Punjab Bus Strike: ਪੰਜਾਬ ’ਚ ਸਰਕਾਰੀ ਬੱਸਾਂ ਦੀ ਹੜਤਾਲ ਸਬੰਧੀ ਨਵੀਂ ਅਪਡੇਟ, ਧਿਆਨ ਦੇਣ ਯਾਤਰੀ…

Punjab Bus Strike
Punjab Bus Strike: ਪੰਜਾਬ ’ਚ ਸਰਕਾਰੀ ਬੱਸਾਂ ਦੀ ਹੜਤਾਲ ਸਬੰਧੀ ਨਵੀਂ ਅਪਡੇਟ, ਧਿਆਨ ਦੇਣ ਯਾਤਰੀ...

ਪੀਆਰਟੀਸੀ ਤੇ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਜਾਰੀ

  • ਆਗੂਆਂ ਦੀ ਰਿਹਾਈ ਤੱਕ ਨਹੀਂ ਉੱਠਾਂਗੇ ਸੰਘਰਸ਼ ਤੋਂ

Punjab Bus Strike: ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ’ਚ ਸਰਕਾਰੀ ਬੱਸਾਂ ਦੇ ਸੰਚਾਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੀਆਰਟੀਸੀ ਤੇ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਪ੍ਰਦਰਸ਼ਨਕਾਰੀਆ ਦਾ ਕਹਿਣਾ ਸੀ ਕਿ ਇਹ ਹੜਤਾਲ ਉਹਨਾਂ ਸਮਾਂ ਜਾਰੀ ਰੱਖੀ ਜਾਵੇਗੀ ਜਿੰਨਾ ਸਮਾਂ ਉਹਨਾਂ ਦੇ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ। ਜੇਕਰ ਯੋਗ ਹੈ ਕਿ ਪਿਛਲੇ ਦਿਨੀ ਹੜਤਾਲ ਦੌਰਾਨ ਪਹਿਲੇ ਦਿਨ ਪੰਜਾਬ ਪੁਲਿਸ ਅਤੇ ਕੱਚੇ ਕਾਮਿਆਂ ਵਿਚਕਾਰ ਹੱਥੋਪਾਈ ਵੀ ਹੋਈ ਸੀ ਮੁਲਾਜਮ ਨੂੰ ਜਿਹੜੇ ਅੱਗ ਲੱਗਣ ਕਾਰਨ ਜਖਮੀ ਵੀ ਹੋਣਾ ਪਿਆ। ਭਾਵੇਂ ਕੱਲ੍ਹ ਪੀਆਰਟੀਸੀ ਯੂਨੀਅਨ ਦੇ ਆਗੂਆਂ ਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਦਰਮਿਆਨ 7 ਘੰਟੇ ਲੰਬੀ ਗੱਲਬਾਤ ਹੋਈ ਸੀ ਤੇ ਟਰਾਂਸਪੋਰਟ ਮੰਤਰੀ ਨੇ ਰੋਡਵੇਜ਼ ਦੀ ਹੜਤਾਲ ਖ਼ਤਮ ਕਰਨ ਦਾ ਐਲਾਨ ਵੀ ਕੀਤਾ ਸੀ ਪਰ ਦੇਰ ਰਾਤ ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੀ ਬਹਾਲੀ ਤੇ ਰਿਹਾਈ ਮਗਰੋਂ ਹੀ ਹੜਤਾਲ ਖ਼ਤਮ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : MSG Bhandara: ਦੇਸ਼ ਭਰ ’ਚ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ

ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਹੜਤਾਲ ਦੌਰਾਨ ਨਜ਼ਰਬੰਦ ਕੀਤੇ ਗਏ ਸਾਥੀਆਂ ਦੀ ਤੁਰੰਤ ਰਿਹਾਈ, ਮੁਅੱਤਲੀ ਅਤੇ ਬਰਖਾਸਤਗੀ ਦੇ ਹੁਕਮ ਵਾਪਸ ਲਏ ਜਾਣ। ਇਨ੍ਹਾਂ ਹਾਲਾਤਾਂ ਕਾਰਨ ਇੱਕ ਵਾਰ ਫਿਰ ਬੱਸਾਂ ਰਾਹੀਂ ਸਫਰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਤੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੱਲ੍ਹ ਹੜਤਾਲ ਖ਼ਤਮ ਹੋਣ ਤੇ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਸੰਚਾਲਨ ਮੁੜ ਸ਼ੁਰੂ ਹੋਣ ਦੀ ਆਸ ਨਾਲ ਲੋਕਾਂ ’ਚ ਰਾਹਤ ਦੀ ਭਾਵਨਾ ਸੀ। ਪਰ ਯੂਨੀਅਨ ਆਗੂਆਂ ਦੇ ਨਵੇਂ ਫੈਸਲੇ ਨੇ ਇੱਕ ਵਾਰ ਫਿਰ ਮੁਸਾਫਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। Punjab Bus Strike