ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Welfare: ਕਿਡਨ...

    Welfare: ਕਿਡਨੀ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਦੇ ਇਲਾਜ ਲਈ ਨਗਦ ਰਾਸ਼ੀ ਦੇ ਕੀਤੀ ਮੱਦਦ

    Welfare
    ਸੁਨਾਮ: ਵਿਅਕਤੀ ਦੇ ਇਲਾਜ ਲਈ ਨਗਦ ਰਾਸੀ ਸੌਂਪਦੇ ਹੋਏ ਸੂਬਾ ਪ੍ਰਧਾਨ ਅਤੇ ਹੋਰ ਮੈਂਬਰ।

    ਟਰੱਸਟ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕਰ ਰਿਹਾ ਹੈ : ਸੂਬਾ ਪ੍ਰਧਾਨ

    Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤ ਰਤਨ ਜਨ ਨਾਇਕ ਕਰਪੁਰੀ ਠਾਕੁਰ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਦੀ ਅਗਵਾਹੀ ਵਿੱਚ ਟਰੱਸਟ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਵੱਧ-ਚੜ੍ਹ ਕੇ ਕੀਤੇ ਜਾ ਰਿਹਾ ਹੈ। ਟਰੱਸਟ ਵੱਲੋਂ ਬੀਤੇ ਦਿਨ ਵੀ ਇੱਕ ਲੋੜਵੰਦ ਵਿਅਕਤੀ ਦੇ ਇਲਾਜ ਲਈ ਨਗਦ ਰਾਸ਼ੀ ਦੇ ਕੇ ਉਸਦੇ ਇਲਾਜ ਦੇ ਵਿੱਚ ਮੱਦਦ ਕੀਤੀ ਗਈ ਹੈ।

    ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਨੇ ਦੱਸਿਆ ਕਿ ਇਹ ਵਿਅਕਤੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ ਜਿਸ ਦਾ ਨਾਂਅ ਰੂਪੇਨ ਹੈ। ਰੂਪੇਨ ਦਾ ਇਲਾਜ ਏਮਜ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ ਹੈ ਅਤੇ ਰੂਪੇਨ ਆਰਥਿਕ ਪੱਖੋਂ ਕਮਜ਼ੋਰ ਹੈ, ਉਹਨਾਂ ਤੱਕ ਕਿਸੇ ਨੇੜਲੇ ਨੇ ਪਹੁੰਚ ਕੀਤੀ ਤਾਂ ਜੋ ਰੂਪੇਨ ਦੇ ਇਲਾਜ ਦੇ ਲਈ ਕੁਝ ਮੱਦਦ ਕੀਤੀ ਜਾ ਸਕੇ।

    ਇਹ ਵੀ ਪੜ੍ਹੋ: Sunam News: ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

    ਜਿਸ ਉਪਰੰਤ ਟਰੱਸਟ ਵੱਲੋਂ (10,000) ਦਸ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ ਤਾਂ ਜੋਂ ਇਨ੍ਹਾਂ ਦੇ ਇਲਾਜ ‘ਚ ਕੁਝ ਮੱਦਦ ਹੋ ਸਕੇ। ਅਮਨ ਭਰਥ ਨੇ ਕਿਹਾ ਕਿ ਉਹਨਾਂ ਦਾ ਟਰੱਸਟ ਲੋੜਵੰਦ ਲੋਕਾਂ ਦੀ ਮੱਦਦ ਲਈ ਹੈ ਅਤੇ ਟਰੱਸਟ ਵੱਲੋਂ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਨਿਲ ਕੁਮਾਰ, ਰਾਜ ਕੁਮਾਰ, ਨੰਦ ਗੋਪਾਲ ਅਤੇ ਹੋਰ ਮੈਂਬਰ ਹਾਜ਼ਰ ਸਨ।