
Disability: ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਦੇ ਇੱਕ ਗਲੋਬਲ ਪ੍ਰਤੀਨਿਧ ਨੇ ਦਿਵਿਆਂਗ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਸੋਚ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਹੋਈ ਪ੍ਰੈੱਸ ਕਾਨਫਰੰਸ ਵਿੱਚ ਜਾਇਲਸ ਡੂਲੀ ਨੇ ਕਿਹਾ ਕਿ ਤਿੰਨ ਸਾਲ ਤੱਕ ਦਿਵਿਆਂਗ ਵਿਅਕਤੀਆਂ ਦੇ ਯੂਐੱਨ ਗਲੋਬਲ ਐਡਵੋਕੇਟ ਵਜੋਂ ਉਨ੍ਹਾਂ ਦੇ ਹੱਕਾਂ ਦੀ ਪੈਰਵੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਦੀ ਆਵਾਜ਼ ਦੁਨੀਆਂ ਤੱਕ ਨਹੀਂ ਪਹੁੰਚਾ ਸਕੇ।
ਇਹ ਉਨ੍ਹਾਂ ਦੇ ਕਾਰਜਕਾਲ ਦਾ ਆਖਰੀ ਦਿਨ ਸੀ। ਨਿਊਜ਼ ਏਜੰਸੀ ਸ਼ਿਨਹੁਆ ਦੀ ਰਿਪੋਰਟ ਅਨੁਸਾਰ, ਇੰਟਰਨੈਸ਼ਨਲ ਡੇ ਆਫ਼ ਪਰਸੰਸ ਵਿਦ ਡਿਸੇਬਿਲਿਟੀਜ਼ ਮੌਕੇ ਉਨ੍ਹਾਂ ਕਿਹਾ ਕਿ ਦਿਵਿਆਂਗ ਲੋਕਾਂ ਪ੍ਰਤੀ ਸੋਚ ਕਾਰਨ ਸਿਸਟਮ ਫੇਲ੍ਹ ਹੋ ਰਿਹਾ ਹੈ। ਦਿਵਿਆਂਗਾਂ ਨੂੰ ਅੱਜ ਵੀ ਬੋਝ ਵਾਂਗ ਵੇਖਿਆ ਜਾਂਦਾ ਹੈ, ਜੋ ਇੱਕ ਵੱਡੀ ਸਮੱਸਿਆ ਹੈ। ਅਫਗਾਨਿਸਤਾਨ ਵਿੱਚ ਆਪਣੇ ਤਿੰਨ ਅੰਗ ਗਵਾ ਚੁੱਕੇ ਡੂਲੀ ਨੇ ਕਿਹਾ ਕਿ ਦਿਵਿਆਂਗਤਾ ਨੂੰ ‘ਪ੍ਰੇਰਨਾ ਦੀ ਕਹਾਣੀ’ ਬਣਾ ਕੇ ਪੇਸ਼ ਕਰਨਾ ਗਲਤ ਹੈ। ਜਦੋਂ ਵੀ ਮੈਨੂੰ ਸੰਯੁਕਤ ਰਾਸ਼ਟਰ ਜਾਂ ਕਿਸੇ ਸੰਸਥਾ ਵਿੱਚ ਬੋਲਣ ਲਈ ਸੱਦਿਆ ਜਾਂਦਾ ਹੈ, ਲੋਕ ਕਹਿੰਦੇ ਹਨ ਕਿ ਇੱਕ ਪ੍ਰੇਰਕ ਭਾਸ਼ਣ ਦਿਓ। ਪਰ ਮੇਰਾ ਕੰਮ ਲੋਕਾਂ ਨੂੰ ਪ੍ਰੇਰਿਤ ਕਰਨਾ ਨਹੀਂ ਹੈ। Disability
ਮੇਰਾ ਕੰਮ ਸੱਚਾਈ ਦੱਸਣਾ ਹੈ ਅਤੇ ਸੱਚਾਈ ਇਹ ਹੈ ਕਿ ਧਰਾਤਲ ’ਤੇ ਦਿਵਿਆਂਗ ਲੋਕਾਂ ਦੀ ਹਾਲਤ ਅੱਜ ਵੀ ਨਹੀਂ ਬਦਲੀ। ਮੁਸ਼ਕਲਾਂ ਵਿੱਚ ਹਮੇਸ਼ਾ ਉਹੀ ਲੋਕ ਪਿੱਛੇ ਰਹਿ ਜਾਂਦੇ ਹਨ ਜੋ ਪਹਿਲਾਂ ਹੀ ਸਮਾਜ ਵਿੱਚ ਹਾਸ਼ੀਏ ’ਤੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਜਾਂ ਪਹਾੜਾਂ ’ਤੇ ਚੜ੍ਹਾਈ ਕਰਨ ਵਾਲਿਆਂ ਦੀਆਂ ਪ੍ਰੇਰਕ ਕਹਾਣੀਆਂ ਚੰਗੀਆਂ ਲੱਗਦੀਆਂ ਹਨ, ਪਰ ਉਹ ਜ਼ਿਆਦਾਤਰ ਲੋਕਾਂ ਦੀ ਹਕੀਕਤ ਨਹੀਂ ਹਨ।
