ਵੱਡਾ ਰੇਲ ਹਾਦਸਾ, ਟ੍ਰੇਨ ਦੀ ਲਪੇਟ ’ਚ ਆਏ 11 ਲੋਕਾਂ ਦੀ ਮੌਤ, ਕਈ ਜ਼ਖਮੀ

China Train Accident
ਵੱਡਾ ਰੇਲ ਹਾਦਸਾ, ਟ੍ਰੇਨ ਦੀ ਲਪੇਟ ’ਚ ਆਏ 11 ਲੋਕਾਂ ਦੀ ਮੌਤ, ਕਈ ਜ਼ਖਮੀ

China Train Accident: ਬੀਜਿੰਗ (ਏਜੰਸੀ)। ਚੀਨ ’ਚ, ਇੱਕ ਟ੍ਰੇਨ ਨੇ ਇੱਕ ਟੈਸਟ ਰਨ ਦੌਰਾਨ ਰੇਲਵੇ ਕਰਮਚਾਰੀਆਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਟ੍ਰੇਨ ਨੰਬਰ 55537 ਇੱਕ ਟੈਸਟ ਰਨ ’ਤੇ ਸੀ। ਇਸ ਦੌਰਾਨ, ਇੱਕ ਮੋੜ ’ਤੇ, ਇਹ ਰੇਲਵੇ ਟਰੈਕ ’ਤੇ ਮੌਜ਼ੂਦ ਕਰਮਚਾਰੀਆਂ ਨੂੰ ਟੱਕਰ ਮਾਰ ਗਈ। ਇਹ ਘਟਨਾ ਚੀਨ ਦੇ ਯੂਨਾਨ ਪ੍ਰਾਂਤ ’ਚ ਵਾਪਰੀ। ਹਾਦਸੇ ਦਾ ਸ਼ਿਕਾਰ ਹੋਈ ਟ੍ਰੇਨ ਰੇਲਵੇ ਟਰੈਕ ’ਤੇ ਭੂਚਾਲ ਸੰਬੰਧੀ ਉਪਕਰਣਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ, ਇਹ ਹਾਦਸਾ ਕੁਨਮਿੰਗ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ।

ਇਹ ਖਬਰ ਵੀ ਪੜ੍ਹੋ : Hong Kong Fire Incident: ਹਾਂਗ ਕਾਂਗ ’ਚ ਭਿਆਨਕ ਅੱਗ, 44 ਦੀ ਮੌਤ, 279 ਜ਼ਖਮੀ