹੈ। Raghav Chadha

ਚੱਢਾ ਨੇ ਸਦਨ ਵਿੱਚ ਤਿੰਨ ਵੱਡੀਆਂ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ। 10-ਮਿੰਟ ਦਾ ਡਿਲੀਵਰੀ ਮਾਡਲ ਰਾਈਡਰਾਂ ਨੂੰ ਮਾੜੀਆਂ ਰੇਟਿੰਗਾਂ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਨੂੰ ਤੋੜ ਕੇ ਰੋਜ਼ਾਨਾ ਆਪਣੀ ਜਾਨ ਜ਼ੋਖਮ ਵਿੱਚ ਪਾਉਣ ਲਈ ਮਜ਼ਬੂਰ ਕਰਦਾ ਹੈ। ਮੁਲਾਜ਼ਮ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਬਹੁਤ ਜ਼ਿਆਦਾ ਗਰਮੀ, ਠੰਢ, ਪ੍ਰਦੂਸ਼ਣ ਅਤੇ ਮੀਂਹ ਵਿੱਚ 12-14 ਘੰਟੇ ਕੰਮ ਕਰਦੇ ਹਨ। ਕੋਈ ਸਥਾਈ ਨੌਕਰੀ ਨਹੀਂ, ਕੋਈ ਸਹੀ ਬੀਮਾ ਨਹੀਂ, ਕੋਈ ਡਾਕਟਰੀ ਕਵਰੇਜ਼ ਨਹੀਂ ਅਤੇ ਭਵਿੱਖ ਦੀ ਕੋਈ ਗਰੰਟੀ ਨਹੀਂ, ਇਹ ਸਭ ਉਨ੍ਹਾਂ ਨੂੰ ਅਸੁਰੱਖਿਅਤ ਅਤੇ ਮਜ਼ਬੂਰ ਬਣਾਉਂਦੇ ਹਨ।

Raghav Chadha

ਰਾਘਵ ਚੱਢਾ ਨੇ ਕਿਹਾ ਕਿ ਇਹ ਲੋਕ ਰੋਬੋਟ ਨਹੀਂ ਹਨ। ਉਹ ਕਿਸੇ ਦੇ ਪਿਤਾ, ਕਿਸੇ ਦੇ ਪਤੀ, ਕਿਸੇ ਦੇ ਭਰਾ ਅਤੇ ਕਿਸੇ ਦੇ ਪੁੱਤਰ ਹਨ। ਆਪਣਾ ਦਰਦ ਛੁਪਾਉਂਦੇ ਹੋਏ ਉਹ ਤੁਹਾਨੂੰ ਮੁਸਕਰਾਹਟ ਨਾਲ ਤੁਹਾਡਾ ਪਾਰਸਲ ਸੌਂਪਦੇ ਹਨ ਅਤੇ ਕਹਿੰਦੇ ਹਨ, ‘ਸਰ, ਕਿਰਪਾ ਕਰਕੇ ਮੈਨੂੰ ਪੰਜ-ਸਟਾਰ ਰੇਟਿੰਗ ਦਿਓ।’ ਉਨ੍ਹਾਂ ਸੰਸਦ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ 10 ਮਿੰਟਾਂ ਦੀ ਡਿਲਿਵਰੀ ਦੇ ਦਬਾਅ ’ਤੇ ਗੰਭੀਰਤਾ ਨਾਲ ਚਰਚਾ ਕਰੇ ਅਤੇ ਗਿਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ’ਤੇ ਵਿਚਾਰ ਕਰੇ। ਦੇਸ਼ ਇਨ੍ਹਾਂ ਚੁੱਪ ਯੋਧਿਆਂ ਦੀ ਮਿਹਨਤ ’ਤੇ ਚੱਲਦਾ ਹੈ। ਸਾਨੂੰ ਉਨ੍ਹਾਂ ਦੀ ਇੱਜ਼ਤ, ਸੁਰੱਖਿਆ ਅਤੇ ਉਚਿਤ ਤਨਖਾਹ ਯਕੀਨੀ ਬਣਾਉਣੀ ਚਾਹੀਦੀ ਹੈ।