ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Development W...

    Development Works Punjab: ਵਿਧਾਇਕ ਰਾਏ ਨੇ 27 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ

    Development Works Punjab
    ਅਨਿਲ ਫ਼ਤਹਿਗੜ੍ਹ : ਵਿਧਾਇਕ ਲਖਬੀਰ ਸਿੰਘ ਰਾਏ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਉਣ ਮੌਕੇ। ਤਸਵੀਰ: ਅਨਿਲ ਲੁਟਾਵਾ

    ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ : ਵਿਧਾਇਕ ਰਾਏ

    Development Works Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ 2 ਵਿੱਚ ਕਰੀਬ 27 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਹਨਾਂ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਦੇ ਨਾਲ ਇਲਾਕਾ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਇਹਨਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਈ ਸਰਹਿੰਦ ਦੇ ਵਾਰਡ ਨੰਬਰ 02 ਦੇ ਵਿੱਚ ਕੋਸਮੋ ਪਲਾਜਾ ਬਾਬਾ ਬੰਦਾ ਸਿੰਘ ਬਹਾਦਰ ਮਾਰਕੀਟ ਦੇ ਵਿੱਚ ਕਰੀਬ 14 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਬੰਦਾ ਸਿੰਘ ਬਹਾਦਰ ਮਾਰਕੀਟ ਦੇ ਵਿੱਚ ਇੰਟਰਲੋਕ ਟਾਈਲਾਂ ਦੇ ਨਾਲ ਪੱਕਾ ਕੀਤਾ ਜਾ ਰਿਹਾ ਹੈ।

    ਇਹ ਵੀ ਪੜ੍ਹੋ:  Virat Kohli: ‘ਰਨ ਮਸ਼ੀਨ’ ਵਿਰਾਟ ਕੋਹਲੀ ਨੇ 53ਵਾਂ ਵਨਡੇ ਸੈਂਕੜਾ ਲਗਾਇਆ

    ਇਸੇ ਤਰ੍ਹਾਂ 13 ਲੱਖ ਦੀ ਲਾਗਤ ਨਾਲ ਗਰੀਨ ਪਲਾਜ਼ਾ ਕਲੋਨੀ ਦੇ ਵਿੱਚ 14 ਤੇ 15 ਨੰਬਰ ਗਲੀਆਂ ਨੂੰ ਵੀ ਇੰਟਰਲੋਕ ਟਾਈਲਾਂ ਦੇ ਨਾਲ ਪੱਕਾ ਕੀਤਾ ਜਾ ਰਿਹਾ। ਵਾਰਡ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ। ਸੂਬੇ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਜੋ ਕਿ ਇਤਿਹਾਸਿਕ ਕਦਮ ਹੈ। ਪਿਛਲੇ ਸਮਿਆਂ ਦੇ ਵਿੱਚ ਇੰਨੇ ਵੱਡੇ ਪੱਧਰ ਉੱਤੇ ਸੜਕਾਂ ਦਾ ਕੰਮ ਨਹੀਂ ਹੋਇਆ। ਆਉਣ ਵਾਲੇ ਦਿਨਾਂ ਵਿੱਚ ਵੀ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਕੁਮਾਰ, ਪਵੇਲ ਹਾਂਡਾ, ਗੁਰਮੀਤ ਬਾਜਵਾ ਸੰਗਠਨ ਇੰਚਾਰਜ, ਐਡਵੋਕੇਟ ਅਮਰਿੰਦਰ ਮਡੋਫਲ, ਜਸਵਿੰਦਰ ਸਿੰਘ, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਜੋਨੀ ਤਲਾਣੀਆਂ, ਜਗਦੀਪ ਗੁਰਾਇਆ, ਜਗਜੀਤ ਤਲਾਣੀਆ, ਰਜੇਸ਼ ਉਪਲ ਤਰਸੇਮ ਉੱਪਲ ਰਾਮਪਾਲ ਸਿੰਘ, ਅਮਨਦੀਪ ਸਿੰਘ ਭਾਨੀ ਆਦਿ ਹਾਜ਼ਰ ਸਨ।