Darshan Kangra: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਚੁੱਕੇ ਸਵਾਲ
- ਆਮ ਆਦਮੀ ਪਾਰਟੀ ਦਾ ਪਿੱਠੂ ਬਣਿਆ ਪੁਲਿਸ ਪ੍ਰਸ਼ਾਸਨ: ਦਰਸ਼ਨ ਕਾਂਗੜਾ
Darshan Kangra: ਸੰਗਰੂਰ (ਨਰੇਸ਼ ਕੁਮਾਰ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਸੂਬਾ ਆਗੂ ਦਰਸ਼ਨ ਸਿੰਘ ਕਾਂਗੜਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਪ ਸਰਕਾਰ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਸਮੇਂ ਜਾਣ–ਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਵੱਖ–ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਤੰਗ-ਪ੍ਰੇਸ਼ਾਨ, ਧੱਕੇਸ਼ਾਹੀ ਅਤੇ ਰੋਕ–ਟੋਕ ਕੀਤੀ ਗਈ। ਕਾਂਗੜਾ ਨੇ ਦੋਸ਼ ਲਾਇਆ ਕਿ ਆਪ ਦੇ ਗੁੰਡਾ ਕਿਸਮ ਵਲੰਟੀਅਰਾਂ ਵੱਲੋਂ ਕੁਝ ਥਾਵਾਂ ’ਤੇ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜੀਆਂ ਗਈਆਂ ਅਤੇ ਪੁਲਿਸ ਦੀ ਮੌਜ਼ੂਦਗੀ ਵਿੱਚ ਆਪ ਆਗੂਆਂ ਅਤੇ ਵਲੰਟੀਅਰਾਂ ਨੇ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਵਰਕਰਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਕਈ ਪੁਲਿਸ ਅਧਿਕਾਰੀ ਆਪ ਦੇ ਵਲੰਟੀਅਰਾਂ ਵਾਂਗ ਕੰਮ ਕਰ ਰਹੇ ਹਨ, ਜੋ ਬਿਲਕੁਲ ਗਲਤ ਤੇ ਆਲੋਚਨਾ ਯੋਗ ਹੈ।
Read Also : ਨੋਇਡਾ ’ਚ ਸਭ ਤੋਂ ਵੱਡੀ ਸਾਈਬਰ ਧੋਖਾਧੜੀ… ਪੜ੍ਹੋ ਪੂਰੀ ਖਬਰ
ਦਰਸ਼ਨ ਕਾਂਗੜਾ ਨੇ ਕਿਹਾ ਕਿ ਜੇ ਆਪ ਸਰਕਾਰ ਨੂੰ ਹੋਰ ਪਾਰਟੀਆਂ ਤੋਂ ਮੁਕਾਬਲਾ ਕਰਨ ਦਾ ਡਰ ਸੀ, ਤਾਂ ਫਿਰ ਇਹ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਸੀ। ਚੇਤਾਵਨੀ ਭਰੇ ਲਹਿਜ਼ੇ ਵਿੱਚ ਉਨ੍ਹਾਂ ਕਿਹਾ ਕਿ “ਆਪ ਦੇ ਪਿੱਠੂ ਬਣੇ ਪੁਲਿਸ ਅਧਿਕਾਰੀਆਂ ਨੂੰ ਸਮਾਂ ਆਉਣ ’ਤੇ ਸਬਕ ਸਿਖਾਇਆ ਜਾਵੇਗਾ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਦਰਸ਼ਨ ਕਾਂਗੜਾ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।














