
ਲਾਭਪਾਤਰੀਆਂ ਦੇ ਘਰਾਂ ਦੇ ਨਕਸ਼ੇ ਪਾਸ ਕਰਨ ਦੀ ਨਗਰ ਕੌਸਲ ਵੱਲੋਂ ਨਹੀਂ ਲਈ ਜਾਵੇਗੀ ਕੋਈ ਫੀਸ
Pradhan Mantri Awas Yojana: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋਂ ਨਗਰ ਕੌਂਸਲ ਫ਼ਰੀਦਕੋਟ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਲਗਭਗ 284 ਹੱਕਦਾਰ ਪਰਿਵਾਰਾਂ ਨੂੰ ਕੁੱਲ 7 ਕਰੋੜ 10 ਲੱਖ ਰੁਪਏ ਦੇ ਸੈਕਸ਼ਨ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮੁੱਖ ਉਦੇਸ਼ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਪੱਕਾ ਮਕਾਨ ਮੁਹੱਈਆ ਕਰਵਾਉਣਾ ਹੈ, ਤਾਂ ਜੋ ਹਰ ਪਰਿਵਾਰ ਨੂੰ ਆਪਣੀ ਛੱਤ ਦਾ ਸੁਪਨਾ ਸਾਕਾਰ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕ ਭਲਾਈ ਲਈ ਚਲਾਈਆਂ ਯੋਜਨਾਵਾਂ ਨੂੰ ਤਰਜ਼ੀਹ ਦੇ ਕੇ ਹਰੇਕ ਹੱਕਦਾਰ ਤੱਕ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਇਹ ਰਾਸ਼ੀ ਚਾਰ ਹਿੱਸਿਆਂ ਵਿੱਚ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Home Remedies: ਗਲੇ ਦੀ ਖਰਾਸ਼ ਅਤੇ ਦਰਦ ਤੋਂ ਮਿੰਟਾਂ ’ਚ ਰਾਹਤ ਦੇਣਗੀਆਂ ਇਹ ਤਿੰਨ ਚੀਜ਼ਾਂ, ਸਰਦੀਆਂ ’ਚ ਇਸ ਤਰ੍ਹਾਂ ਕ…
ਸ. ਸੇਖੋਂ ਨੇ ਕਿਹਾ ਕਿ 284 ਪਰਿਵਾਰਾਂ ਨੂੰ ਸੈਕਸ਼ਨ ਪੱਤਰ ਜਾਰੀ ਹੋਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣਾ ਮਕਾਨ ਬਣਾਉਣ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਘਰ ਦੇ ਨਕਸ਼ੇ ਵੀ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੇ ਦਫਤਰ ਵਿੱਚੋਂ ਬਿਨ੍ਹਾਂ ਫੀਸ ਦੇ ਪਾਸ ਕੀਤੇ ਜਾਣਗੇ। ਉਹਨਾਂ ਨੇ ਨਗਰ ਕੌਂਸਲ ਫ਼ਰੀਦਕੋਟ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੋਜਨਾ ਤਹਿਤ ਸਾਰੇ ਕੰਮ ਪਾਰਦਰਸ਼ੀਤਾ ਨਾਲ ਕਰਨਾ ਸਰਕਾਰ ਦੀ ਪਹਿਲ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਸ. ਰਮਨਦੀਪ ਸਿੰਘ ਮੁਮਾਰਾ, ਪ੍ਰਧਾਨ ਨਗਰ ਕੌਂਸਲ ਸ. ਨਰਿੰਦਰਪਾਲ ਸਿੰਘ ਨਿੰਦਾ, ਐਮ.ਸੀ. ਵਿਜੇ ਛਾਬੜਾ, ਅਮਰਜੀਤ ਸਿੰਘ ਪਰਮਾਰ, ਈ.ਓ ਸ੍ਰੀ ਰਾਕੇਸ਼ ਕੰਬੋਜ ਤੋਂ ਇਲਾਵਾ ਲਾਭਪਾਤਰੀ ਹਾਜ਼ਰ ਸਨ। Pradhan Mantri Awas Yojana