ਅਸਲੀਅਤ ਇਹ ਹੈ ਕਿ ਅਜਿਹੇ ਲੋਕ ਤਾਂ ਹੀ ਅੱਗੇ ਵਧ ਸਕਦੇ ਹਨ ਜਦੋਂ ਉਨ੍ਹਾਂ ਦੇ ਅੱਗੇ ਦੀਆਂ ਰੁਕਾਵਟਾਂ ਹਟਾਈਆਂ ਜਾਂਦੀਆਂ ਹਨ। ਡੂਲੀ ਨੇ ਕਿਹਾ ਕਿ ਸਾਨੂੰ ਦਿਵਿਆਂਗਾਂ ਨੂੰ ਨਾ ਤਾਂ ਦਇਆ ਦਾ ਪਾਤਰ ਸਮਝਣਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਪ੍ਰੇਰਨਾ ਦੇ ਤੌਰ ’ਤੇ ਵੇਖਣਾ ਚਾਹੀਦਾ ਹੈ। ਸਾਨੂੰ ਸਿਰਫ਼ ਇਹ ਸਮਝਣਾ ਹੈ ਕਿ ਸਮਾਜ ਨੇ ਹੀ ਉਨ੍ਹਾਂ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ। ਸਾਡਾ ਕੰਮ ਹੈ ਇਨ੍ਹਾਂ ਰੁਕਾਵਟਾਂ ਨੂੰ ਹਟਾਉਣਾ ਤੇ ਉਨ੍ਹਾਂ ਨੂੰ ਆਪਣੇ-ਆਪ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਦੇਣਾ।
Disability
ਇੰਟਰਨੈਸ਼ਨਲ ਡੇ ਲਈ ਇੱਕ ਸੰਦੇਸ਼ ਵਿੱਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗ ਲੋਕ ਸਮਾਜ ਵਿੱਚ ਬਦਲਾਅ ਲਿਆ ਰਹੇ ਹਨ, ਨਵੀਨਤਾ ਦੀ ਅਗਵਾਈ ਕਰ ਰਹੇ ਹਨ, ਨੀਤੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਤੇ ਨਿਆਂ ਦੀ ਮੰਗ ਕਰ ਰਹੇ ਹਨ। ਪਰ ਜ਼ਿਆਦਾਤਰ ਸਮੇਂ ਉਨ੍ਹਾਂ ਨੂੰ ਫ਼ੈਸਲੇ ਲੈਣ ਵਾਲੀ ਥਾਂ ’ਤੇ ਸ਼ਾਮਲ ਹੀ ਨਹੀਂ ਕੀਤਾ ਜਾਂਦਾ। ਦਿਵਿਆਂਗ ਵਿਅਕਤੀਆਂ ਨੂੰ ਸ਼ਾਮਲ ਕੀਤੇ ਬਿਨਾਂ ਸਥਾਈ ਵਿਕਾਸ ਸੰਭਵ ਨਹੀਂ।
ਜਦੋਂ ਵੀ ਮੈਨੂੰ ਸੰਯੁਕਤ ਰਾਸ਼ਟਰ ਜਾਂ ਕਿਸੇ ਸੰਸਥਾ ਵਿੱਚ ਬੋਲਣ ਲਈ ਸੱਦਿਆ ਜਾਂਦਾ ਹੈ, ਲੋਕ ਕਹਿੰਦੇ ਹਨ ਕਿ ਇੱਕ ਪ੍ਰੇਰਕ ਭਾਸ਼ਣ ਦਿਓ। ਪਰ ਮੇਰਾ ਕੰਮ ਲੋਕਾਂ ਨੂੰ ਪ੍ਰੇਰਿਤ ਕਰਨਾ ਨਹੀਂ ਹੈ। ਮੇਰਾ ਕੰਮ ਸੱਚਾਈ ਦੱਸਣਾ ਹੈ ਅਤੇ ਸੱਚਾਈ ਇਹ ਹੈ ਕਿ ਧਰਾਤਲ ’ਤੇ ਦਿਵਿਆਂਗ ਲੋਕਾਂ ਦੀ ਹਾਲਤ ਅੱਜ ਵੀ ਨਹੀਂ ਬਦਲੀ। ਖਿਡਾਰੀਆਂ ਜਾਂ ਪਹਾੜ-ਚੜ੍ਹਾਈ ਕਰਨ ਵਾਲਿਆਂ ਦੀਆਂ ਪ੍ਰੇਰਕ ਕਹਾਣੀਆਂ ਚੰਗੀਆਂ ਲੱਗਦੀਆਂ ਹਨ, ਪਰ ਉਹ ਜ਼ਿਆਦਾਤਰ ਲੋਕਾਂ ਦੀ ਹਕੀਕਤ ਨਹੀਂ ਹਨ। ਅਜਿਹੇ ਲੋਕ ਤਦ ਹੀ ਅੱਗੇ ਵਧ ਪਾਉਂਦੇ ਹਨ ਜਦੋਂ ਉਨ੍ਹਾਂ ਅੱਗੇ ਦੀਆਂ ਰੁਕਾਵਟਾਂ ਹਟਾਈਆਂ ਜਾਂਦੀਆਂ ਹਨ।
– ਜਾਇਲਸ ਡੂਲੀ













