Development Fund Faridkot: ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 52 ਪਿੰਡਾਂ ਨੂੰ 3.86 ਕਰੋੜ ਦੇ ਵਿਕਾਸ ਫੰਡ ਜਾਰੀ

Development-Fund-Faridkot
Development Fund Faridkot: ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 52 ਪਿੰਡਾਂ ਨੂੰ 3.86 ਕਰੋੜ ਦੇ ਵਿਕਾਸ ਫੰਡ ਜਾਰੀ

ਰੰਗਲਾ ਪੰਜਾਬ ਦੇ ਸੁਪਨੇ ਨੂੰ ਮਿਲੇਗੀ ਹੋਰ ਰਫ਼ਤਾਰ : ਵਿਧਾਇਕ ਸੇਖੋਂ

Development Fund Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰੰਗਲਾ ਪੰਜਾਬ ਬਣਾਉਣ ਵਾਲੀ ਸੋਚ ਨੂੰ ਹਕੀਕਤ ਦਾ ਰੂਪ ਦਿੰਦਿਆਂ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਕੁੱਲ 2.50 ਕਰੋੜ ਰੁਪਏ ਦੇ ਫੰਡਾਂ ਦੇ ਚੈੱਕ ਵੰਡੇ, ਜਦਕਿ ਹੋਰ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ ਜਾਰੀ ਕੀਤੀ ਵਾਧੂ ਰਕਮ ਸਮੇਤ ਇਹ ਕੁੱਲ ਰਕਮ 3.86 ਕਰੋੜ ਰੁਪਏ ਤੱਕ ਪਹੁੰਚ ਗਈ।

ਇਸ ਮੌਕੇ ਸ. ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਧਿਆਨ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਸੰਭਾਲਣ ਅਤੇ ਪਿੰਡ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਨਵੀਂ ਤਾਕਤ ਦੇਣ ’ਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਇਹ ਫੰਡ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਹਨਾਂ ਦੀਆਂ ਲੋੜਾਂ ਮੁਤਾਬਕ ਵਰਤਣ ਲਈ ਮੁਹੱਈਆ ਕਰਵਾਏ ਗਏ ਹਨ। ਇਸ ਰਕਮ ਨਾਲ ਪਿੰਡਾਂ ਵਿੱਚ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਦੀ ਸੁਧਾਰ, ਗਲੀ–ਨਾਲੀਆਂ ਦੀ ਬਣਤਰ, ਕਮਿਊਨਿਟੀ ਸੈਂਟਰਾਂ ਦੀ ਮਰੰਮਤ, ਖੇਡ ਸੁਵਿਧਾਵਾਂ, ਪਾਣੀ ਸਪਲਾਈ ਸਬੰਧੀ ਕੰਮ ਅਤੇ ਹੋਰ ਕਈ ਲੋਕ-ਹਿਤ ਪ੍ਰੋਜੈਕਟ ਕੀਤੇ ਜਾਣਗੇ।

ਇਹ ਵੀ ਪੜ੍ਹੋ: WPL Schedule: ਮਹਿਲਾ ਪ੍ਰੀਮੀਅਰ ਲੀਗ 2026: ਬੀਸੀਸੀਆਈ ਨੇ ਕੀਤਾ ਐਲਾਨ, 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਵਿਕਾਸ ਦੀ ਇਹ ਲਹਿਰ ਨਾ ਸਿਰਫ਼ ਲੋਕਾਂ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਪੂਰਾ ਕਰੇਗੀ, ਸਗੋਂ ਪਿੰਡਾਂ ਦੀ ਸਮੁੱਚੀ ਤਸਵੀਰ ਵੀ ਬਦਲੇਗੀ। ਸ. ਸੇਖੋਂ ਨੇ ਕਿਹਾ ਕਿ ਲੋਕ ਭਲਾਈ ਨੂੰ ਸਮਰਪਿਤ ਇਹ ਕਦਮ ਰੰਗਲਾ ਪੰਜਾਬ ਦੇ ਸੁਪਨੇ ਨੂੰ ਜਲਦੀ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਨੱਥਾ ਸਿੰਘ ਭੁੱਲਰ ਬੀ.ਡੀ.ਪੀ.ਓ ਫਰੀਦਕੋਟ, ਮਨਪ੍ਰੀਤ ਸਿੰਘ ਸੰਧੂ ਸੁਪਰਡੈਂਟ, ਹਰਜੀਤ ਸਿੰਘ ਚੰਨੀਆ ਪ੍ਰਧਾਨ ਸਰਪੰਚ ਯੂਨੀਅਨ, ਜੈਦੀਪ ਸਿੰਘ ਸਰਪੰਚ ਘੁੱਦੂਵਾਲਾ, ਗੁਰਸ਼ਰਨ ਸਿੰਘ ਬਰਾੜ ਕਾਬਲਵਾਲਾ ਸਰਪੰਚ, ਵਰਿੰਦਰਦੀਪ ਸਿੰਘ ਸਰਪੰਚ ਪਿੰਡੀ ਬਲੋਚਾਂ, ਰਾਜਦੀਪ ਸਿੰਘ ਬਰਾੜ ਸਰਪੰਚ ਮਹਿਮੂਆਣਾ, ਰਵਦੀਪ ਸਿੰਖ ਬਰਾੜ ਘੋਨੀਵਾਲਾ, ਖੁਸ਼ਵਿੰਦਰ ਸਿੰਘ ਸਰਪੰਚ ਅਹਿਲ, ਗੁਰਪ੍ਰਤ ਸਿੰਘ ਦੀਪ ਸਿੰਘ ਵਾਲਾ ਯੂਥ ਆਗੂ, ਰਾਜਾ ਸਿੰਘ ਝੋਕ ਸਰਕਾਰੀ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਹਾਜ਼ਰ ਸਨ। Development Fund Faridkot