ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Workers Prote...

    Workers Protest: ਮਜ਼ਦੂਰਾਂ ਨੇ ਪੁਲਿਸ ਚੌਂਕੀ ਅਨਾਜ ਮੰਡੀ ਵਿਖੇ ਦਿੱਤਾ ਰੋਸ ਧਰਨਾ

    Workers-Protest
    ਸੁਨਾਮ: ਪੁਲਿਸ ਚੌਂਕੀ ਅਨਾਜ ਮੰਡੀ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਦੇ ਹੋਏ ਜਥੇਬੰਦੀ ਦੇ ਲੋਕ।

    ਮਾਮਲਾ ਠੇਕੇਦਾਰਾਂ ਵੱਲੋਂ ਮਜਦੂਰਾਂ ਦੀ ਕੁੱਟਮਾਰ ਕਰਨ ਦਾ

    • ਐੱਸ.ਐੱਚ.ਓ ਪ੍ਰਤੀਕ ਜਿੰਦਲ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

    Workers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮਜਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਪੁਲਿਸ ਚੌਂਕੀ ਅਨਾਜ ਮੰਡੀ ਸੁਨਾਮ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਵੱਲੋਂ ਪੁਲਿਸ ਅਤੇ ਪੰਜਾਬ ਸਰਕਾਰ ਅਤੇ ਠੇਕੇਦਾਰਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

    ਇਸ ਮੌਕੇ ਗੱਲਬਾਤ ਕਰਨ ’ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਲਿਬਰੇਸ਼ਨ ਦੇ ਆਗੂ ਕਾਮਰੇਡ ਬਿੱਟੂ ਸਿੰਘ ਖੋਖਰ ਅਤੇ ਤਹਿਸੀਲ ਪ੍ਰਧਾਨ ਧਰਮਾ ਸਿੰਘ ਸੁਨਾਮ ਨੇ ਕਿਹਾ ਕਿ ਸੁਨਾਮ ਦੇ ਠੇਕੇਦਾਰ ਵੱਲੋਂ ਨਜਾਇਜ਼ ਸਰਾਬ ਦੀ ਬਿਕਰੀ ਦੀ ਆੜ ਹੇਠ ਸਾਡੇ ਘਰਾਂ ਅੱਗੇ ਰਾਤ ਸਮੇਂ ਖੜਦੇ ਹਨ ਅਤੇ ਪਿਛਲੇ ਦਿਨੀ ਸਾਡੇ ਰਿਸ਼ਤੇਦਾਰ ਦਾਰਾ ਸਿੰਘ ਪੁੱਤਰ ਕਰਨੈਲ ਸਿੰਘ, ਰਵੀ ਪੁੱਤਰ ਦਾਰਾ ਸਿੰਘ, ਮਨੀ ਪੁੱਤਰ ਕਾਲਾ ਸਿੰਘ ਦੀ ਠੇਕੇਦਾਰਾਂ ਵੱਲੋਂ ਬੇਰੇਹਮੀ ਨਾਲ ਕੁੱਟ ਮਾਰ ਕੀਤੀ ਗਈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ। Workers Protest

    ਇਹ ਵੀ ਪੜ੍ਹੋ: Delhi News: ਮਹਿਲਾ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

    ਉਨ੍ਹਾਂ ਕਿਹਾ ਪੁਲਿਸ ਵੱਲੋਂ 5 ਦਿਨ ਬੀਤ ਜਾਣ ਦੇ ਬਾਵਜੂ਼ਦ ਵੀ ਹੁਣ ਤੱਕ ਕੋਈ ਬਿਆਨ ਤੱਕ ਨਹੀਂ ਲਿਖਿਆ ਜਿਸ ਕਰਕੇ ਸਾਨੂੰ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕੀ ਠੇਕੇਦਾਰਾਂ ’ਤੇ ਸਖਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਉਨ੍ਹਾਂ ਇਹ ਵੀ ਕਿਹਾ ਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮਜ਼ਦੂਰਾਂ ਵੱਲੋਂ ਐੱਸ.ਐੱਚ.ਓ ਸਿਟੀ ਸੁਨਾਮ ਪ੍ਰਤੀਕ ਜਿੰਦਲ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਬਲਵੀਰ ਕੋਰ, ਰੋਡੀ ਕੋਰ, ਬੱਬੀ ਸਿੰਘ, ਰਾਜਾ ਸਿੰਘ ਆਦਿ ਹਾਜ਼ਰ ਸਨ।