
Panchayat Samiti Elections: (ਅਨਿਲ ਲੁਟਾਵਾ) ਅਮਲੋਹ। ਬਲਾਕ ਕਾਂਗਰਸ ਕਮੇਟੀ ਅਮਲੋਹ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕਾਂਗਰਸ ਦਫਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਪ੍ਰਧਾਨ ਜਗਬੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਅਮਲੋਹ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਸ਼ਮੂਲੀਅਤ ਕਰਕੇ ਵਿਧਾਨ ਸਭਾ ਹਲਕਾ ਅਮਲੋਹ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੈਨਾਂ ਦੇ ਪਾਰਟੀ ਵਰਕਰਾਂ ਨਾਲ ਉਕਤ ਆਗਾਮੀ ਚੋਣਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਉਕਤ ਚੋਣਾਂ ਲਈ ਇੱਕਜੁੱਟ ਹੋ ਕੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: New Posting: ਪੀਸੀਐਸ ਅਧਿਕਾਰੀ ਪੂਜਾ ਸਿਆਲ ਗਰੇਵਾਲ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਇਸ ਮੌਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਹਲਕਾ ਅਮਲੋਹ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਫ਼ਤਹਿਗੜ੍ਹ ਨਿਊਆਂ (ਜਨਰਲ) ਤੋਂ ਗਗਨਦੀਪ ਸਿੰਘ, ਬਦੀਨਪੁਰ (ਐੱਸ.ਸੀ.) ਤੋਂ ਜਗਨਨਾਥ ਪੱਪੂ, ਸਲਾਣਾ (ਐੱਸ. ਸੀ.) ਤੋਂ ਜਗਰੂਪ ਸਿੰਘ, ਭਰਪੂਰਗੜ੍ਹ (ਐੱਸ. ਸੀ.) ਤੋਂ ਦਰਸ਼ਨ ਸਿੰਘ, ਡਡਹੜੀ (ਐਸ. ਸੀ.) ਤੋਂ ਗੁਰਪ੍ਰੀਤ ਸਿੰਘ, ਬੈਣੀ ਜੇਰ (ਐੱਸ. ਸੀ., ਮਹਿਲਾ) ਤੋਂ ਰਾਜਿੰਦਰ ਕੌਰ, ਭੱਦਲਥੂਹਾ (ਐੱਸ. ਸੀ.,ਮਹਿਲਾ) ਤੋਂ ਰਾਜਵਿੰਦਰ ਕੌਰ, ਸੈਂਟੀ (ਐਸ. ਸੀ, ਮਹਿਲਾ) ਤੋਂ ਪਰਮਜੀਤ ਕੌਰ ਬਰੋਂਗਾ, ਖਨਿਆਣ (ਮਹਿਲਾ) ਤੋਂ ਕਮਲਜੀਤ ਕੌਰ, ਮਛਰਾਏ ਖੁਰਦ (ਮਹਿਲਾ) ਤੋਂ ਹਰਬੰਸ ਕੌਰ, ਸਲਾਣਾ ਜੀਵਨ ਸਿੰਘ ਵਾਲਾ (ਮਹਿਲਾ) ਤੋਂ ਕਰਮਜੀਤ ਕੌਰ, ਪਹੇੜੀ (ਮਹਿਲਾ) ਤੋਂ ਬਲਜੀਤ ਕੌਰ, ਕੁੰਭ (ਜਨਰਲ) ਤੋਂ ਹਰਪ੍ਰੀਤ ਸਿੰਘ ਤੂਰਾਂ, ਝੰਬਾਲਾ (ਜਨਰਲ) ਤੋਂ ਹਰਪ੍ਰੀਤ ਸਿੰਘ ਗੁਰਧਨਪੁਰ, ਭੱਟੋ (ਜਨਰਲ) ਤੋਂ ਜਗਦੀਪ ਸਿੰਘ ਜੱਗੀ ਵੜੈਚਾ ਅਤੇ ਸਮਸ਼ਪੁਰ (ਜਨਰਲ) ਤੋਂ ਕਮਲਜੀਤ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਣਿਆ ਗਿਆ, ਜਦੋਂ ਸੰਮਤੀ ਜੈਨ ਘੁਟੀਂਡ (ਮਹਿਲਾ) ਲਈ ਉਮੀਦਵਾਰ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਅਮਲੋਹ ਤੋਂ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦਿੱਤਾ ਅਤੇ ਕਾਰਜਕਾਰੀ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਮਹਿੰਦਰਪਾਲ ਪਜਨੀ, ਜਗਵਿੰਦਰ ਸਿੰਘ ਰਹਿਲ, ਹਰਪ੍ਰੀਤ ਸਿੰਘ ਗੁਰਧਨਪੁਰ, ਹਰਨੈਲ ਰਾਮਗੜ੍ਹ, ਬਿੱਕਰ ਸਿੰਘ ਦੀਵਾ, ਹਰਚੰਦ ਸਮਸ਼ਪੁਰ, ਜੱਗਾ ਸਮਸ਼ਪੁਰ, ਗੁਰਮੀਤ ਸਿੰਘ ਟਿੱਬੀ, ਬਲਜੀਤ ਸਿੰਘ ਮਰਾਰੜੂ, ਦੀਸਾ ਸੋਟੀ, ਰਣਜੀਤ ਸਿੰਘ ਘੋਲਾ, ਜਗਤਾਰ ਤੰਗਰਾਲਾ, ਦੀਪਾ ਮਹਿਮੂਦਪੁਰ, ਰਾਜੂ ਘੁਟੀਂਡ, ਗੁਰਜੀਤ ਤੰਗਰਾਲਾ, ਪੀਏ ਮਨਪ੍ਰੀਤ ਸਿੰਘ ਮਿੰਟਾ ਸਣੇ ਅਨੇਕ ਵਰਕਰ ਹਾਜ਼ਰ ਸਨ। Panchayat Samiti Elections













