
Haryana Punjab Highway Project: ਜਲੰਧਰ ਤੋਂ ਵਾਇਆ ਸਰਸਾ ਹੋ ਕੇ ਚੁਰੂ ਤੱਕ ਇੱਕ ਨਵਾਂ ਰਾਜ ਮਾਰਗ ਬਣਾਇਆ ਜਾਵੇਗਾ
Haryana Punjab Highway Project: ਸਰਸਾ। ਜਲੰਧਰ ਤੋਂ ਵਾਇਆ ਸਰਸਾ ਹੋ ਕੇ ਚੁਰੂ ਤੱਕ ਇੱਕ ਨਵਾਂ ਰਾਜ ਮਾਰਗ ਬਣਾਇਆ ਜਾਵੇਗਾ। ਇਸ ਬਾਰੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਜਲੰਧਰ, ਮੋਗਾ, ਬੱਧਨੀ, ਬਰਨਾਲਾ, ਧੌਲਾ, ਜੋਗਾ-ਰੱਲਾ, ਮਾਨਸਾ, ਝੁਨੀਰ, ਟਿੱਬੀ, ਸਰਦੂਲਗੜ੍ਹ, ਝੰਡਾ ਖੁਰਦ, ਪਨਿਹਾਰੀ, ਸਰਸਾ ਤੋਂ ਹੋ ਕੇ ਇਹ ਰਾਜ ਮਾਰਗ ਨੌਹਰ ਹੋ ਕੇ ਚੁਰੂ ਤੱਕ ਬਣੇਗਾ।
142 ਲੱਖ ਰੁਪਏ ਵਿੱਚ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰ ਲਈ ਗਈ ਹੈ। ਸਰਸਾ ਤੋਂ ਚੁਰੂ ਤੱਕ ਕੁੱਲ 177 ਕਿਲੋਮੀਟਰ ਲੰਬਾ ਰਾਜ ਮਾਰਗ ਹੈ। ਇਸ ਵਿੱਚ 34 ਕਿਲੋਮੀਟਰ ਹਿੱਸਾ ਹਰਿਆਣਾ ਵਿੱਚ ਹੈ ਜਦਕਿ 143 ਕਿਲੋਮੀਟਰ ਲੰਬਾ ਹਿੱਸਾ ਰਾਜਸਥਾਨ ਵਿੱਚ ਹੈ।
Haryana Punjab Highway Project
ਅਪ੍ਰੈਲ-2016 ਵਿੱਚ ਇਸ ਪ੍ਰੋਜੈਕਟ ਬਾਰੇ ਪਹਿਲ ਕੀਤੀ ਗਈ ਸੀ ਅਤੇ ਗਏ ਸਾਲ ਇੱਕ ਨਿੱਜੀ ਕੰਪਨੀ ਵੱਲੋਂ ਨਿਰਮਾਣ ਨਾਲ ਜੁੜੇ ਸਰਵੇ ਨੂੰ ਕਰਵਾਇਆ ਗਿਆ ਸੀ। ਇਸ ਤਰ੍ਹਾਂ ਜਲੰਧਰ ਤੋਂ ਚੁਰੂ ਤੱਕ ਕੁੱਲ 437 ਕਿਲੋਮੀਟਰ ਲੰਬਾ ਰਾਜ ਮਾਰਗ ਹੋਵੇਗਾ। ਇਹ ਰਾਜ ਮਾਰਗ ਫੋਰਲੇਨ ਬਣਾਇਆ ਜਾਵੇਗਾ।
ਅਸਲ ਵਿੱਚ ਜਲੰਧਰ ਤੋਂ ਵਿਆ ਸਰਸਾ ਚੁਰੂ ਤੱਕ ਰਾਸ਼ਟਰੀ ਰਾਜ ਮਾਰਗ ਬਣਨ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸਫ਼ਰ ਸੁਗਮ ਹੋ ਜਾਵੇਗਾ। ਪੰਜਾਬ ਦੇ ਜਲੰਧਰ, ਬਰਨਾਲਾ, ਮਾਨਸਾ ਵਰਗੇ ਇਲਾਕੇ ਸਿੱਧੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਨਾਲ ਜੁੜ ਜਾਣਗੇ ਇਸ ਰਾਜ ਮਾਰਗ ਨਾਲ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਧਾਮ ਜਾਣ ਵਾਲੇ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ।
Read Also : ਭਾਰਤ ’ਚ ਨਵੇਂ ਲੇਬਰ ਕੋਡ, ਮਜ਼ਦੂਰਾਂ ਦੇ ਅਧਿਕਾਰਾਂ ਦਾ ਨਵਾਂ ਅਧਿਆਇ
ਇਸ ਰਾਜ ਮਾਰਗ ਲਈ ਕੇਂਦਰ ਸਰਕਾਰ ਨੇ ਦੋਹਾਂ ਰਾਜਾਂ ਦੀਆਂ ਸਰਕਾਰਾਂ ਤੋਂ ਇਤਰਾਜ ਨਹੀਂ ਸਰਟੀਫਿਕੇਟ ਮੰਗਿਆ ਹੈ। ਇਸ ਰਾਜ ਮਾਰਗ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੀ ਕਨੈਕਟੀਵਿਟੀ ਦੱਖਣੀ ਭਾਰਤ ਤੱਕ ਹੋ ਜਾਵੇਗੀ, ਜਿਸ ਦਾ ਸਭ ਤੋਂ ਵੱਡਾ ਲਾਭ ਚੁਰੂ ਸੰਸਦੀ ਖੇਤਰ ਨੂੰ ਮਿਲੇਗਾ।
ਇਹ ਹਾਈਵੇ ਸਰਸਾ ਤੋਂ ਰਾਜਸਥਾਨ ਵੱਲ ਫੇਫਾਨਾ, ਨੌਹਰ, ਤਾਰਾਨਗਰ ਅਤੇ ਚੁਰੂ ਹੋ ਕੇ ਨੈਸ਼ਨਲ ਹਾਈਵੇ ਨੰਬਰ-65 ਨਾਲ ਜੁੜੇਗਾ।
ਭਾਰਤ ਸਰਕਾਰ ਨੇ ਇਸ ਹਾਈਵੇ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਜ ਮਾਰਗ ਦੇ ਨਿਰਮਾਣ ਹੋਣ ਨਾਲ ਸਰਸਾ ਦੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਰਾਜਸਥਾਨ ਦੇ ਸਾਲਾਸਰ ਧਾਮ ਜਾਂ ਜੈਪੁਰ ਤੱਕ ਆਵਾਜਾਈ ਕਰਦੇ ਹਨ।













