Punjab News: ਨਾ ਤਾਂ ਹੋਈ ਕੋਈ ਗਲਤੀ, ਨਾ ਹੀ ਕੋਈ ਜ਼ਿੰਮੇਵਾਰ, ਕੁਦਰਤ ਅੱਗੇ ਸਾਰੇ ਫੇਲ੍ਹ : ਕੇਂਦਰ ਸਰਕਾਰ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਤੰਬਰ ਮਹੀਨੇ ਵਿੱਚ ਪੰਜਾਬ ਵਿੱਚ ਆਏ ਭਾਰੀ ਹੜ੍ਹਾਂ ਦੀ ਤਬਾਹੀ ਸਬੰਧੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਭਾਰਤੀ ਜਨਤਾ ਪਾਰਟੀ ਅਨੁਸਾਰ ਮਾਨ ਮੇਡ ਆਫ਼ਤ ਹੈ ਅਤੇ ਸਰਕਾਰ ਦੀ ਗਲਤੀਆਂ ਕਰਕੇ ਹੀ ਇਹ ਆਫ਼ਤ ਆਈ ਹੈ। ਜਦੋਂ ਕਿ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਪੰਜਾਬ ਦੇ ਹੜਾਂ ਨੂੰ ਕੁਦਰਤੀ ਆਫਤ ਹੀ ਕਰਾਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਦੋਸ਼ਾਂ ਨੂੰ ਵੀ ਸਾਫ ਤੌਰ ’ਤੇ ਗਲਤ ਠਹਿਰਾ ਰਿਹਾ ਹੈ।
ਸੋਮਵਾਰ ਨੂੰ ਰਾਜ ਸਭਾ ਵਿੱਚ ਸੰਜੇ ਰਾਓਤ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਪੰਜਾਬ ਵਿੱਚ ਆਏ ਹੜ੍ਹਾ ਦਾ ਮੁੱਖ ਕਾਰਨ ਖਰਾਬ ਪ੍ਰਬੰਧ ਹੈ ਤਾਂ ਇਸ ਬਾਰੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜਭੂਸ਼ਣ ਚੌਧਰੀ ਨੇ ਜਵਾਬ ਦਿੱਤਾ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਖਰਾਬ ਪ੍ਰਬੰਧ ਕਰਕੇ ਇਹ ਹੜ੍ਹ ਨਹੀਂ ਆਏ, ਸਗੋਂ ਪੌਂਗ ਡੈਮ ਅਤੇ ਭਾਖੜਾ ਡੈਮ ਦੇ ਕੈਚਮੈਂਟ ਇਲਾਕੇ ਵਿੱਚ ਜ਼ਿਆਦਾ ਮੀਂਹ ਪੈਣਾ ਹੀ ਕਾਰਨ ਹੀ ਹੜ੍ਹਾਂ ਦੇ ਆਉਣ ਦਾ ਮੁੱਖ ਕਾਰਨ ਹੈ।
Punjab News
ਪੋਂਗ ਡੈਮ ਵਿੱਚ 3 ਲੱਖ 49 ਹਜ਼ਾਰ 522 ਅਤੇ ਭਾਖੜਾ ਡੈਮ ਵਿੱਚ 1 ਲੱਖ 90 ਹਜ਼ਾਰ 603 ਕਿਊੁਸਿਕ ਪਾਣੀ ਜ਼ਿਆਦਾ ਆਉਣ ਕਰਕੇ ਇਹ ਹੜ੍ਹ ਆਏ ਹਨ। ਰਾਜ ਸਭਾ ਵਿੱਚ ਦਿੱਤੇ ਗਏ ਜਵਾਬ ਵਿੱਚ ਸਾਫ ਤੌਰ ’ਤੇ ਕਿਹਾ ਗਿਆ ਕਿ ਇਹ ਕਿਸੇ ਵੀ ਤਰੀਕੇ ਨਾਲ ਮਾਨਵੀ ਇਹ ਗਲਤੀ ਕਰਕੇ ਨਹੀਂ, ਸਗੋਂ ਰਿਕਾਰਡ ਤੋੜ ਬਾਰਿਸ਼ ਹੋਣ ਕਾਰਨ ਵੱਡੀ ਗਿਣਤੀ ਵਿੱਚ ਪਾਣੀ ਡੈਮਾਂ ਵਿੱਚ ਆਉਣ ਦੇ ਕਾਰਨ ਹੀ ਇਹ ਸਥਿਤੀ ਬਣੀ ਸੀ। Punjab News
Read Also : ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਸਮੇਤ ਕਾਬੂ
ਕੇਂਦਰ ਜਲ ਸ਼ਕਤੀ ਮੰਤਰਾਲੇ ਵੱਲੋਂ ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਡੈਮ ਵਿੱਚ ਸਮੱਰਥਾ ਤੋਂ ਵੱਧ ਪਾਣੀ ਸਟੋਰ ਕਰਕੇ ਨਹੀਂ ਰੱਖਿਆ ਗਿਆ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧਨ ਸਿਸਟਮ ਖਰਾਬ ਨਜ਼ਰ ਨਹੀਂ ਆਇਆ ਹੈ। ਇਸ ਕੁਦਰਤੀ ਆਫਤ ਦੌਰਾਨ ਨਾ ਹੀ ਸਰਕਾਰ ਦੀ ਗਲਤੀ ਹੈ ਨਾ ਹੀ ਕਿਸੇ ਏਜੰਸੀ ਪੱਧਰ ’ਤੇ ਗਲਤੀ ਹੋਈ ਹੈ।
ਵਿਰੋਧੀਆਂ ਨੇ ਲਾਏ ਸਨ ਵੱਡੇ ਪੱਧਰ ’ਤੇ ਦੋਸ਼
ਪੰਜਾਬ ਵਿਚ ਹੜ੍ਹਾਂ ਸਬੰਧੀ ਸੂਬਾ ਸਰਕਾਰ ਨੂੰ ਘੇਰਦੇ ਹੋਏ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਦੋਸ਼ ਲਾਏ ਗਏ ਸਨ। ਜਨਤਾ ਪਾਰਟੀ ਵੱਲੋਂ ਤਾਂ ਇਸ ਪੂਰੇ ਮਸਲਿਆਂ ਨੂੰ ਲੈ ਕੇ ਇੱਕ ਮੌਕ ਸੈਸ਼ਨ ਤੱਕ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰਦੇ ਹੋਏ ਉਹਨਾਂ ਨੂੰ ਇਹ ਹੜ੍ਹਾਂ ਦਾ ਮੁੱਖ ਦੋਸ਼ੀ ਤੱਕ ਕਰਾਰ ਦਿੱਤਾ ਗਿਆ ਸੀ। ਹੁਣ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਰਾਹਤ ਮਹਿਸੂਸ ਕਰ ਸਕਦੀ ਹੈ।














