Chandrayaan-4 ਦੀ ਯੋਜਨਾ ਬਾਰੇ ਜਾਣਕਾਰੀ ਆਈ ਸਾਹਮਣੇ, ਜਾਣੋ ਡਾ. ਨਾਰਾਇਣਨ ਨੇ ਇਸ ਬਾਰੇ ਕੀ ਕਿਹਾ

Chandrayaan-4
Chandrayaan-4 ਦੀ ਯੋਜਨਾ ਬਾਰੇ ਜਾਣਕਾਰੀ ਆਈ ਸਾਹਮਣੇ, ਜਾਣੋ ਡਾ. ਨਾਰਾਇਣਨ ਨੇ ਇਸ ਬਾਰੇ ਕੀ ਕਿਹਾ

Chandrayaan-4: ਚੇੱਨਈ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 2028 ਤੱਕ ਭਾਰੀ ਲੈਂਡਰ ਅਤੇ ਰੋਵਰ ਨਾਲ ਚੰਦਰਯਾਨ-4 ਚੰਦਰਮਾ ਮਿਸ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਪ੍ਰਯੋਗ ਲਈ ਚੰਦ ਤੋਂ ਨਮੂਨੇ ਲੈ ਕੇ ਧਰਤੀ ’ਤੇ ਵਾਪਸ ਆਵੇਗਾ। ਇਸਰੋ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਇੱਥੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਦੀਕਸ਼ਾਂਤ ਸਮਾਰੋਹ ਵਿੱਚ ਕਿਹਾ ਕਿ ਇਸ ਮਿਸ਼ਨ ਵਿੱਚ ਉਨ੍ਹਾਂ ਦੇ ਖਾਸ ਪੇਲੋਡ, ਲੈਂਡਰ ਅਤੇ ਰੋਵਰ ਦਾ ਭਾਰ ਜ਼ਿਆਦਾ ਹੋਵੇਗਾ। ਇਹ ਚੰਦ ਦੀ ਸਤਪਹ ਤੋਂ ਨਮੂਨੇ ਲੈਣਗੇ।

ਇਹ ਸਮਰੱਥਾ ਹੁਣ ਤੱਕ ਸਿਰਫ਼ ਅਮਰੀਕਾ, ਰੂਸ ਅਤੇ ਚੀਨ ਨੇ ਦਿਖਾਈ ਹੈ। ਡਾ. ਨਾਰਾਇਣਨ ਨੇ ਦੱਸਿਆ ਕਿ ਜਿੱਥੇ ਚੰਦਰਯਾਨ-3 ਦੇ ਲੈਂਡਰ ਦਾ ਭਾਰ ਸਿਰਫ਼ 1600 ਕਿਲੋਗ੍ਰਾਮ ਸੀ, ਉੱਥੇ ਚੰਦਰਯਾਨ-4 ਦੇ ਲੈਂਡਰ ਦਾ ਭਾਰ 6,800 ਕਿਲੋਗ੍ਰਾਮ ਹੋਵੇਗਾ। ਇਸੇ ਤਰ੍ਹਾਂ, ਚੰਦਰਯਾਨ-3 ਦੇ ਰੋਵਰ ਦਾ ਭਾਰ ਸਿਰਫ਼ 25 ਕਿਲੋਗ੍ਰਾਮ ਸੀ, ਜਦਕਿ ਨਵੇਂ ਚੰਦਰਯਾਨ ਦੇ ਰੋਵਰ ਦਾ ਭਾਰ 350 ਕਿਲੋਗ੍ਰਾਮ ਹੋਵੇਗਾ। ਚੰਦ ਦੀ ਮਿੱਟੀ ਦੇ ਨਮੂਨੇ ਵਾਪਸ ਲਿਆਉਣ ਲਈ ਤਿਆਰ ਕੀਤਾ ਜਾ ਰਿਹਾ ਚੰਦਰਯਾਨ-4 ਮਿਸ਼ਨ ਇਸਰੋ ਦੀ ਸਭ ਤੋਂ ਵੱਡੀ ਕੋਸ਼ਿਸ਼ ਹੈ ਡਾ. ਨਾਰਾਇਣਨ ਨੇ ਵਿਦਿਆਰਥੀਆਂ ਨਾਲ ਇਸਰੋ ਦੇ ਕਈ ਪ੍ਰੋਗਰਾਮ ਸਾਂਝੇ ਕੀਤੇ ਜਿਨ੍ਹਾਂ ’ਤੇ ਅਜੇ ਕੰਮ ਜਾਰੀ ਹੈ। Chandrayaan-4

Read Also : ਪੰਜਾਬ ਤੇ ਹਰਿਆਣਾ ’ਚ ਬਦਲ ਰਿਹੈ ਮੌਸਮ, ਚੱਲੇਗੀ ਸ਼ੀਤਲਹਿਰ, ਪਵੇਗੀ ਕੜਾਕੇ ਦੀ ਠੰਢ

ਇਨ੍ਹਾਂ ਵਿੱਚ 2040 ਵਿੱਚ ਇੱਕ ਸਪੇਸ ਸਟੇਸ਼ਨ ਬਣਾਉਣਾ, ਚੰਦ ਤੇ ਮਨੁੱਖ ਸਹਿਤ ਮਿਸ਼ਨ ਅਤੇ 40 ਮੰਜ਼ਿਲਾ ਇਮਾਰਤ ਦੇ ਬਰਾਬਰ ਉਚਾਈ ਵਾਲਾ ਹੁਣ ਤੱਕ ਦਾ ਸਭ ਤੋਂ ਉੱਚਾ ਰਾਕੇਟ ਬਣਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਜ ਧਰਤੀ ਦੀ ਕੱਛ ਵਿੱਚ 57 ਭਾਰਤੀ ਉਪਗ੍ਰਹਿ ਹਨ ਜਿਨ੍ਹਾਂ ਦਾ ਟੀਵੀ ਪ੍ਰਸਾਰਣ, ਦੂਰਸੰਚਾਰ, ਟੈਲੀ-ਸਿੱਖਿਆ, ਟੈਲੀ-ਦਵਾਈ, ਧਰਤੀ ਨਿਗਰਾਨੀ, ਆਫ਼ਤ ਚੇਤਾਵਨੀ ਅਤੇ ਰੋਕਥਾਮ, ਵਰਗੇ ਜ਼ਰੂਰੀ ਖੇਤਰਾਂ ਵਿੱਚ ਮਹੱਤਵਪੂਰਨ ਉਪਯੋਗ ਹੋ ਰਿਹਾ ਹੈ।