Welfare Work: ਡੇਰਾ ਸ਼ਰਧਾਲੂਆਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ

Welfare Work
Welfare Work: ਮੂਣਕ: ਪਿੰਡ ਹਮੀਰਗੜ੍ਹ ਦੇ ਸਰਪੰਚ ਹਰਬੰਸ ਸਿੰਘ ਤੇ ਡੇਰਾ ਸ਼ਰਧਾਲੂ ਦਿਮਾਗੀ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਉਸਦੇ ਘਰ ਛੱਡਣ ਲਈ ਜਾਂਦੇ ਹੋਏ। ਤਸਵੀਰ : ਸੱਚ ਕਹੂੰ ਨਿਊਜ

Welfare Work: ਮੂਣਕ (ਮੋਹਨ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਮੂਣਕ ਬਲਾਕ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਪਿੰਡ ਹਮੀਰਗੜ੍ਹ ਦੇ ਸਰਪੰਚ ਹਰਬੰਸ ਸਿੰਘ ਤੇ ਹੋਰ ਸਾਥੀਆਂ ਨੇ ਮਿਲ ਕੇ ਪਿੰਡ ਹਮੀਰਗੜ੍ਹ ਵਿਖੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਘੁੰਮ ਰਹੀ ਇੱਕ ਬਜ਼ੁਰਗ ਔਰਤ ਦੀ ਸਾਂਭ-ਸੰਭਾਲ ਕਰਨ ਉਪਰੰਤ ਉਸਦਾ ਥਾਂ-ਟਿਕਾਣਾ ਪਤਾ ਕਰਕੇ ਉਸ ਨੂੰ ਉਸਦੇ ਪਰਿਵਾਰ ਨਾਲ ਮਿਲਾ ਕੇ ਮਾਨਵਤਾ ਭਲਾਈ ਦਾ ਫਰਜ ਅਦਾ ਕੀਤਾ।

Read Also : Body Donation: ਸੱਚੇ ਨਿਮਰ ਸੇਵਾਦਾਰ ਭੈਣ ਚਰਨਜੀਤ ਕੌਰ ਇੰਸਾਂ ਬਣੇ ਸਰੀਰਦਾਨੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਚਰਨ ਸਿੰਘ ਇੰਸਾਂ ਸਲੇਮਗੜ, ਇੰਦਰਜੀਤ ਸਿੰਘ ਇੰਸਾਂ ਹਮੀਰਗੜ੍ਹ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਪਿੰਡ ਹਮੀਰਗੜ੍ਹ ਵਿਖੇ ਕਈ ਦਿਨਾਂ ਤੋਂ ਘੁੰਮ ਰਹੀ ਹੈ ਤੇ ਦਿਮਾਗੀ ਪ੍ਰੇਸ਼ਾਨ ਹੈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਹਰਬੰਸ ਸਿੰਘ ਤੇ ਹੋਰ ਸਾਥੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਮਿਲ ਕੇ ਉਕਤ ਬਜ਼ੁਰਗ ਔਰਤ ਨੂੰ ਉਸਦੇ ਘਰ-ਬਾਰ ਸਬੰਧੀ ਪੁੱਛਿਆ ਤਾਂ ਉਸ ਬਜ਼ੁਰਗ ਔਰਤ ਨੇ ਥੋੜ੍ਹਾ ਦੱਸਿਆ ਕਿ ਉਹ ਪਾਤੜਾਂ ਦੀ ਰਹਿਣ ਵਾਲੀ ਹੈ, ਬਾਕੀ ਦੱਸਣ ਤੋਂ ਅਸਮਰੱਥ ਸੀ ਇਸ ’ਤੇ ਡੇਰਾ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਨੇ ਮਿਲ ਕੇ ਉਕਤ ਔਰਤ ਨੂੰ ਪਰਿਵਾਰ ਨਾਲ ਮਿਲਾਇਆ। Welfare Work

ਇਸ ਮੌਕੇ ਮੋਹਨ ਇੰਸਾਂ ਮੂਣਕ, ਸੋਮਾ ਇੰਸਾਂ, ਰਤਨ ਇੰਸਾਂ, ਭੈਣ ਚਰਨਜੀਤ ਕੌਰ ਇੰਸਾਂ, ਭੈਣ ਕਰਮਜੀਤ ਕੌਰ ਇੰਸਾਂ, ਭੈਣ ਗਗਨਦੀਪ ਕੌਰ ਇੰਸਾਂ ਤੇ ਪਿੰਡ ਵਾਸੀ ਸਤਿਨਾਮ ਸਿੰਘ, ਬਲਵੀਰ ਸਿੰਘ ਇੰਸਾਂ, ਡਿੰਪਲ ਸਿੰਘ, ਬਿੱਟੂ ਇੰਸਾਂ ਆਦਿ ਮੌਜ਼ੂਦ ਸਨ।