Lok Bhavan: ਪੰਜਾਬ ਅਤੇ ਹਰਿਆਣਾ ਰਾਜ ਭਵਨ ਦਾ ਨਾਂਅ ਬਦਲ ਕੇ ਹੋਇਆ ‘ਲੋਕ ਭਵਨ’

Lok Bhavan
Lok Bhavan: ਪੰਜਾਬ ਅਤੇ ਹਰਿਆਣਾ ਰਾਜ ਭਵਨ ਦਾ ਨਾਂਅ ਬਦਲ ਕੇ ਹੋਇਆ ‘ਲੋਕ ਭਵਨ’

Lok Bhavan: ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਬਦਲ ਦਿੱਤਾ ਗਿਐ ਨਾਂਅ

Lok Bhavan: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਦੀ ਰਿਹਾਇਸ਼ ਦਾ ਵੀਰਵਾਰ ਨੂੰ ਨਾਂਅ ਬਦਲ ਦਿੱਤਾ ਗਿਆ ਹੈ। ਹੁਣ ਤੱਕ ‘ਰਾਜ ਭਵਨ’ ਹਰਿਆਣਾ ਅਤੇ ਰਾਜ ਭਵਨ ਪੰਜਾਬ ਦੇ ਨਾਂਅ ਤੋਂ ਹੀ ਇਨ੍ਹਾਂ ਦੋਵਾਂ ਸੂਬਿਆਂ ਦੀ ਰਿਹਾਇਸ਼ ਨੂੰ ਪਹਿਚਾਣਿਆ ਜਾਂਦਾ ਸੀ ਪਰ ਵੀਰਵਾਰ ਤੋਂ ਇਨ੍ਹਾਂ ਦਾ ਨਾਂਅ ਬਦਲ ਕੇ ‘ਲੋਕ ਭਵਨ’ ਕਰ ਦਿੱਤਾ ਗਿਆ ਹੈ।

Read Also : ਸੁਪਰੀਮ ਕੋਰਟ ਵੱਲੋਂ ਬੀਐੱਲਓ ਸਬੰਧੀ ਹੁਕਮ ਜਾਰੀ, ਕੰਮ ਦਾ ਦਬਾਅ ਤੇ ਛੁੱਟੀਆਂ ਦੀ ਲੋੜ ’ਤੇ ਧਿਆਨ

ਹਰਿਆਣਾ ਦੇ ਰਾਜਪਾਲ ਦੀ ਰਿਹਾਇਸ਼ ਦਾ ਨਾਂਅ ਲੋਕ ਭਵਨ ਹਰਿਆਣਾ ਅਤੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਨਾਂਅ ਲੋਕ ਭਵਨ ਪੰਜਾਬ ਰੱਖ ਦਿੱਤਾ ਗਿਆ ਹੈ। ਹਰਿਆਣਾ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਾਂਅ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਬਦਲਿਆ ਗਿਆ ਹੈ ਅਤੇ ਇਹ ਨਾਂਅ ਦੇਸ਼ ਭਰ ਵਿੱਚ ਹੀ ਬਦਲੇ ਗਏ ਹਨ।