Railway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਤੇ ਅੰਬਾਲਾ ਛਾਉਣੀ ਡਿਵੀਜ਼ਨ ਨੇ ਧੁੰਦ ਕਾਰਨ ਨੰਗਲ ਡੈਮ ਤੇ ਅੰਬਾਲਾ ਛਾਉਣੀ ਜੰਕਸ਼ਨ ਵਿਚਕਾਰ ਚੱਲਣ ਵਾਲੀਆਂ ਦੋ ਯਾਤਰੀ ਰੇਲਗੱਡੀਆਂ ਨੂੰ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ ਅਨੁਸਾਰ, ਇਹ ਰੇਲਗੱਡੀਆਂ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਰਹਿਣਗੀਆਂ। ਵਿਭਾਗ ਨੇ ਕਿਹਾ ਕਿ ਪਹਿਲੀ ਰੇਲਗੱਡੀ, ਨੰਬਰ 64516, ਨੰਗਲ ਡੈਮ ਤੋਂ ਅੰਬਾਲਾ ਛਾਉਣੀ ਜੰਕਸ਼ਨ ਲਈ ਸਵੇਰੇ 10:45 ਵਜੇ ਰਵਾਨਾ ਹੁੰਦੀ ਹੈ ਤੇ ਚੰਡੀਗੜ੍ਹ ਜੰਕਸ਼ਨ ਰਾਹੀਂ ਦੁਪਹਿਰ 2:20 ਵਜੇ ਅੰਬਾਲਾ ਛਾਉਣੀ ਜੰਕਸ਼ਨ ਸਟੇਸ਼ਨ ’ਤੇ ਪਹੁੰਚਦੀ ਹੈ। ਦੂਜੀ ਯਾਤਰੀ ਰੇਲਗੱਡੀ, ਨੰਬਰ 64517 ਅੰਬਾਲਾ ਛਾਉਣੀ-ਸਰਹਿੰਦ ਜੰਕਸ਼ਨ-ਨੰਗਲ ਡੈਮ, ਅੰਬਾਲਾ ਛਾਉਣੀ ਜੰਕਸ਼ਨ ਤੋਂ ਆਪਣੀ ਮੰਜ਼ਿਲ ਨੰਗਲ ਡੈਮ ਲਈ ਸਵੇਰੇ 11:35 ਵਜੇ ਰਵਾਨਾ ਹੁੰਦੀ ਹੈ ਤੇ ਦੁਪਹਿਰ 3:20 ਵਜੇ ਨੰਗਲ ਡੈਮ ਪਹੁੰਚਦੀ ਹੈ। Railway News
ਇਹ ਖਬਰ ਵੀ ਪੜ੍ਹੋ : Punjab Roadways workers protest: ਸੰਗਰੂਰ ’ਚ ਇੱਕ ਕਰਮਚਾਰੀ ਨੇ ਆਪਣੇ-ਆਪ ਨੂੰ ਲਾਈ ਅੱਗ, ਐਸਐਚਓ ਝੁਲਸਿਆ, ਪਟਿਆਲਾ ..














